Breaking NewsD5 specialNewsPunjab

ਲਓ ਜੀ ਪੰਜਾਬ ਪੁਲਿਸ ਦੀ ਸਵਾਰੀ ਦੇ ਹਰ ਪਾਸੇ ਹੋ ਰਹੇ ਨੇ ਚਰਚੇ

ਹੁਸ਼ਿਆਰਪੁਰ : ਛੋਟੀ ਗੱਡੀ ਉਹਦੇ ਉੱਪਰ ਬੈਠੇ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਵੱਡੀ। ਜੀ ਹਾਂ ਕੁਝ ਇਸੇ ਤਰ੍ਹਾਂ ਦਾ ਹੀ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ ਹੁਸ਼ਿਆਰਪੁਰ ਵਿਖੇ। ਜਿੱਥੇ ਹੁਸ਼ਿਆਰਪੁਰ ਦੀ ਸਿਟੀ ਪੁਲਿਸ ਦੇ ਇੰਚਾਰਜ ਇੰਸਪੈਕਟਰ ਆਪਣੇ ਸਾਥੀ ਮੁਲਾਜ਼ਮਾਂ ਨੂੰ ਲੈ ਕੇ ਇੱਕ ਛੋਟੇ ਟਰੈਕਟਰ ਤੇ ਸਵਾਰ ਹੋ ਕੇ ਉਨ੍ਹਾਂ ਛੋਟੀਆਂ ਛੋਟੀਆਂ ਬਾਜ਼ਾਰਾਂ ਦੀਆਂ ਗਲੀਆਂ ਵਿੱਚ ਘੁੰਮ ਕੇ ਸਰਕਾਰ ਦੁਆਰਾ ਲਗਾਏ ਗਏ ਲੋਕਡਾਊਨ ਅਤੇ ਕਰਫਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਤੇ ਨਜ਼ਰ ਰੱਖ ਰਹੇ ਹਨ। ਇਹ ਸਿਟੀ ਪੁਲਿਸ ਦਾ ਇੱਕ ਨਿਵੇਕਲਾ ਅਤੇ ਅਨੋਖਾ ਕਦਮ ਹੈ ਪਰ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਇਹ ਇੱਕ ਬਹੁਤ ਹੀ ਵਧੀਆ ਕਦਮ ਹੈ। ਕਿਉਂਕਿ ਜਿਵੇਂ ਥਾਣਾ ਸਿਟੀ ਦੇ ਇੰਚਾਰਜ ਗੋਬਿੰਦ ਕੁਮਾਰ ਬੰਟੀ ਨੇ ਦੱਸਿਆ ਕਿ ਸ਼ਹਿਰ ਦੇ ਛੋਟੀ ਛੋਟੀ ਗਲੀਆਂ ਵਾਲੇ ਬਾਜ਼ਾਰ ਜਿੱਥੇ ਕਿ ਲੋਕ ਸੋਚਦੇ ਹਨ ਕਿ ਪੁਲਿਸ ਦੀਆਂ ਵੱਡੀਆਂ ਗੱਡੀਆਂ ਉੱਥੇ ਨਹੀਂ ਪਹੁੰਚ ਸਕਦੀਆਂ।

Big Breaking-ਪੰਜਾਬ ‘ਚ ਵਧੇਗਾ ਕਰਫ਼ਿਊ!, ਦੇਖੋ ਕੀ-ਕੀ ਮਿਲਣਗੀਆਂ ਨਵੀਆਂ ਛੋਟਾਂ!! BREAKING NEWS

ਉੱਥੇ ਤੱਕ ਪਹੁੰਚਣ ਲਈ ਅਤੇ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਸਿਟੀ ਪੁਲਿਸ ਦੇ ਇੰਚਾਰਜ ਨੇ ਇੱਕ ਛੋਟੇ ਟਰੈਕਟਰ ਦੀ ਮਦਦ ਲਈ ਹੈ ਅਤੇ ਉਨ੍ਹਾਂ ਦੁਕਾਨਦਾਰਾਂ ਅਤੇ ਗਲੀਆਂ ਮੁਹੱਲਿਆਂ ਵਿੱਚ ਘੁੰਮਣ ਵਾਲਿਆਂ ਤੇ ਸ਼ਿਕੰਜਾ ਕੱਸਿਆ ਹੈ। ਜੋ ਕਰਫ਼ਿਊ ਲੱਗਣ ਦੇ ਬਾਵਜੂਦ ਵੀ ਦੁਕਾਨਾਂ ਦੇ ਥੋੜ੍ਹੇ ਸ਼ਟਰ ਖੋਲ੍ਹ ਕੇ ਦੁਕਾਨਾਂ ਦੇ ਅੰਦਰ ਕੰਮ ਕਰ ਰਹੇ ਹਨ। ਇੰਸਪੈਕਟਰ ਗੋਵਿੰਦ ਕੁਮਾਰ ਬੰਟੀ ਨੇ ਕਿਹਾ ਕਿ ਲੋਕ ਇਹ ਨਾ ਸੋਚਣ ਕਿ ਪੁਲਿਸ ਉਸ ਜਗ੍ਹਾ ਤੱਕ ਨਹੀਂ ਪਹੁੰਚ ਸਕਦੀ ਜਿੱਥੇ ਭੀੜੀਆਂ ਗਲੀਆਂ ਹਨ। ਸਿਟੀ ਪੁਲਿਸ ਦੇ ਇਸ ਅਨੋਖੇ ਕਦਮ ਨੂੰ ਦੇਖ ਕੇ ਲੋਕ ਅਚੰਭਿਤ ਤਾਂ ਜ਼ਰੂਰ ਹਨ ਪਰ ਲੋਕਾਂ ਵਿੱਚ ਡਰ ਹੈ ਕਿ ਪੁਲਿਸ ਪੀੜ੍ਹੀ ਤੋਂ ਪੀੜ੍ਹੀ ਜਗ੍ਹਾ ਤੇ ਵੀ ਪਹੁੰਚ ਕੇ ਕਾਰਵਾਈ ਕਰ ਸਕਦੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button