Breaking NewsD5 specialNewsPunjab

ਲੁਧਿਆਣਾ ‘ਚ ਕੋਰੋਨਾ ਦਾ ਕਹਿਰ ਜਾਰੀ, 11 ਨਵੇਂ ਮਾਮਲੇ ਆਏ ਸਾਹਮਣੇ

ਲੁਧਿਆਣਾ : ਸ਼ਹਿਰ ‘ਚ ਕੋਰੋਨਾ ਵਾਇਰਸ ਦੇ 11 ਨਵੇਂ ਮਾਮਲੇ ਸਾਹਮਣੇ ਆਏ ਹਨ। ਕੋਟਾ ਤੋਂ ਪਰਤੇ ਚਾਰ ਵਿਦਿਆਰਥੀਆਂ ਅਤੇ ਨਾਂਦੇੜ ਤੋਂ ਪਰਤੇ ਸੱਤ ਸ਼ਰਧਾਲੂਆਂ ‘ਚ ਸੰਕਰਮਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਦੇ ਨਾਲ ਜਿਲ੍ਹੇ ‘ਚ ਕੋਰੋਨਾ ਮਰੀਜਾਂ ਦੀ ਗਿਣਤੀ ਵਧਕੇ 29 ਹੋ ਗਈ ਹੈ। ਇਕੱਠੇ 11 ਮਾਮਲੇ ਸਾਹਮਣੇ ਆਉਣ ਨਾਲ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ‘ਚ ਹੜਕੰਪ ਮੱਚ ਗਿਆ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸਾਰੇ 11 ਵਿਅਕਤੀ ਡੀਐਮਸੀਐਚ ‘ਚ ਹੋਈ ਜਾਂਚ ‘ਚ ਪੌਜ਼ੀਟਿਵ ਪਾਏ ਗਏ ਹਨ।

ਮਜੀਠੀਆ ਨੇ ਬਣਾਈ ਕੈਪਟਨ ਦੀ ਰੇਲ, ਕੀਤੇ ਵੱਡੇ ਖੁਲਾਸੇ, ਸੁਣਕੇ ਹੋਜੋਗੇ ਹੈਰਾਨ!D5 Channel Punjabi

25 ਵਿਦਿਆਰਥੀ ਸੋਮਵਾਰ ਨੂੰ ਕੋਟਾ ਤੋਂ ਪਰਤੇ ਸਨ ਜਦੋਂ ਕਿ 56 ਸ਼ਰਧਾਲੂ ਐਤਵਾਰ ਨੂੰ ਨਾਂਦੇੜ ਤੋਂ ਪਰਤੇ ਸਨ। ਇਨ੍ਹਾਂ ਸਾਰਿਆਂ ਦੇ ਸੈਂਪਲ ਮੰਗਲਵਾਰ ਨੂੰ ਜਾਂਚ ਲਈ ਭੇਜੇ ਗਏ ਸਨ, ਜਿਸਦੀ ਰਿਪੋਰਟ ਅੱਜ ਆਈ ਹੈ। ਸਿਹਤ ਵਿਭਾਗ ਹੁਣ ਪੌਜ਼ੀਟਿਵ ਆਏ ਵਿਦਿਆਰਥੀਆਂ ਅਤੇ ਸ਼ਰਧਾਲੂਆਂ ਦੇ ਪਰਿਵਾਰ ਸਮੇਤ ਉਨ੍ਹਾਂ ਤਮਾਮ ਲੋਕਾਂ ਦੀ ਜਾਂਚ ਕਰੇਗਾ, ਜਿਨ੍ਹਾਂ ਨੇ ਉਨ੍ਹਾਂ ਦੇ ਨਾਲ ਟਰੈਵਲ ਕੀਤਾ ਸੀ। ਐਤਵਾਰ ਨੂੰ ਨਾਂਦੇੜ ਤੋਂ ਪਰਤੇ ਸ਼ਰਧਾਲੂਆਂ ਅਤੇ ਸੋਮਵਾਰ ਨੂੰ ਕੋਟਾ ਤੋਂ ਪਰਤੇ ਵਿਦਿਆਰਥੀਆਂ ਨੂੰ ਸਿਹਤ ਵਿਭਾਗ ਨੇ ਸਿਰਫ਼ ਸਕਰੀਨਿੰਗ ਕਰਕੇ ਘਰ ਭੇਜ ਦਿੱਤਾ ਗਿਆ ਸੀ।

ਕਰਫ਼ਿਊ ਦੌਰਾਨ ਪੰਜਾਬ ਤੋਂ ਬਾਹਰੋਂ ਆਉਣ ਵਾਲੇ ਲੋਕਾਂ ਲਈ ਕੈਪਟਨ ਦਾ ਵੱਡਾ ਬਿਆਨ ! D5 Channel Punjabi

ਸਾਵਧਾਨੀ ਦੇ ਤੌਰ ‘ਤੇ ਕਿਸੇ ਦੇ ਸੈਂਪਲ ਨਹੀਂ ਲਈ ਗਏ ਪਰ ਜਿਵੇਂ ਹੀ ਸਿਹਤ ਵਿਭਾਗ ਨੂੰ ਪਤਾ ਲੱਗਾ ਕਿ ਤਰਨਤਾਰਨ ਅਤੇ ਕਪੂਰਥਲਾ ‘ਚ ਕਈ ਸ਼ਰਧਾਲੂ ਕੋਰੋਨਾ ਪੌਜ਼ੀਟਿਵ ਆ ਗਏ ਹਨ ਤਾਂ ਅਧਿਕਾਰੀਆਂ ਦੀ ਨੀਂਦ ਉੱਡ ਗਈ ਅਤੇ ਸੋਮਵਾਰ ਅੱਧੀ ਰਾਤ ਹੀ ਰੈਪਿਡ ਰਿਸਪਾਂਸ ਟੀਮਾਂ ਭੇਜਕੇ ਸ਼ਰਧਾਲੂਆਂ ਅਤੇ ਵਿਦਿਆਰਥੀਆਂ ਨੂੰ ਘਰ ਤੋਂ ਹਸਪਤਾਲ ‘ਚ ਭਰਤੀ ਕਰਵਾਉਣ ਵਿੱਚ ਜੁੱਟ ਗਈ। ਮੰਗਲਵਾਰ ਨੂੰ ਪੂਰਾ ਦਿਨ ਅਤੇ ਰਾਤ ਟੀਮਾਂ ਇੱਕ – ਇੱਕ ਕਰਕੇ ਸ਼ਰਧਾਲੂਆਂ ਅਤੇ ਵਿਦਿਆਰਥੀਆਂ ਨੂੰ ਐਂਬੂਲੈਂਸ ‘ਚ ਲਿਆਉਣ ਵਿੱਚ ਲੱਗੀ ਰਹੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button