NewsBreaking NewsD5 specialPunjab

ਲ਼ੋਨ ਦੀ ਕਿਸ਼ਤ ਨਹੀਂ ਭਰ ਸਕਦੇ ਲੋਕ, ਇਹਨਾਂ ਲੋਕਾਂ ਦੀ ਵੀ ਸਾਰ ਲਓ ਕੈਪਟਨ ਸਾਬ੍ਹ

ਖੰਨਾ : ਇਕ ਤਾਂ ਕੋਰੋਨਾ ਵਾਇਰਸ ਕਾਰਨ ਕਈ ਲੋਕ ਰੋਟੀ ਤੋਂ ਵੀ ਮੁਥਾਜ ਹਨ। ਕਈਆਂ ਨੂੰ ਬੈਂਕ ਦੀਆਂ ਕਿਸ਼ਤਾਂ ਦਾ ਫਿਕਰ ਸਤਾ ਰਿਹਾ ਹੈ ਤੇ ਕਈ ਆਪਣੇ ਬੱਚਿਆਂ ਦੀ ਸਕੂਲੀ ਫੀਸ ਨੂੰ ਲੈ ਕੇ ਪ੍ਰੇਸ਼ਾਨ ਹਨ। ਇਸੇ ਦੌਰਾਨ ਖ਼ਬਰ ਖੰਨਾ ਤੋਂ ਸਾਹਮਣੇ ਆ ਰਹੀ ਹੈ। ਜਿਥੇ ਪ੍ਰਾਈਵੇਟ ਫਾਇਨੈਂਸ ਕੰਪਨੀਆਂ ਤੋਂ ਲੋਨ ਲੈਣ ਵਾਲੇ ਲੋਕ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ। ਐੱਸਡੀਐਮ ਦਫ਼ਤਰ ਦੇ ਬਾਹਰ ਧਰਨਾ ਦੇ ਰਹੇ ਇਹਨਾਂ ਲੋਕਾਂ ਦੀ ਮੰਗ ਹੈ ਕਿ ਸਰਕਾਰ ਉਹਨਾਂ ਦੀ ਸਾਰ ਲਵੇ।

ਨਵਾਂ ਝਟਕਾ, ਪਾਲਤੂ ਕੁੱਤੇ ਰੱਖਣ ਦਾ ਭਰੋ ਟੈਕਸ | ਖ਼ਜ਼ਾਨਾ ਭਰਨ ਦੀ ਸਕੀਮ, ਪਰ ਅਵਾਰਾ ਕੁੱਤਿਆਂ ਦਾ ਕੋਈ ਹੱਲ ਨਹੀਂ

ਓਧਰ ਪ੍ਰਦਰਸ਼ਨਕਾਰੀਆਂ ਨਾਲ ਆਏ ਅਕਾਲੀ ਆਗੂਆਂ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਲੰਮੇ ਹੱਥੀਂ ਲਿਆ। ਇਸ ਮੌਕੇ ਤਹਿਸੀਲਦਾਰ ਹਰਮਿੰਦਰ ਸਿੰਘ ਹੁੰਦਲ ਨੇ ਮੰਗ ਪੱਤਰ ਲੈਂਦਿਆਂ ਕਿਹਾ ਕਿ ਲੋਕਾਂ ਦੀ ਸਮੱਸਿਆ ਦੇ ਹੱਲ ਲਈ ਜਲਦ ਹੀ ਕੰਪਨੀ ਅਧਿਕਾਰੀਆਂ ਨਾਲ ਬੈਠਕ ਕਰਨਗੇ। ਇਹ ਤ੍ਰਾਸਦੀ ਹੈ ਪੰਜਾਬ ਦੇ ਉਹਨਾਂ ਲੋਕਾਂ ਦੀ ਜਿੰਨਾਂ ਨੇ ਆਪਣਾ ਨਿੱਕਾ ਮੋਟਾ ਕੰਮਕਾਰ ਸ਼ੁਰੂ ਕਰਨ ਲਈ ਪ੍ਰਾਈਵੇਟ ਕੰਪਨੀਆਂ ਤੋਂ ਲੋਨ ਲਿਆ ਪਰ ਕੋਰੋਨਾ ਵਾਇਰਸ ਦੇ ਕਹਿਰ ਨੇ ਇਹਨਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ। ਹੁਣ ਲੋਕਾਂ ਦੇ ਨੁਮਾਇੰਦਿਆਂ ਨੂੰ ਚਾਹੀਦਾ ਹੈ ਕਿ ਇਸ ਸੰਕਟ ਦੀ ਘੜੀ ‘ਚ ਇਹਨਾਂ ਲੋਕਾਂ ਦੇ ਨਾਲ ਖੜ੍ਹਨ ਨਹੀਂ ਤਾਂ ਲੋਕ ਚੋਣਾਂ ‘ਚ ਸਬਕ ਸਿਖਾਉਣ ਦੇ ਮੂਡ ‘ਚ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button