InternationalTop News

ਲਾਸ ਏਂਜਲਸ ‘ਚ 10 ਲੋਕਾਂ ਦੀ ਹੱਤਿਆ ਦੇ ਦੋਸ਼ੀ ਨੇ ਖੁਦ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ

 ਕੈਲੀਫੋਰਨੀਆ ਦੇ ਲਾਸ ਏਂਜਲਸ ਸ਼ਹਿਰ ‘ਚ 10 ਲੋਕਾਂ ਦੀ ਅੰਨ੍ਹੇਵਾਹ ਹੱਤਿਆ ਕਰਨ ਵਾਲੇ ਦੋਸ਼ੀ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵੈਨ ‘ਚ ਸਵਾਰ ਸ਼ੱਕੀ ਦੋਸ਼ੀ ਨੇ ਪੁਲਸ ਨੂੰ ਘੇਰਿਆ ਦੇਖ ਕੇ ਖੁਦ ਨੂੰ ਗੋਲੀ ਮਾਰ ਲਈ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ।ਲਾਸ ਏਂਜਲਸ ਕਾਊਂਟੀ ਦੇ ਸ਼ੈਰਿਫ ਰੌਬਰਟ ਲੂਨਾ ਦਾ ਕਹਿਣਾ ਹੈ ਕਿ ਸ਼ੱਕੀ ਦੋਸ਼ੀ ਦੀ ਪਛਾਣ ਕਰਨ ਤੋਂ ਬਾਅਦ ਪੁਲਸ ਨੇ ਉਸ ਦੀ ਵੈਨ ਨੂੰ ਘੇਰ ਲਿਆ ਸੀ, ਪਰ ਜਦੋਂ ਤੱਕ ਪੁਲਿਸ ਵਾਲੇ ਉਸਨੂੰ ਫੜਨ ਲਈ ਪਹੁੰਚੇ ਤਾਂ ਸ਼ੱਕੀ ਦੋਸ਼ੀ ਨੇ ਵੈਨ ਵਿੱਚ ਹੀ ਆਪਣੇ ਆਪ ਨੂੰ ਗੋਲੀ ਮਾਰ ਲਈ। ਪੁਲਿਸ ਮੁਤਾਬਕ ਸ਼ੱਕੀ ਦੀ ਪਛਾਣ 72 ਸਾਲਾ ਹੂ ਕੈਨਹ ਟਰਾਨ ਵਜੋਂ ਹੋਈ ਹੈ।ਲਾਸ ਏਂਜਲਸ ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਵਿੱਚ ਕੋਈ ਹੋਰ ਸ਼ੱਕੀ ਨਹੀਂ ਹੈ। ਹਾਲਾਂਕਿ ਪੁਲਿਸ ਵੱਲੋਂ ਗੋਲੀਬਾਰੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਗੋਲੀਬਾਰੀ ਦੇ ਪਿੱਛੇ ਕੀ ਕਾਰਨ ਸੀ।

ਲਾਸ ਏਂਜਲਸ ਸ਼ਹਿਰ ਦੇ ਮੋਂਟੇਰੀ ਪਾਰਕ ਵਿੱਚ ਇੱਕ ਸਮਾਗਮ ਦੌਰਾਨ ਮੁਲਜ਼ਮ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ। ਜਿਸ ‘ਚ 10 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜ਼ਖਮੀ ਹੋ ਗਏ।ਪੁਲਿਸ ਮੁਤਾਬਕ ਗੋਲੀਬਾਰੀ ਦੀ ਇਹ ਘਟਨਾ ਕੈਲੀਫੋਰਨੀਆ ਦੇ ਮੋਂਟੇਰੀ ਪਾਰਕ ‘ਚ ਚੀਨੀ ਚੰਦਰ ਨਵੇਂ ਸਾਲ ਦੇ ਜਸ਼ਨ ‘ਤੇ ਇਕ ਵਿਅਕਤੀ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ। ਇਸ ਦੌਰਾਨ ਗੋਲੀ ਲੱਗਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਕੁਝ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ ਹਫਤੇ ਸੈਂਟਰਲ ਕੈਲੀਫੋਰਨੀਆ ‘ਚ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਘਟਨਾ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਸੀ। ਗੋਲੀਬਾਰੀ ਕੈਲੀਫੋਰਨੀਆ ਵਿੱਚ ਹਾਰਵੈਸਟ ਰੋਡ ਦੇ 6800 ਬਲਾਕ ਵਿੱਚ ਹੋਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button