IndiaTop News

ਰਾਜ ਸਭਾ ‘ਚ ਵਿਦਾਇਗੀ ਮੌਕੇ ਭਾਵੁਕ ਹੋਏ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ

ਨਵੀਂ ਦਿੱਲੀ : ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ ਨੂੰ ਰਾਜ ਸਭਾ ਵਿੱਚ ਅੱਜ ਯਾਨੀ ਸੋਮਵਾਰ ਨੂੰ ਵਿਦਾਇਗੀ ਦਿੱਤੀ। ਨਾਇਡੂ ਦਾ ਕਾਰਜਕਾਲ ਬੁੱਧਵਾਰ ਨੂੰ ਖ਼ਤਮ ਹੋ ਰਿਹਾ ਹੈ। ਇਸਦੇ ਨਾਲ ਹੀ ਹੁਣ ਜਗਦੀਪ ਧਨਖੜ 11 ਅਗਸਤ ਨੂੰ ਉਪ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ।

Navjot Sidhu ਦਾ ਆਇਆ ਵੱਡਾ ਬਿਆਨ, ਜਲਦ ਆਊ ਬਾਹਰ? ਜੀਵਨ ਸਾਥੀ ਬਿਨਾਂ ਨਹੀਂ ਲੱਗਦਾ ਦਿਲ | D5 Channel Punjabi

ਇਸ ਮੌਕੇ ਰਾਜ ਸਭਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘ਅੱਜ ਸਦਨ ‘ਚ ਸਪੀਕਰ, ਰਾਸ਼ਟਰਪਤੀ ਉਹੀ ਲੋਕ ਹਨ, ਜਿਨ੍ਹਾਂ ਦਾ ਜਨਮ ਆਜ਼ਾਦ ਭਾਰਤ ‘ਚ ਹੋਇਆ ਸੀ। ਉਨ੍ਹਾਂ ਕਿਹਾ ਨਾਇਡੂ ਦੇਸ਼ ਦੇ ਅਜਿਹੇ ਉਪ ਰਾਸ਼ਟਰਪਤੀ ਹਨ, ਜਿਨ੍ਹਾਂ ਨੇ ਦੇਸ਼ ਦੇ ਨੌਜਵਾਨਾਂ ਲਈ ਕੰਮ ਕੀਤਾ। ਨੌਜਵਾਨ ਸੰਸਦ ਮੈਂਬਰਾਂ ਨੂੰ ਵੀ ਸਦਨ ਵਿੱਚ ਪ੍ਰਮੋਟ ਕੀਤਾ । ਨੌਜਵਾਨਾਂ ਦੇ ਲਈ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦਾ ਦੌਰਾ ਜਾਰੀ ਰੱਖੇ। ਇਸ ਮੌਕੇ ਤ੍ਰਿਣਮੂਲ ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੇ ਵੈਂਕਈਆ ਨਾਇਡੂ ਦੇ ਬਚਪਨ ਦੀ ਕਹਾਣੀ ਸੁਣਾਈ। ਉਨ੍ਹਾਂ ਕਿਹਾ ਕਿ ਜਦੋਂ ਨਾਇਡੂ ਮਹਿਜ਼ ਇੱਕ ਸਾਲ ਦੇ ਸਨ ਤਾਂ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ ਸੀ। ਇਹ ਸੁਣ ਕੇ ਨਾਇਡੂ ਭਾਵੁਕ ਹੋ ਗਏ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button