NewsBreaking NewsD5 specialPoliticsPunjab

ਲਓ ਜੀ ! ਕਿਸਾਨਾਂ ਅੱਗੇ ਝੁਕਿਆ ਪ੍ਰਸ਼ਾਸਨ ! ਮੰਨ ਲਈ ਵੱਡੀ ਮੰਗ

ਬਠਿੰਡਾ : ਖੇਤੀ ਆਰਡੀਨੈਂਸ ਦੇ ਵਿਰੋਧ ‘ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਬੀਤੇ ਦਿਨੀਂ ਬਾਦਲ ਪਿੰਡ ‘ਚ ਧਰਨੇ ਦੇ ਦੌਰਾਨ ਇਕ ਕਿਸਾਨ ਨੇ ਜ਼ਹਿਰੀਲੀ ਦਵਾਈ ਖਾ ਲਈ ਸੀ। ਜਿਸਦੇ ਚੱਲਦਿਆਂ ਮਾਨਸਾ ਦੇ ਪਿੰਡ ਅੱਕਾਂ ਵਾਲੀ ਦੇ ਕਿਸਾਨ ਦੀ ਮੌਤ ਹੋ ਗਈ ਸੀ। ਕਿਸਾਨ ਦੀ ਮੌਤ ਤੋਂ ਬਾਅਦ ਕਿਸਾਨ ਜਥੇਬੰਦੀਆ ਨੇ ਪ੍ਰਸ਼ਾਸਨ ਦੇ ਅੱਗੇ ਮ੍ਰਿਤਕ ਦੇ ਪਰਿਵਾਰ ਲਈ ਕੁਝ ਮੰਗਾਂ ਰੱਖੀਆਂ ਸਨ ਅਤੇ ਪੋਸਟ ਮਾਰਟਮ ਕਰਵਾਉਣ ਤੋਂ ਮਨਾ ਕਰ ਦਿਤਾ ਸੀ।

🔴Live 🔴 ਹੁਣ ਕਿਸਾਨਾਂ ਨੂੰ ਕਹਿਣ ਲੱਗੇ ਅੱਤਵਾਦੀ? | ਕਾਂਗਰਸ ਦਾ ਪ੍ਰਧਾਨ ਗ੍ਰਿਫ਼ਤਾਰ |

ਪਰ ਹੁਣ ਪ੍ਰਸ਼ਾਸਨ ਨੇ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਲਈ 3 ਲੱਖ ਰੁਪਏ ਮੁਆਵਜ਼ਾ ਦਿਤਾ ਅਤੇ ਕਿਸਾਨ ਦਾ ਕਰਜ਼ਾ ਮਾਫ ਕਰਨ ਤੇ ਯੋਗਤਾ ਮੁਤਾਬਕ ਇਕ ਨੌਕਰੀ ਦੇਣ ਦੀ ਗੱਲ ਵੀ ਆਖੀ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੁਝ ਮੰਗਾਂ ਪ੍ਰਸ਼ਾਸਨ ਵਲੋਂ ਮੰਨ ਲਈਆ ਗਈਆ ਹਨ। ਬਾਕੀ ਮੰਗਾਂ ਮੰਨਣ ਦਾ ਵੀ ਪ੍ਰਸ਼ਾਸਨ ਵਲੋਂ ਭਰੋਸਾ ਦਿੱਤਾ ਗਿਆ। ਜੇਕਰ ਪ੍ਰਸ਼ਾਸਨ ਮੰਗਾਂ ਨਹੀਂ ਮੰਨਦਾ ਤਾਂ ਅਸੀਂ ਆਪਣਾ ਸੰਘਰਸ਼ ਜਾਰੀ ਰਖਾਂਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button