IndiaPunjabTop News

‘ਨਸ਼ਿਆਂ ਦੀ ਤਸਕਰੀ ਸਮਾਜ ਲਈ ਖ਼ਤਰਾ ਹੈ’

ਚੰਡੀਗੜ੍ਹ/ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੰਡੀਗੜ੍ਹ ਵਿਖੇ ‘ਨਸ਼ੀਲੀਆਂ ਦਵਾਈਆਂ ਦੀ ਤਸਕਰੀ ਅਤੇ ਰਾਸ਼ਟਰੀ ਸੁਰੱਖਿਆ’ ਵਿਸ਼ੇ ‘ਤੇ ਹੋਣ ਵਾਲੇ ਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕੀਤਾ। ਇਸ ਮੌਕੇ ਅਮਿਤ ਸ਼ਾਹ ਨੇ ਕਿਹਾ ਕਿ ਨਸ਼ੇ ਨੂੰ ਲੈ ਕੇ ਜ਼ੀਰੋ ਟਾਲਰੈਂਸ ਦੀ ਨੀਤੀ ਚੱਲ ਰਹੀ ਹੈ। ਨਸ਼ੇ ਨੂੰ ਖ਼ਤਮ ਕਰਨ ਲਈ ਇਸ ਦੇ ਖ਼ਿਲਾਫ ਮਿਲ ਕੇ ਲੜਨਾ ਹੋਵੇਗਾ। ਨਸ਼ਿਆਂ ਦੀ ਤਸਕਰੀ ਸਮਾਜ ਲਈ ਖ਼ਤਰਾ ਹੈ।

ਅਮਿਤ ਸ਼ਾਹ ਨੇ ਕਿਹਾ ਕਿ ਸਰਹੱਦੋਂ ਪਾਰ ਨਸ਼ਾ ਆਉਂਦਾ ਹੈ। ਨਸ਼ਾ ਸਰੀਰ ਅਤੇ ਸਮਾਜ ਨੂੰ ਖੋਖਲਾ ਕਰ ਰਿਹਾ ਹੈ, ਜਿਸ ’ਤੇ ਰੋਕ ਲਗਾਉਣੀ ਜ਼ਰੂਰੀ ਹੈ। ਨਸ਼ੇ ਖ਼ਿਲਾਫ਼ ਜੰਗ ਜਿੱਤਣੀ ਹੈ। ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਸਾਰੇ ਨਸ਼ੇ ਖ਼ਿਲਾਫ਼ ਲੜਨਗੇ ਤਾਂ ਕੁਝ ਸਾਲਾਂ ’ਚ ਭਾਰਤ ਨਸ਼ਾ ਮੁਕਤ ਹੋਵੇਗਾ। ਨਸ਼ੇ ਦੇ ਖ਼ਾਤਮੇ ਲਈ ਸਪਲਾਈ ਦੀ ਜੜ੍ਹ ਤੱਕ ਜਾਣਾ ਹੋਵੇਗਾ। ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਮੰਤਰਾਲਿਆਂ ਨਾਲ ਮਿਲ ਕੇ ਨਸ਼ੇ ਖ਼ਿਲਾਫ਼ ਲੜਾਈ ਲੜਨਾ ਚਾਹੀਦੀ ਹੈ। ਇਸ ਲਈ ਆਧੁਨਿਕ ਫੋਰੈਂਸਿਸ ਸਾਈਂਸ ਦੇ ਦਫ਼ਤਰ ਖੋਲ੍ਹੇ ਗਏ ਹਨ।

ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ’ਚ ਨਸ਼ੇ ਦੀ ਸਮੱਸਿਆ ਬਹੁਤ ਜ਼ਿਆਦਾ ਹੈ। ਪੰਜਾਬ ’ਚੋਂ ਨਸ਼ਾ ਖ਼ਤਮ ਕਰਨ ਲਈ ਫੌਰੈਂਸਿਸ ਲੈੱਬ ਬਣਾਈ ਜਾਵੇਗੀ। ਪੰਜਾਬ ਲਈ ਐੱਨ.ਸੀ.ਬੀ. ਸੈਂਟਰ ਬਣਾਏ ਜਾਣਗੇ। ਸਾਡੀ ਆਉਣ ਵਾਲੀ ਨਵੀਂ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਬਚਾਉਣਾ ਹੈ। ਅਮਿਤ ਸ਼ਾਹ ਨੇ ਕਿਹਾ ਕਿ ਡਰੱਗ ਨਾਲ ਕਮਾਇਆ ਪੈਸਾ ਦੇਸ਼ ਖਿਲਾਫ਼ ਇਸਤੇਮਾਲ ਹੁੰਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button