Breaking NewsD5 specialIndiaNewsTop News

ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਮੰਕੀਪਾਕਸ ਦਾ ਪਹਿਲਾ ਮਾਮਲਾ ਆਇਆ ਸਾਹਮਣੇ

ਨਵੀਂ ਦਿੱਲੀ: ਮੰਕੀਪਾਕਸ ਦੇ ਮਾਮਲੇ ਗਲਾਤਾਰ ਵੱਧਦੇ ਜਾ ਰਹੇ ਹਨ।ਬਿੱਤੇ ਦਿਨ ਡਬਲਿਊ.ਐੱਚ.ਓ. ਨੇ ਵੀ ਮੰਕੀਪਾਕਸ ਨੂੰ ਕੌਮਾਂਤਰੀ ਚਿੰਤਾ ਦਾ ਗਲੋਬਲ ਜਨਤਕ ਸਿਹਤ ਐਮਰਜੈਂਸੀ ਐਲਾਨ ਕੀਤਾ ਸੀ। ਹੁਣ ਮੰਕੀਪਾਕਸ ਦੀ ਖੱਬਰ ਦਿੱਲੀ ਤੋਂ ਸਾਹਮਣੇ ਆ ਰਹੀ ਹੈ।ਰਾਸ਼ਟਰੀ ਰਾਜਧਾਨੀ ਦੇ 34 ਸਾਲਾ ਇਕ ਵਿਅਕਤੀ ਮੰਕੀਪਾਕਸ ਵਾਇਰਸ ਨਾਲ ਪੀੜਤ ਪਾਇਆ ਗਿਆ ਹੈ। ਇਸ ਵਿਅਕਤੀ ਦਾ ਵਿਦੇਸ਼ ਯਾਤਰਾ ਦਾ ਕੋਈ ਇਤਿਹਾਸ ਨਹੀਂ ਹੈ। ਅਧਿਕਾਰਤ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਅੰਮ੍ਰਿਤਸਰ ਚੋਂ ਹੀ ਮਿਲਿਆ ਸ਼ੂਟਰ ਦੀਪਕ ਮੁੰਡੀ, ਜਿਸਦੀ ਸੀ ਪੁਲਿਸ ਨੂੰ ਭਾਲ | D5 Channel Punjabi

ਸੂਤਰਾਂ ਨੇ ਦੱਸਿਆ ਕਿ ਉਹ ਵਿਅਕਤੀ ਹਾਲ ਹੀ ‘ਚ ਹਿਮਾਚਲ ਪ੍ਰਦੇਸ਼ ਦੇ ਮਨਾਲੀ ‘ਚ ਇਕ ਪਾਰਟੀ ‘ਚ ਸ਼ਾਮਲ ਹੋਇਆ ਸੀ। ਪੱਛਮੀ ਦਿੱਲੀ ਦੇ ਰਹਿਣ ਵਾਲੇ ਵਿਅਕਤੀ ਨੂੰ ਕਰੀਬ 3 ਦਿਨ ਪਹਿਲਾਂ ਇੱਥੋਂ ਦੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਹਸਪਤਾਲ ‘ਚ ਮੰਕੀਪਾਕਸ ਦੇ ਲੱਛਣ ਦਿੱਸਣ ਤੋਂ ਬਾਅਦ ਦਾਖ਼ਲ ਕਰਵਾਇਆ ਗਿਆ ਸੀ। ਸੂਤਰਾਂ ਨੇ ਕਿਹਾ ਕਿ ਉਸ ਦੇ ਨਮੂਨੇ ਸ਼ਨੀਵਾਰ ਨੂੰ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲਾਜੀ (ਐੱਨ.ਆਈ.ਵੀ.) ਪੁਣੇ ਭੇਜੇ ਗਏ, ਜੋ ਪਾਜ਼ੇਟਿਵ ਆਏ।

ਜੰਗ ਦਾ ਮੈਦਾਨ ਬਣੀ ਜੇਲ੍ਹ, ਅੰਦਰ ਹੀ ਹੋ ਗਿਆ ਵੱਡਾ ਕਾਂਡ! D5 Channel Punjabi

ਪਹਿਲੇ ਕੇਰਲ ਤੋਂ ਮੰਕੀਪਾਕਸ ਦੇ ਤਿੰਨ ਮਾਮਲੇ ਸਾਹਮਣੇ ਆਏ ਸਨ। ਮੰਕੀਪਾਕਸ ਵਾਇਰਸ ਸੰਕ੍ਰਮਿਤ ਜਾਨਵਰਾਂ ਤੋਂ ਮਨੁੱਖਾਂ ‘ਚ ਅਸਿੱਧੇ ਜਾਂ ਸਿੱਧੇ ਸੰਪਰਕ ਦੇ ਮਾਧਿਅਮ ਨਾਲ ਫ਼ੈਲਦਾ ਹੈ। ਮਨੁੱਖ ਤੋਂ ਮਨੁੱਖ ਛੂਤ ਵਾਲੀ ਚਮੜੀ ਜਾਂ ਜ਼ਖ਼ਮਾਂ ਦੇ ਸਿੱਧੇ ਸੰਪਰਕ ਦੇ ਮਾਧਿਅਮ ਨਾਲ ਹੋ ਸਕਦਾ ਹੈ, ਜਿਸ ‘ਚ ਆਹਮਣੇ-ਸਾਹਮਣੇ, ਚਮੜੀ ਤੋਂ ਚਮੜੀ ਅਤੇ ਸਾਹ ਦੀਆਂ ਬੂੰਦਾਂ ਸ਼ਾਮਲ ਹਨ। ਗਲੋਬਲ ਪੱਧਰ ‘ਤੇ 75 ਦੇਸ਼ਾਂ ਤੋਂ ਮੰਕੀਪਾਕਸ ਦੇ 16 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਪ੍ਰਕੋਪ ਕਾਰਨ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁਕੀ ਹੈ। ਡਬਲਿਊ.ਐੱਚ.ਓ. ਦੱਖਣ-ਪੂਰਬੀ ਏਸ਼ੀਆ ਖੇਤਰ ‘ਚ ਭਾਰਤ ਤੋਂ ਇਲਾਵਾ ਥਾਈਲੈਂਡ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button