ਲਾਲ ਕਿਲ੍ਹੇ ‘ਤੇ ਨਹੀਂ, ਸਿਰਫ਼ ਦਿੱਲੀ ਬਾਰਡਰ ‘ਤੇ ਟਰੈਕਟਰ ਰੈਲੀ ਕੱਢਣਗੇ ਕਿਸਾਨ
ਨਵੀਂ ਦਿੱਲੀ : ਨਵੇਂ ਖੇਤੀਬਾੜੀ ਕਾਨੂੰਨਾਂ ਤੋਂ ਨਰਾਜ਼ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ‘ਤੇ ਪ੍ਰਦਰਸ਼ਨ ਕਰਦੇ ਹੋਏ 50 ਦਿਨ ਹੋਣ ਵਾਲੇ ਹਨ। 6 ਹਫ਼ਤਿਆਂ ਤੋਂ ਜ਼ਿਆਦਾ ਸਮਾਂ ਕੱਢਣ ਤੋਂ ਬਾਅਦ ਵੀ ਕਿਸਾਨਾਂ ਅਤੇ ਸਰਕਾਰ ਦੇ ਵਿੱਚ ਕਿਸੇ ਇੱਕ ਗੱਲ ‘ਤੇ ਸਹਿਮਤੀ ਨਹੀਂ ਬਣ ਪਾਈ ਹੈ। ਕਿਸਾਨਾਂ ਵਲੋਂ ਕੀਤੇ ਜਾ ਰਹੇ ਅੰਦੋਲਨ ਦੇ ਵਿੱਚ ਖ਼ਬਰ ਆ ਰਹੀ ਹੈ ਕਿ ਕਿਸਾਨ ਹੁਣ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਟਰੈਕਟਰ ਰੈਲੀ ਨਹੀਂ ਕੱਢਣਗੇ। ਕਿਸਾਨ ਜਥੇਬੰਦੀਆਂ ਵਲੋਂ ਕਿਹਾ ਗਿਆ ਹੈ ਕਿ ਹੁਣ ਕਿਸਾਨ ਦਿੱਲੀ ਬਾਰਡਰ ‘ਤੇ ਹੀ ਰੈਲੀ ਕੱਢਣਗੇ।
ਸੁਣੋ ਆਹ ਜਵਾਕ ਦੀ ਫਰਾਟੇਦਾਰ ਅੰਗਰੇਜ਼ੀ, ਅੰਗਰੇਜ਼ੀ ‘ਚ ਮੋਦੀ ਸਰਕਾਰ ਨੂੰ ਕਹੀ ਅਜਿਹੀ ਗੱਲ, ਕਿਸਾਨ ਹੋਏ ਹੈਰਾਨ
ਦੱਸ ਦਈਏ ਕਿ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਨੂੰ ਇੱਕ ਖੁੱਲੇ ਪੱਤਰ ‘ਚ ਸਪੱਸ਼ਟ ਕੀਤਾ ਹੈ ਕਿ ਟਰੈਕਟਰ ਮਾਰਚ ਸਿਰਫ਼ ਹਰਿਆਣਾ – ਦਿੱਲੀ ਬਾਰਡਰ ‘ਤੇ ਹੋਵੇਗਾ। ਲਾਲ ਕਿਲ੍ਹੇ ‘ਤੇ ਟਰੈਕਟਰ ਰੈਲੀ ਕੱਢਣ ਦਾ ਕਿਸਾਨਾਂ ਦਾ ਕੋਈ ਇਰਾਦਾ ਨਹੀਂ ਹੈ। ਰਾਜੇਵਾਲ ਨੇ ਉਨ੍ਹਾਂ ਕਿਸਾਨਾਂ ਨੂੰ ਵੱਖਵਾਦੀ ਤੱਤਾਂ ਤੋਂ ਦੂਰ ਰਹਿਣ ਲਈ ਕਿਹਾ ਹੈ ਜੋ ਲਾਲ ਕਿਲ੍ਹੇ ਦੇ ਬਾਹਰ ਟਰੈਕਟਰ ਮਾਰਚ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ। ਦੱਸ ਦਈਏ ਕਿ ਸੁਪਰੀਮ ਕੋਰਟ ਦੇ ਕਮੇਟੀ ਵਾਲੇ ਫੈਸਲੇ ‘ਤੇ ਵੀ ਕਿਸਾਨ ਜਥੇਬੰਦੀਆਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ ਹਨ। ਦੇਸ਼ ਦੇ ਵੱਖ – ਵੱਖ ਹਿੱਸੀਆਂ ‘ਚ ਕਿਸਾਨਾਂ ਨੇ ਲੋਹੜੀ ‘ਤੇ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਅਤੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਅਪੀਲ ਕੀਤੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.