ਅਮਰੀਕੀ ਅਦਾਲਤ ਨੇ ਵੱਡੇ ਅੰਤਰਰਾਸ਼ਟਰੀ ਡਰੱਗ ਤਸਕਰੀ ਦਾ ਮੁੱਖ ਸਰਗਣਾ ਕਰਾਰ ਦਿੰਦਿਆ 20 ਸਾਲ ਦੀ ਫੈਡਰਲ ਕੈਦ ਦੀ ਸਜ਼ਾ ਸੁਣਾਈ

“ਬ੍ਰੈਂਪਟਨ ਦੇ ਰਹਿਣ ਵਾਲੇ ਇੱਕ ਕਨੇਡੀਅਨ ਨਾਗਰਿਕ ਨੂੰ ਅਮਰੀਕੀ ਅਦਾਲਤ ਨੇ ਵੱਡੇ ਅੰਤਰਰਾਸ਼ਟਰੀ ਡਰੱਗ ਤਸਕਰੀ ਦਾ ਮੁੱਖ ਸਰਗਣਾ ਕਰਾਰ ਦਿੰਦਿਆ 20 ਸਾਲ ਦੀ ਫੈਡਰਲ ਕੈਦ ਦੀ ਸਜ਼ਾ ਸੁਣਾਈ ਹੈ । ਜਾਂਚ ਮੁਤਾਬਕ ਸਿਰਫ ਇੱਕ ਮਹੀਨੇ ਦੇ ਅੰਦਰ ਹੀ ਸੈਂਕੜੇ ਕਿਲੋਗ੍ਰਾਮ ਕੋਕੇਨ ਅਤੇ ਮੈਥਐਂਫੈਟਾਮੀਨ ਅਮਰੀਕਾ ਤੋਂ ਕੈਨੇਡਾ ਭੇਜੀ ਗਈ, ਜਿਸ ਦੀ ਕੀਮਤ 17 ਮਿਲੀਅਨ ਡਾਲਰ ਤੱਕ ਅੰਕੜੀ ਗਈ ।
63 ਸਾਲਾ ਗੁਰਅਮ੍ਰਿਤ ਸਿੱਧੂ, ਜੋ ਬ੍ਰੈਂਪਟਨ, ਓਨਟਾਰੀਓ ਦਾ ਰਹਿਣ ਵਾਲਾ ਹੈ, ਨੂੰ ਲਾਸ ਐਂਜਲਸ ਦੀ ਫੈਡਰਲ ਅਦਾਲਤ ਨੇ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ।ਅਦਾਲਤੀ ਦਸਤਾਵੇਜ਼ਾਂ ਅਨੁਸਾਰ ਸਿੱਧੂ ਨੇ ਸਤੰਬਰ 2020 ਤੋਂ ਫਰਵਰੀ 2023 ਤੱਕ ਇੱਕ ਅਜਿਹੇ ਨੈਟਵਰਕ ਦੀ ਅਗਵਾਈ ਕੀਤੀ ਜੋ ਅਮਰੀਕਾ ਤੋਂ ਕੈਨੇਡਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਸੀ ।ਜਾਂਚ ਮੁਤਾਬਕ 13 ਸਤੰਬਰ 2022 ਤੋਂ 24 ਅਕਤੂਬਰ 2022 ਦੇ ਵਿਚਕਾਰ ਸਿੱਧੂ ਨੇ ਅੱਠ ਵੱਖ ਵੱਖ ਡਰੱਗ ਭੇਜਣ ਦਾ ਪ੍ਰਭੰਧ ਕੀਤਾ ।ਇਨ੍ਹਾਂ ਖੇਪਾਂ ਵਿੱਚ 523 ਕਿਲੋਗ੍ਰਾਮ ਮੈਥਐਂਫੈਟਾਮੀਨ ਅਤੇ 347 ਕਿਲੋਗ੍ਰਾਮ ਕੋਕੇਨ ਸ਼ਾਮਲ ਸੀ ।ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਇਹ ਸਾਰੀਆਂ ਖੇਪਾਂ ਜ਼ਬਤ ਕਰ ਲਈਆਂ ।ਇਨ੍ਹਾਂ ਦੀ ਅੰਦਾਜ਼ਨ ਹੋਲਸੇਲ ਕੀਮਤ 15 ਤੋਂ 17 ਮਿਲੀਅਨ ਅਮਰੀਕੀ ਡਾਲਰ ਦੱਸੀ ਗਈ ਹੈ ।
ਅਮਰੀਕੀ ਪ੍ਰੋਸੀਕਿਊਟਰਾਂ ਮੁਤਾਬਕ ਸਿੱਧੂ ਪਹਿਲਾਂ ਅਮਰੀਕਾ ਵਿੱਚ ਵੱਡੀ ਮਾਤਰਾ ਵਿੱਚ ਕੋਕੇਨ ਅਤੇ ਮੈਥਐਂਫੈਟਾਮੀਨ ਖਰੀਦਦਾ ਸੀ ।ਇਸ ਤੋਂ ਬਾਅਦ ਉਹ ਲੰਭੀ ਦੂਰੀ ਵਾਲੇ ਸੈਮੀ ਟਰੱਕਾਂ ਰਾਹੀਂ ਡਰੱਗ ਕੈਨੇਡਾ ਭੇਜਣ ਦਾ ਪ੍ਰਬੰਧ ਕਰਦਾ ਸੀ ।ਡਿਲੀਵਰੀ ਨੂੰ ਗੁਪਤ ਰੱਖਣ ਲਈ ਕੋਰੀਅਰ ਨੂੰ ਫੋਨ ਨੰਬਰ ਅਤੇ ਕਰੰਸੀ ਨੋਟਾਂ ਦੇ ਸੀਰੀਅਲ ਨੰਬਰ ਪਛਾਣ ਵਜੋਂ ਦਿੱਤੇ ਜਾਂਦੇ ਸਨ ।ਕੈਨੇਡਾ ਪਹੁੰਚਣ ਤੋਂ ਬਾਅਦ ਉਸ ਦੇ ਸਾਥੀ ਵੱਖ ਵੱਖ ਥਾਵਾਂ ਤੋਂ ਡਰੱਗ ਲੈ ਕੇ ਅੱਗੇ ਵੰਡਦੇ ਸਨ ।ਇਸ ਮਾਮਲੇ ਵਿੱਚ ਜਨਵਰੀ 2024 ਵਿੱਚ 23 ਦੋਸ਼ਾਂ ਵਾਲਾ ਫੈਡਰਲ ਇੰਡਾਈਟਮੈਂਟ ਦਾਇਰ ਕੀਤਾ ਗਿਆ ਸੀ ।
ਗੁਰਅਮ੍ਰਿਤ ਸਿੱਧੂ ਨੂੰ ਅਕਤੂਬਰ 2024 ਵਿੱਚ ਕੈਨੇਡਾ ਤੋਂ ਅਮਰੀਕਾ ਨੂੰ ਹਵਾਲੇ ਕੀਤਾ ਗਿਆ,ਜਿਸ ਤੋਂ ਬਾਅਦ ਉਹ ਫੈਡਰਲ ਹਿਰਾਸਤ ਵਿੱਚ ਹੀ ਰਿਹਾ ।26 ਮਾਰਚ 2026 ਨੂੰ ਉਸ ਨੇ ਕੰਟੀਨਿਊਇੰਗ ਕਰੀਮੀਨਲ ਐਂਟਰਪਰਾਈਜ਼ ਚਲਾਉਣ ਦੇ ਦੋਸ਼ ਨੂੰ ਕਬੂਲ ਕਰ ਲਿਆ ਸੀ ਅਤੇ ਹੁਣ ਅਦਾਲਤ ਨੇ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਹੈ ।ਗੁਰਅਮ੍ਰਿਤ ਇਸ ਮਾਮਲੇ ਵਿੱਚ 8ਵਾਂ ਦੋਸ਼ੀ ਹੈ ਜਿਸਨੇ ਦੋਸ਼ ਕਬੂਲ ਕੀਤਾ ਹੈ ।ਇਸ ਕੇਸ ਦੇ ਹੋਰ ਦੋਸ਼ੀਆਂ ਨੂੰ 27 ਮਹੀਨਿਆਂ ਤੋਂ 108 ਮਹੀਨਿਆਂ ਤੱਕ ਦੀਆਂ ਫੈਡਰਲ ਸਜ਼ਾਵਾਂ ਮਿਲ ਚੁੱਕੀਆਂ ਹਨ ।
ਗੁਰਅਮ੍ਰਿਤ ਸਿੱਧੂ ਅਕਤੂਬਰ 2024 ਤੋਂ ਅਮਰੀਕੀ ਫੈਡਰਲ ਹਿਰਾਸਤ ਵਿੱਚ ਹੈ ।ਕੈਨੇਡਾ ਤੋਂ ਉਸ ਦੀ ਐਕਸਟ੍ਰਾਡੀਸ਼ਨ ਤੋਂ ਬਾਅਦ ਉਸ ਤੇ ਕੇਸ ਚਲਾਇਆ ਗਿਆ ।ਇਸ ਵੱਡੀ ਅੰਤਰਰਾਸ਼ਟਰੀ ਜਾਂਚ ਵਿੱਚ ਅਮਰੀਕਾ ਦੀ ਐਫ ਬੀ ਆਈ, ਲੋਸ ਏਂਜਲਸ ਪੁਲਿਸ ਵਿਭਾਗ, ਐਲ ਏ ਇਮਪੈਕਟ ਟਾਸਕ ਫੋਰਸ, ਯੂਨਾਇਟਿਡ ਸਟੇਟਸ ਕਸਟਮਸ ਐਡ ਬਾਰਡਰ ਪ੍ਰੋਟੈਕਸ਼ਨ, ਆਰ ਸੀ ਐਮ ਪੀ, ਮੈਕਸਿਕੋ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਹੋਮਲੈਂਡ ਸੈਕਿਓਰਿਟੀ ਇਨਵੈਸਟੀਗੇਸ਼ਨ ਅਤੇ ਡੀਈਏ ਨੇ ਸਾਂਝੇ ਤੌਰ ਤੇ ਕਾਰਵਾਈ ਕੀਤੀ ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਹੱਦ ਪਾਰ ਚੱਲਣ ਵਾਲੇ ਸੰਗਠਿਤ ਡਰੱਗ ਨੈਟਵਰਕਾਂ ਖਿਲਾਫ ਇਸ ਤਰ੍ਹਾਂ ਦੀ ਸਾਂਝੀ ਕਾਰਵਾਈ ਅੱਗੇ ਵੀ ਜਾਰੀ ਰਹੇਗੀ ।ਅੰਤਰਰਾਸ਼ਟਰੀ ਏਜੰਸੀਆਂ ਦੀ ਸਾਂਝੀ ਜਾਂਚ ਤੋਂ ਬਾਅਦ ਸਾਹਮਣੇ ਆਏ ਇਸ ਮਾਮਲੇ ਨੇ ਇੱਕ ਵਾਰ ਫੇਰ ਦਿਖਾਇਆ ਹੈ ਕਿ ਸਰਹੱਦ ਪਾਰ ਡਰੱਗ ਤਸਕਰੀ ਦੇ ਨੈਟਵਰਕਾਂ ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆ ਕਿੰਨੀ ਨਜ਼ਦੀਕੀ ਨਾਲ ਨਿਗਰਾਨੀ ਕਰ ਰਹੀਆਂ ਹਨ ।”,
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




