IndiaTop News

ਲਖਨਊ ਦੇ ਹੋਟਲ ’ਚ ਲੱਗੀ ਭਿਆਨਕ ਅੱਗ

ਲਖਨਊ : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ’ਚ ਹਜਰਤਗੰਜ ਇਲਾਕੇ ’ਚ ਸਥਿਤ ਇਕ ਹੋਟਲ ’ਚ ਸੋਮਵਾਰ ਸਵੇਰੇ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਸ਼ਹਿਰ ਦੇ ਮੁੱਖ ਬਾਜ਼ਾਰ ਹਜਰਤਗੰਜ ਥਾਣਾ ਖੇਤਰ ’ਚ ਮਹਾਤਮਾ ਗਾਂਧੀ ਮਾਰਗ ’ਤੇ ਸਥਿਤ ਹੋਟਲ ਲਿਵਾਨਾ ’ਚ ਸਵੇਰੇ ਅੱਗ ਲੱਗੀ। ਇਸ ਹੋਟਲ ਨੇੜੇ ਤਮਾਮ ਵੱਡੇ ਵਪਾਰਕ ਅਦਾਰੇ ਸਥਿਤ ਹਨ। ਅੱਗ ਲੱਗਣ ਨਾਲ ਪੂਰੇ ਇਲਾਕੇ ’ਚ ਅਫ਼ੜਾ-ਦਫ਼ੜੀ ਮਚ ਗਈ।

ਸੰਦੋਆ ਦੀ ਕਾਰ ਖੜ੍ਹੀ ਥਾਣੇ, ਇਸ ਘਪਲੇ ਵਾਲੀ ਕਾਰ ’ਚ ਘੁੰਮਦਾ ਸੀ ਸੰਦੋਆ ||

ਸੂਚਨਾ ਮਿਲਣ ’ਤੇ ਪਹੁੰਚੇ ਫਾਇਰ ਬ੍ਰਿਗੇਡ ਅਤੇ ਪੁਲਿਸ ਫੋਰਸ ਦੇ ਜਵਾਨਾਂ ਨੇ ਅੱਗ ਬੁਝਾਉਣ ਦੀ ਤੁਰੰਤ ਕੋਸ਼ਿਸ਼ ਕਰ ਦਿੱਤੀ। ਪੁਲਿਸ ਨੇ ਹੋਟਲ ਦੇ ਅੰਦਰ ਫਸੇ ਕਰੀਬ 18 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ। ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਦੀ ਮਦਦ ਨਾਲ ਹੋਟਲ ਅੰਦਰ ਫਸੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ ਹੈ।

ਨਿਹੰਗਾਂ ਤੇ ਡੇਰਾ ਸਮਰਥਕਾਂ ‘ਚ ਝੜਪ ਦਾ ਸੱਚ, ਅਦਾਲਤ ਪਹੁੰਚਿਆ ਡੇਰਾ ਮੁਖੀ! ਜਥੇਦਾਰ ਨੇ ਸੱਦੀ ਮੀਟਿੰਗ||

ਹੋਟਲ ਅੰਦਰ ਧੂੰਏਂ ਦਾ ਗੁਬਾਰ ਹੈ। ਕਮਰਿਆਂ ’ਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਕਾਫੀ ਮੁਸ਼ੱਕਤ ਕੀਤੀ ਜਾ ਰਹੀ ਹੈ। ਮੌਕੇ ’ਤੇ ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਪਹੁੰਚ ਚੁੱਕੀਆਂ ਹਨ। ਤੀਜੀ ਮੰਜ਼ਿਲ ਦੀ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੌਕੇ ’ਤੇ ਕਰੀਬ 6 ਐਂਬੂਲੈਂਸ ਹੋਰ ਪਹੁੰਚ ਗਈਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button