Breaking NewsIndiaTop News

ਲਖਨਊ ਤੋਂ ਰਾਮੇਸ਼ਵਰਮ ਜਾ ਰਹੀ ਪੁਨਾਲੂਰ ਮਦੁਰਾਈ ਐਕਸਪ੍ਰੈਸ ਨੂੰ ਲੱਗੀ ਅੱਗ, 8 ਦੀ ਮੌਤ

ਲਖਨਊ ਤੋਂ ਰਾਮੇਸ਼ਵਰਮ ਜਾ ਰਹੀ ਪੁਨਾਲੂਰ ਮਦੁਰਾਈ ਐਕਸਪ੍ਰੈਸ ਨੂੰ ਤਾਮਿਲਨਾਡੂ ਦੇ ਮਦੁਰਾਈ ਰੇਲਵੇ ਸਟੇਸ਼ਨ ‘ਤੇ ਅੱਗ ਲੱਗ ਗਈ। ਇਸ ਹਾਦਸੇ ‘ਚ 8 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਮਰਨ ਵਾਲੇ ਜ਼ਿਆਦਾਤਰ ਉੱਤਰ ਪ੍ਰਦੇਸ਼ ਦੇ ਹਨ।ਅਧਿਕਾਰੀਆਂ ਮੁਤਾਬਕ ਅੱਗ ਦੀ ਘਟਨਾ ਸਵੇਰੇ 5.15 ਵਜੇ ਦੇ ਕਰੀਬ ਦੱਸੀ ਗਈ।

ਟਰੇਨ ਨੂੰ ਮਦੁਰਾਈ ਯਾਰਡ ਜੰਕਸ਼ਨ ‘ਤੇ ਰੋਕਿਆ ਗਿਆ। ਦੱਖਣੀ ਰੇਲਵੇ ਦਾ ਕਹਿਣਾ ਹੈ ਕਿ ਟਰੇਨ ਦੇ ਪ੍ਰਾਈਵੇਟ ਪਾਰਟੀ ਕੋਚ ‘ਚ ਸਵਾਰ ਯਾਤਰੀ ਗੈਰ-ਕਾਨੂੰਨੀ ਤੌਰ ‘ਤੇ ਗੈਸ ਸਿਲੰਡਰ ਦੀ ਤਸਕਰੀ ਕਰ ਰਹੇ ਸਨ ਅਤੇ ਇਸ ਕਾਰਨ ਹੀ ਅੱਗ ਲੱਗ ਗਈ।ਮਦੁਰਾਈ ਕਲੈਕਟਰ ਨੇ ਹਾਦਸੇ ‘ਚ 8 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ 20 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਰਕਾਰੀ ਰਾਜਾਜੀ ਕਾਲਜ, ਮਦੁਰਾਈ ‘ਚ ਦਾਖਲ ਕਰਵਾਇਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button