ਲਾਲ ਕਿਲ੍ਹਾ ਹਿੰਸਾ: ਜੰਮੂ ਤੋਂ ਗ੍ਰਿਫ਼ਤਾਰ ਹੋਏ ਮੋਹਿੰਦਰ ਸਿੰਘ ਅਤੇ ਮਨਦੀਪ ਸਿੰਘ
ਨਵੀਂ ਦਿੱਲੀ : ਗਣਤੰਤਰ ਦਿਵਸ ‘ਤੇ ਲਾਲ ਕਿਲ੍ਹੇ ‘ਚ ਹੋਈ ਹਿੰਸਾ ਮਾਮਲੇ ‘ਚ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ 2 ਹੋਰ ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਆਰੋਪੀ ਜੰਮੂ ਤੋਂ ਗ੍ਰਿਫ਼ਤਾਰ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ ਜੰਮੂ ਪੁਲਿਸ ਦੇ ਨਾਲ ਸੰਯੁਕਤ ਅਭਿਆਨ ‘ਚ ਆਰੋਪੀ ਮੋਹਿੰਦਰ ਸਿੰਘ ਅਤੇ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
BIG BREAKING ਲਾਲ ਕਿਲ੍ਹਾ ਮਾਮਲੇ ਨਾਲ ਜੁੜੀ ਵੱਡੀ ਖ਼ਬਰ,ਕਿਸਾਨਾਂ ਲਈ ਵੱਡੀ ਖੁਸ਼ਖ਼ਬਰੀ!ਕਿਸਾਨ ਅੰਦੋਲਨ ‘ਚ ਨਵਾਂ ਮੋੜ!
45 ਸਾਲ ਦਾ ਮੋਹਿੰਦਰ ਸਿੰਘ ਸਤਵਾਰੀ ‘ਚ ਚਤਰਾ ਮਿੱਲ ਇਲਾਕੇ ਦਾ ਨਿਵਾਸੀ ਹੈ ਅਤੇ ਉਹ ਕਸ਼ਮੀਰ ਸੰਯੁਕਤ ਮੋਰਚਾ ਜਥੇਬੰਦੀ ਦਾ ਪ੍ਰਧਾਨ ਹੈ। ਦੰਗਿਆਂ ਦੀ ਸਾਜਿਸ਼ ‘ਚ ਮੋਹਿੰਦਰ ਦਾ ਅਹਿਮ ਭੂਮਿਕਾ ਸੀ। ਉਥੇ ਹੀ 23 ਸਾਲ ਦਾ ਮਨਦੀਪ ਸਿੰਘ ਜੰਮੂ ਦੇ ਗੋਲੇ ਗੁਜਰਾਲ ਦਾ ਰਹਿਣ ਵਾਲਾ ਹੈ। ਦਿੱਲੀ ਪੁਲਿਸ ਦੇ ਵਧੀਕ ਪੀਆਰਓ ਅਨਿਲ ਮਿੱਤਲ ਨੇ ਕਿਹਾ, “ਸਾਨੂੰ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਦੋਨਾਂ ਆਰੋਪੀਆਂ ਨੇ ਲਾਲ ਕਿਲ੍ਹੇ ‘ਚ ਹੋਏ ਦੰਗਿਆਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਸੀ ਅਤੇ ਉਹ ਦੰਗਿਆਂ ਦੇ ਅਹਿਮ ਸਾਜਿਸ਼ਕਰਤਾ ਵੀ ਹਨ।’’
ਕਿਸਾਨ ਜਥੇਬੰਦੀਆਂ ਨੂੰ ਵੱਡਾ ਝਟਕਾ,ਪ੍ਰਧਾਨ ਨਾਲ ਵਾਪਰਿਆ ਭਾਣਾ!
ਦੱਸ ਦਈਏ ਕਿ, ਇਸ ਮਾਮਲੇ ‘ਚ ਦਿੱਲੀ ਪੁਲਿਸ 20 ਜਨਵਰੀ ਨੂੰ ਦਿੱਲੀ ਦੇ ਸਵਰੂਪ ਨਗਰ ਨਿਵਾਸੀ ਜਸਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਚੁੱਕੀ ਹਨ। ਉਸ ਦਾ ਨਾਮ ਲਾਲ ਕਿਲ੍ਹੇ ਦੀ ਪ੍ਰਾਚੀਰ ‘ਤੇ ਤਲਵਾਰਾਂ ਲਹਿਰਾਉਣ ਵਾਲੇ ਆਰੋਪੀ ਮਨਿੰਦਰ ਸਿੰਘ ਤੋਂ ਪੁੱਛਗਿਛ ਵਿੱਚ ਸਾਹਮਣੇ ਆਇਆ ਸੀ। ਪੁਲਿਸ ਨੇ ਕਿਹਾ ਹੈ ਕਿ ਜਸਪ੍ਰੀਤ ਸਿੰਘ ਵੀ ਲਾਲ ਕਿਲ੍ਹੇ ‘ਚ ਮੌਜੂਦ ਸੀ। ਦੰਗਿਆਂ ਦੀ ਵੀਡੀਓ ਕਲਿੱਪ ਵਿੱਚ ਉਹ ਮਨਿੰਦਰ ਸਿੰਘ ਦੇ ਪਿੱਛੇ ਖੜ੍ਹੇ ਦਿਖਾਈ ਦੇ ਰਿਹੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.