Breaking NewsD5 specialIndiaNewsTop News

ਰਾਮ ਰਹੀਮ ਦੀ ਫਿਰ ਵਿਗੜੀ ਤਬੀਅਤ, ਦਿੱਲੀ ਏਮਜ਼ ਭਰਤੀ

ਨਵੀਂ ਦਿਲੀ : ਦੋ ਸਾਧਵੀਆਂ ਨਾਲ ਬਲਾਤਕਾਰ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਿਹਤ ਇਕ ਵਾਰ ਫਿਰ ਵਿਗੜ ਗਈ। ਉਸ ਨੂੰ ਮੰਗਲਵਾਰ ਸਵੇਰੇ ਕਰੀਬ ਸਾਢੇ ਪੰਜ ਵਜੇ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਦਿੱਲੀ ਦੇ ਏਮਜ਼ ਹਸਪਤਾਲ ਲਿਆਂਦਾ ਗਿਆ ਜਿਥੇ ਉਨ੍ਹਾਂ ਦੀ ਐਂਡੋਸਕੋਪੀ ਹੋਵੇਗੀ। ਦੱਸ ਦਈਏ ਕਿ ਰਾਮ ਰਹੀਮ ਨੂੰ ਕੜੀ ਸੁਰੱਖਿਆ ਦੇ ਵਿੱਚ ਦਿੱਲੀ ਦੇ ਏਮਜ਼ ‘ਚ ਲਿਆਂਦਾ ਗਿਆ ਹੈ। ਮਈ ਮਹੀਨੇ ‘ਚ ਰਾਮ ਰਹੀਮ ਦੀ ਸਿਹਤ ਵਿਗੜਨ ਕਾਰਨ ਰੋਹਤਕ ਪੀਜੀਆਈ ‘ਚ ਸਿਹਤ ਜਾਂਚ ਕੀਤੀ ਗਈ ਸੀ।

ਦੇਖੋ ਬੀਜੇਪੀ ਲੀਡਰ ਦੀ ਕਰਤੂਤ, ਕਿਸਾਨ ਬੀਬੀਆਂ ਨੂੰ ਕਰਦਾ ਗਲਤ ਇਸ਼ਾਰੇ! ਫੇਰ ਕਿਸਾਨਾਂ ਨੇ ਘਰ ਦੇ ਬਾਹਰ ਗੱਡਤੇ ਟੈਂਟ

ਦੱਸ ਦਈਏ ਕਿ ਪਿਛਲੇ ਮਹੀਨੇ ਰਾਮ ਰਹੀਮ ਨੂੰ ਮੇਦਾਂਤਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਜਿਥੇ ਟੈਸਟ ਦੌਰਾਨ ਮੁਢਲੀ ਜਾਂਚ ‘ਚ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਸੀ। ਪਰ ਉਸ ਦੀ ਆਰਟੀਪੀਸੀਆਰ ਦੀ ਰਿਪੋਰਟ ਨੈਗੇਟਿਵ ਆਈ ਸੀ, ਜਿਸ ਤੋਂ ਬਾਅਦ ਉਸ ਨੂੰ ਕੋਵਿਡ ਵਾਰਡ ਤੋਂ 15ਵੀਂ ਮੰਜ਼ਿਲ ‘ਤੇ ਤਬਦੀਲ ਕਰ ਦਿੱਤਾ ਗਿਆ। ਰਾਮ ਰਹੀਮ ਇਕ ਮਹੀਨੇ ਵਿਚ ਚਾਰ ਵਾਰ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ ਹੈ। 12 ਮਈ ਨੂੰ ਬਲੱਡ ਪ੍ਰੈਸ਼ਰ ਘਟਣ ਕਾਰਨ ਉਸ ਨੂੰ ਪੀਜੀਆਈਐਮਐਸ ਲਿਆਂਦਾ ਗਿਆ ਸੀ। 17 ਮਈ ਨੂੰ 12 ਘੰਟਿਆਂ ਦੀ ਪੈਰੋਲ ‘ਤੇ ਉਹ ਗੁਰੂਗ੍ਰਾਮ ਵਿਚ ਆਪਣੀ ਮਾਂ ਨੂੰ ਮਿਲਣ ਆਇਆ ਸੀ ਅਤੇ 3 ਜੂਨ ਨੂੰ ਪੇਟ ਵਿਚ ਦਰਦ ਕਾਰਨ ਉਸ ਨੂੰ ਸਵੇਰੇ ਇਲਾਜ਼ ਲਈ ਪੀਜੀਆਈ ਲਿਜਾਇਆ ਗਿਆ ਸੀ। 6 ਜੂਨ ਨੂੰ ਉਸ ਨੂੰ ਮੇਦਾਂਤਾ ਗੁਰੂਗ੍ਰਾਮ ਲਿਆਂਦਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button