Breaking NewsD5 specialIndiaNewsTop News

ਰਾਹੁਲ ਨੇ ਫਿਰ ਘੇਰੀ ਮੋਦੀ ਸਰਕਾਰ, ‘ਮਿਤਰੋਂ ਵਾਲਾ ਰਾਫੇਲ ਹੈ, ਸਵਾਲ ਕਰੋ ਤਾਂ ਜੇਲ੍ਹ ਹੈ’

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਕੇਂਦਰ ਦੀ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਰਾਫੇਲ ਡੀਲ ਦੇ ਮਸਲੇ ਅਤੇ ਪੈਟਰੋਲ – ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਨੂੰ ਲੈ ਕੇ ਮੋਦੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਕਿਹਾ ਕਿ ‘ਮਿਤਰੋਂ ਵਾਲਾ ਰਾਫੇਲ ਹੈ, ਸਵਾਲ ਕਰੋ ਤਾਂ ਜੇਲ੍ਹ ਹੈ’।

🔴LIVE| ਆਪਸ ‘ਚ ਭਿੜੇ ਕਿਸਾਨ ਤੇ ਭਾਜਪਾ ਆਗੂ ! ਭਾਜਪਾ ਵਿਧਾਇਕਾਂ ‘ਤੇ ਵੱਡੀ ਕਾਰਵਾਈ,ਕੈਪਟਨ ਦੀ ਹਾਈਕਮਾਨ ਨਾਲ ਮੀਟਿੰਗ!

ਦਰਅਸਲ ਰਾਹੁਲ ਗਾਂਧੀ ਨੇ ਇੱਕ ਟਵੀਟ ਕੀਤਾ ਹੈ, ਜਿਸ ‘ਚ ਉਨ੍ਹਾਂਨੇ  ਕੁਝ ਪੰਕਤੀਆਂ ਦੇ ਰੂਪ ‘ਚ ਪਹੇਲੀ ਪਾਈ ਹੈ। ਨਾਲ ਹੀ ਉਨ੍ਹਾਂ ਨੇ ਲੋਕਾਂ ਤੋਂ ਖਾਲੀ ਜਗ੍ਹਾ ਭਰਨ ਦੀ ਅਪੀਲ ਕੀਤੀ ਹੈ। ਰਾਹੁਲ ਨੇ ਲਿਖਿਆ, ‘ਮਿਤਰੋਂ ਵਾਲਾ ਰਾਫੇਲ ਹੈ, ਟੈਕਸ ਵਸੂਲੀ – ਮਹਿੰਗਾ ਤੇਲ ਹੈ, PSU – PSB ਦੀ ਅੰਨ੍ਹੀ ਸੇਲ ਹੈ, ਸਵਾਲ ਕਰੋ ਤਾਂ ਜੇਲ੍ਹ ਹੈ, ਮੋਦੀ ਸਰਕਾਰ __ ਹੈ ! ’ ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਾਹੁਲ ਨੇ ਮੋਦੀ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ। ਕਾਂਗਰਸ ਸ਼ੁਰੂ ਤੋਂ ਹੀ ਰਾਫੇਲ ਸੌਦੇ ‘ਚ ਘੋਟਾਲੇ ਦਾ ਇਲਜ਼ਾਮ ਲਗਾ ਰਹੀ ਹੈ।

ਸਵੇਰੇ-ਸਵੇਰੇ ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ, ਹੋਰ ਭਖੇਗਾ ਅੰਦੋਲਨ, ਹੁਣ ਖੁੱਲ੍ਹੇਗੀ ਸਰਕਾਰਾਂ ਦੀ ਨੀਂਦ !

ਇਸ ਤੋਂ ਪਹਿਲਾਂ ਪਾਰਟੀ ਨੇ ਸ਼ਨੀਵਾਰ ਨੂੰ ਵੀ ਜੇਪੀਸੀ ਜਾਂਚ ਕਰਾਉਣ ਦੀ ਮੰਗ ਕਰਦੇ ਹੋਏ ਕਿਹਾ ਸੀ ਕਿ ਫ਼ਰਾਂਸ ‘ਚ ਇਸ ਘੋਟਾਲੇ ਦੀ ਕਾਨੂੰਨੀ ਜਾਂਚ ਹੋ ਰਹੀ ਹੈ, ਇਸ ਲਈ ਭਾਰਤ ਸਰਕਾਰ ਨੂੰ ਵੀ ਸੰਸਦੀ ਕਮੇਟੀ ਤੋਂ ਇਸਦੀ ਜਾਂਚ ਕਰਵਾਉਣੀ ਚਾਹੀਦੀ ਹੈ। ਉਥੇ ਹੀ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਰਾਫੇਲ ਜਹਾਜ਼ ਸੌਦੇ ‘ਚ ਭਾਰੀ ਘੋਟਾਲਾ ਹੋਇਆ ਹੈ ਪਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਇਸ ਪੂਰੇ ਮਾਮਲੇ ਦੀ ਜਾਂਚ ਸੰਯੁਕਤ ਸੰਸਦੀ ਕਮੇਟੀ (ਜੇਪੀਸੀ) ਤੋਂ ਕਰਾਉਣ ਤੋਂ ਬੱਚ ਰਹੇ ਹਨ। ਇਸ ਪੂਰੇ ਘੋਟਾਲੇ ‘ਚ ਮੋਦੀ ਦੇ ਮਿੱਤਰ ਫਸ ਰਹੇ ਹਨ ਅਤੇ ਉਹ ਆਪਣੇ ਸਾਰੇ ਦੋਸਤਾਂ ਨੂੰ ਬਚਾਉਣਾ ਚਾਹੁੰਦੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button