Breaking NewsD5 specialIndiaNewsPunjab

ਲਾਕਡਾਊਨ ‘ਚ ਦੂਜੀ ਵਾਰ ਆਰਬੀਆਈ ਨੇ ਰੇਪੋ ਰੇਟ ‘ਤੇ ਚਲਾਈ ਕੈਂਚੀ

ਨਵੀਂ ਦਿੱਲੀ : ਕੋਰੋਨਾ ਸੰਕਟ ਨੂੰ ਦੇਖਦੇ ਹੋਏ ਮੋਦੀ ਸਰਕਾਰ ਨੇ 20 ਲੱਖ ਕਰੋੜ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਸੀ। ਦੇਸ਼ ਦੇ ਸਾਹਮਣੇ ਇਸ ਪੈਕੇਜ ਦਾ ਬਿਓਰਾ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਰੱਖ ਚੁੱਕੀ ਹੈ। ਹੁਣ ਰਿਜ਼ਰਵ ਬੈਂਕ ਆਫ ਇੰਡੀਆ ( ਆਰਬੀਆਈ) ਗਵਰਨਰ ਸ਼ਕਤੀਕਾਂਤ ਦਾਸ ਨੇ ਰੇਪੋ ਰੇਟ ਕਟੌਤੀ ਦਾ ਐਲਾਨ ਕੀਤਾ ਹੈ। ਇਸ ਕਟੌਤੀ ਤੋਂ ਬਾਅਦ ਆਰਬੀਆਈ ਦੀ ਰੇਪੋ ਰੇਟ 4.40 ਫੀਸਦੀ ਤੋਂ ਘੱਟਕੇ 4 ਫੀਸਦੀ ਹੋ ਗਈ ਹੈ। ਇਸਦੇ ਨਾਲ ਹੀ ਲੋਨ ਦੀ ਕਿਸ‍ਤ ਦੇਣ ‘ਤੇ 3 ਮਹੀਨੇ ਦੀ ਅਤੀਰਿਕ‍ਤ ਛੋਟ ਦਿੱਤੀ ਗਈ ਹੈ। ਮਤਲਬ ਕਿ ਜੇਕਰ ਤੁਸੀ ਅਗਲੇ 3 ਮਹੀਨੇ ਤੱਕ ਆਪਣੇ ਲੋਨ ਦੀ ਈਐਮਆਈ ਨਹੀਂ ਦਿੰਦੇ ਤਾਂ ਬੈਂਕ ਦਬਾਅ ਨਹੀਂ ਪਾਵੇਗਾ।

NEWS BULLETIN, ਲੰਮੇ ਸਮੇਂ ਬਾਅਦ DHINDSA ਦਾ ਵੱਡਾ ਬਿਆਨ, ਅਧਿਆਪਕਾਂ ਦੀ ਡਿਊਟੀ ਲਾਕੇ ਫਸੀ ਸਰਕਾਰ

ਰੇਪੋ ਰੇਟ ‘ਚ 0.40 % ਦੀ ਕਟੌਤੀ
ਆਰਬੀਆਈ ਗਵਰਨਰ ਨੇ ਦੱਸਿਆ ਕਿ ਪਿਛਲੇ ਤਿੰਨ ਦਿਨ ‘ਚ ਐਮਪੀਸੀ ਨੇ ਘਰੇਲੂ ਅਤੇ ਗਲੋਬਲ ਮਾਹੌਲ ਦੀ ਸਮੀਖਿਆ ਕੀਤੀ। ਇਸ ਤੋਂ ਬਾਅਦ ਰੇਪੋ ਰੇਟ ‘ਚ 0.40 ਫੀਸਦੀ ਦੀ ਕਟੌਤੀ ਦਾ ਫੈਸਲਾ ਲਿਆ ਗਿਆ ਹੈ। ਲਾਕਡਾਉਨ ‘ਚ ਵਿੱਚ ਇਹ ਦੂਜੀ ਵਾਰ ਹੈ ਜਦੋਂ ਆਰਬੀਆਈ ਨੇ ਰੇਪੋ ਰੇਟ ‘ਤੇ ਕੈਂਚੀ ਚਲਾਈ ਹੈ। ਇਸ ਤੋਂ ਪਹਿਲਾਂ 27 ਮਾਰਚ ਨੂੰ ਆਰਬੀਆਈ ਗਵਰਨਰ ਨੇ 0.75 ਫੀਸਦੀ ਕਟੌਤੀ ਦਾ ਐਲਾਨ ਕੀਤਾ ਸੀ। ਇਸ ਤੋਂ ਵਾਰ ਬੈਂਕਾਂ ਨੇ ਲੋਨ ‘ਤੇ ਵਿਆਜ ਦਰ ਘੱਟ ਕਰ ਦਿੱਤੀ ਸੀ। ਸਾਫ਼ ਜਿਹੀ ਗੱਲ ਹੈ ਕਿ ਇਸ ਨਾਲ ਤੁਹਾਡੀ ਈਐਮਆਈ ਵੀ ਪਹਿਲਾਂ ਦੇ ਮੁਕਾਬਲੇ ਘੱਟ ਹੋ ਗਈ ਹੈ।

Lockdown ‘ਚ ਵੀ ਆਹ ਵੇਖੋ ਕੀ ਹੋ ਰਿਹੈ, ਦੱਬ ਕੇ ਸ਼ੇਅਰ ਕਰੋ ਤਾਂ ਕਿ ਕੈਪਟਨ ਸਾਬ੍ਹ ਤੱਕ ਪਹੁੰਚੇ! ਕੈਮਰੇ ਦੇਖ ਕੇ ਭੱਜੇ

EMI ‘ਤੇ ਤਿੰਨ ਮਹੀਨੇ ਦੀ ਛੋਟ
ਆਰਬੀਆਈ ਨੇ ਲਾਕਡਾਊਨ ਦੇ ਸ਼ੁਰੂਆਤੀ ਦਿਨਾਂ ‘ਚ ਪ੍ਰੈਸ ਕਾਂਨ‍ਫਰੰਸ ਕਰਕੇ ਬੈਂਕਾਂ ਤੋਂ 3 ਮਹੀਨੇ ਲਈ ਲੋਨ ਅਤੇ ਈਐਮਆਈ ‘ਤੇ ਛੋਟ ਦੇਣ ਨੂੰ ਕਿਹਾ ਸੀ। ਇਸ ਤੋਂ ਬਾਅਦ ਜਿਆਦਾਤਰ ਬੈਂਕਾਂ ਨੇ ਇਸਨੂੰ 3 ਮਹੀਨੇ ਲਈ ਲਾਗੂ ਕਰ ਦਿੱਤਾ ਸੀ। ਹੁਣ ਆਰਬੀਆਈ ਦੇ ਨਵੇਂ 3 ਮਹੀਨਿਆਂ ਲਈ ਮੁਹਲਤ ਦੇ ਐਲਾਨ ਤੋਂ ਬਾਅਦ ਗ੍ਰਾਹਕਾਂ ਨੂੰ ਕੁਲ 6 ਮਹੀਨੇ ਦੀ ਛੋਟ ਮਿਲ ਜਾਵੇਗੀ। ਮਤਲਬ ਇਹ ਕਿ ਤੁਸੀ ਕੁਲ 6 ਮਹੀਨੇ ਤੱਕ ਲੋਨ ਦੀ ਈਐਮਆਈ ਨਹੀਂ ਦੇਣਾ ਚਾਹੁੰਦੇ ਤਾਂ ਬੈਂਕਾਂ ਵੱਲੋਂ ਕੋਈ ਦਬਾਅ ਨਹੀਂ ਪਵੇਗਾ। ਉਥੇ ਹੀ ਤੁਹਾਡਾ ਕਰੈਡਿਟ ਸ‍ਕੋਰ ਵੀ ਦਰੁਸ‍ਤ ਰਹੇਗਾ ਯਾਨੀ ਬੈਂਕ ਦੀ ਨਜ਼ਰ ਵਿੱਚ ਤੁਸੀ ਡਿਫਾਲ‍ਟਰ ਨਹੀਂ ਹੋਵੋਗੇ। ਹਾਲਾਂਕਿ ਇਸਦੇ ਲਈ ਤੁਹਾਨੂੰ ਅਤੀਰਿਕ‍ਤ ਵਿਆਜ ਦੇਣਾ ਪਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button