Breaking NewsD5 specialIndiaNewsTop News

ਲਾੜੇ ਦੇ ਸ਼ਰਾਬੀ ਭਰਾਵਾਂ ਵੱਲੋਂ ਹੰਗਾਮਾ, ਲਾੜੀ ਦਾ ਵਿਆਹ ਤੋਂ ਇਨਕਾਰ 

ਇਟਾਵਾ : ਉੱਤਰ ਪ੍ਰਦੇਸ਼ ਦੇ ਇਟਾਵਾ ‘ਚ ਇੱਕ ਵਿਆਹ ਸਮਾਗਮ ‘ਚ ਸ਼ਹਿਨਾਈਆਂ ਅਤੇ ਬੈਂਡ – ਬਾਜ਼ੇ ਵੱਜਣ ਦੀ ਬਜਾਏ ਕੁੱਟਮਾਰ ਅਤੇ ਕੁਰਸੀਆਂ ਤੋੜਨ ਦੀ ਘਟਨਾ ਸਾਹਮਣੇ ਆਈ ਹੈ। ਲਾੜਾ- ਲਾੜੀ (Groom Bride) ਦੇ ਵਿਆਹ ਦੇ ਪੰਡਾਲ ‘ਚ ਸੱਤ ਫੇਰੇ ਲੈਣ ਦੀ ਬਜਾਏ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਥਾਣੇ ਪਹੁੰਚ ਗਏ। ਜੀ ਹਾਂ! ਉੱਤਰ ਪ੍ਰਦੇਸ਼ ‘ਚ ਇਟਾਵਾ ਜ਼ਿਲ੍ਹੇ ਦੀ ਫਰੈਂਡਜ਼ ਕਾਲੋਨੀ ‘ਚ ਲਾੜੇ ਦੇ ਸ਼ਰਾਬੀ ਭਰਾਵਾਂ ਵੱਲੋਂ ਹੰਗਾਮਾ ਕਰਨ ਤੋਂ ਨਾਰਾਜ਼ ਕੁੜੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਗੁਆਂਢੀ ਫਿਰੋਜ਼ਾਬਾਦ ਜ਼ਿਲ੍ਹੇ ਦੇ ਖੇਰਗੜ੍ਹ ਪਿੰਡ ਤੋਂ ਇਕ ਬਰਾਤ ਬੀਤੀ ਰਾਤ ਇੱਥੇ ਇਕ ਗੈਸਟ ਹਾਊਸ ‘ਚ ਆਈ ਸੀ।

Breaking News : ਰੇਲ ਗੱਡੀ ਨੂੰ ਲੱਗੀ ਅੱਗ | Saharanpur Delhi Train | D5 Channel Punjabi

ਜੈਮਾਲਾ ਤੋਂ ਬਾਅਦ ਡੀ.ਜੇ. ‘ਤੇ ਡਾਂਸ ਕਰਨ ਨੂੰ ਲੈ ਕੇ ਹੋਏ ਵਿਵਾਦ ‘ਚ ਲਾੜੇ ਵਿਨੀਤ ਦੇ ਸ਼ਰਾਬੀ ਭਰਾਵਾਂ ਨੇ ਲਾੜੀ ਪੱਖ ਦੇ ਲੋਕਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ, ਜਿਸ ਕਾਰਨ ਅਫੜਾ-ਦਫੜੀ ਪੈ ਗਈ। ਮੈਰਿਜ਼ ਹੋਮ ਸੰਚਾਲਕ ਦੀ ਸ਼ਿਕਾਇਤ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਹਾਲਾਤ ਕੰਟਰੋਲ ਕੀਤੇ। ਲਾਠੀ-ਡੰਡੇ ਚੱਲਣ ਕਾਰਨ ਲਾੜਾ ਅਤੇ ਲਾੜੀ ਪੱਖ ਦੇ ਕੁਝ ਲੋਕ ਜ਼ਖ਼ਮੀ ਹੋਏ। ਹੰਗਾਮੇ ਤੋਂ ਬਾਅਦ ਲਾੜੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ, ਹਾਲਾਂਕਿ ਜੈਮਾਲਾ ਦੀ ਪ੍ਰਕਿਰਿਆ ਪੂਰੀ ਹੋ ਚੁਕੀ ਸੀ। ਇੰਚਾਰਜ ਇੰਸਪੈਕਟਰ ਪ੍ਰਭਾਤ ਕੁਮਾਰ ਦੱਸਦੇ ਹਨ ਕਿ ਵਿਆਹ ਸਮਾਰੋਹ ‘ਚ ਵਿਵਾਦ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੂੰ ਵਿਆਹ ਸਥਾਨ ‘ਤੇ ਭੇਜਿਆ ਗਿਆ ਸੀ। ਵਿਆਹ ਦਾ ਫ਼ੈਸਲਾ ਲਾੜੀ ਅਤੇ ਲਾੜੇ ਪੱਖ ਨੇ ਕਰਨਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button