Breaking NewsD5 specialNewsPunjab

ਰਾਜਿੰਦਰਾ ਹਸਪਤਾਲ ‘ਚ ਅੰਗ ਕੱਢਣ ਦੀਆਂ ਅਫਵਾਹਾਂ ਫੈਲਾਉਣ ਵਾਲਾ ਨੰਬਰਦਾਰ ਗ੍ਰਿਫ਼ਤਾਰ

ਚੰਡੀਗੜ੍ਹ : ਕੋਵਿਡ-19 ਸਬੰਧੀ ਫੈਲ ਰਹੀਆਂ ਅਫਵਾਹਾਂ ਨੂੰ ਠੱਲ ਪਾਉਣ ਅਤੇ ਅਜਿਹਾ ਕਰਨ ਵਾਲਿਆਂ ’ਤੇ ਲਗਾਤਾਰ ਸ਼ਿਕੰਜਾ ਕੱਸਦਿਆਂ ਪੰਜਾਬ ਪੁਲਿਸ ਨੇ ਲੁਧਿਆਣਾ ਦੇ ਜੱਟਪੁਰਾ ਪਿੰਡ ਦੇ ਨੰਬਰਦਾਰ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਮਨੁੱਖੀ ਅੰਗਾਂ ਦੀ ਤਸਕਰੀ ਬਾਰੇ ਸ਼ੋਸ਼ਲ ਮੀਡੀਆਂ ਉਤੇ ਝੂਠੀ ਅਤੇ ਇਤਰਾਜਯੋਗ ਪੋਸਟ ਅਪਲੋਡ ਕਰਨ ਅਤੇ ਕੋਵਿਡ -19 ਸਬੰਧੀ ਅਫਵਾਹਾਂ ਫੈਲਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਅਜਿਹੇ ਵਿਅਕਤੀਆਂ ਕਰਕੇ ਨਾ ਕੇਵਲ ਆਮ ਲੋਕਾਂ ਵਿੱਚ ਮਹਾਂਮਾਰੀ ਪ੍ਰਤੀ ਬਹੁਤ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਸਗੋਂ ਮਹਾਂਮਾਰੀ ਨੂੰ ਰੋਕਣ ਲਈ ਰਾਜ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਢਾਹ ਲੱਗ ਰਹੀ ਹੈ।

ਲਓ ਜੀ! ਬਾਜਵਾ ਨੇ ਖੋਲ੍ਹ ‘ਤੇ ਸੁਮੇਧ ਸੈਣੀ ਦੇ ਅੰਦਰਲੇ ਭੇਦ,ਦੱਸਿਆ ਸੈਣੀ ਨੇ ਕਿਵੇਂ ਢਾਹੇ ‘ਚ ਤਸ਼ੱਦਦ!

ਮੁਲਜਮ ਦੀ ਪਛਾਣ ਮਨਦੀਪ ਸਿੰਘ ਉਰਫ ਦੀਪਾ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਜੱਟਪੁਰਾ ਥਾਣਾ ਹਠੂਰ ਵਜੋਂ ਹੋਈ ਹੈ। ਇਸ ਉਕਤ ਵਿਰੁੱਧ ਮਿਤੀ 07.09.2020 ਨੂੰ ਥਾਣਾ ਹਠੂਰ ਵਿਖੇ ਆਈਪੀਸੀ ਦੀ ਧਾਰਾ 188 ਅਤੇ ਆਫਤ ਪ੍ਰਬੰਧਨ ਐਕਟ ਦੀ ਧਾਰਾ 54 ਤਹਿਤ ਐਫਆਈਆਰ ਨੰਬਰ 72 ਦਰਜ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਮਨਦੀਪ ਨੇ ਆਪਣੇ ਫੇਸਬੁੱਕ ਪ੍ਰੋਫਾਈਲ “ਦੀਪਾ ਢਿੱਲੋਂ ਜੱਟਪੁਰਾ” ਤੇ 24.08.2020 ਨੂੰ ਇੱਕ ਪੋਸਟ ਅਪਲੋਡ ਕੀਤੀ ਸੀ ਜਿਸ ਵਿੱਚ ਉਸਨੇ ਰਾਜਿੰਦਰਾ ਹਸਪਤਾਲ ਪਟਿਆਲਾ ਬਾਰੇ ਅਲੋਚਨਾਤਮਕ ਟਿੱਪਣੀਆਂ ਕੀਤੀਆਂ ਸਨ ਅਤੇ ਇਸ ਨੂੰ ਮਨੁੱਖੀ ਅੰਗਾਂ ਦੀ ਤਸਕਰੀ ਦਾ ਕੇਂਦਰ ਦੱਸਦਿਆਂ ਬੇਬੁਨਿਆਦ ਇਲਜਾਮ ਲਗਾਇਆ ਕਿ ਉਥੇ ਟੀਕੇ ਲਗਾ ਕੇ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਹੈ।

🔴 Live 🔴 ਖਾਲਿਸਤਾਨੀਆਂ ‘ਤੇ ਸਰਕਾਰ ਦੀ ਵੱਡੀ ਕਾਰਵਾਈ,ਪਾਕਿਸਤਾਨ ਨੇ ਦਿੱਤੀ ਭਾਰਤ ਨੂੰ ਵੱਡੀ ਧਮਕੀ

ਬੁਲਾਰੇ ਨੇ ਦੱਸਿਆ ਕਿ ਦੋਸ਼ੀ ਨੇ ਕਬੂਲਿਆ ਹੈ ਕਿ ਉਸਨੇ ਹਫੜਾ-ਦਫੜੀ ਵਿੱਚ ਜਜ਼ਬਾਤੀ ਹੋ ਕੇ ਇਹ ਪੋਸਟ ਅਪਲੋਡ ਕੀਤੀ ਸੀ ਕਿਉਂਕਿ ਹਾਲ ਹੀ ਵਿੱਚ ਉਸਦੇ ਚਾਚੇ (ਉਸਦੇ ਪਿੰਡ ਦੇ ਸਰਪੰਚ) ਦੀ ਮੌਤ ਕੋਵਿਡ -19 ਕਾਰਨ ਹੋਈ ਸੀ। ਵਿਸ਼ੇਸ਼ ਤੌਰ ‘ਤੇ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਡੀਜੀਪੀ ਨੂੰ ਨਿਰਦੇਸ਼ ਦਿੱਤੇ ਸਨ ਕਿ ਮਹਾਂਮਾਰੀ ਬਾਰੇ ਲੋਕਾਂ ਵਿਚ ਗਲਤ ਜਾਣਕਾਰੀ ਫੈਲਾਉਣ ਵਾਲੀਆਂ ਸਾਰੀਆਂ ਅਫਵਾਹਾਂ ਅਤੇ ਵੈੱਬ ਚੈਨਲਾਂ‘ ਤੇ ਕਾਰਵਾਈ ਕੀਤੀ ਜਾਵੇ। ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੋਸਟ ਅਪਲੋਡ ਕਰਨ ਲਈ ਵਰਤਿਆ ਗਿਆ ਮੋਬਾਈਲ ਫੋਨ ਜ਼ਬਤ ਕਰ ਲਿਆ ਗਿਆ ਹੈ ਅਤੇ ਸਾਰੇ ਤੱਥਾਂ ਦਾ ਪਤਾ ਲਗਾਉਣ ਲਈ ਉਨਾਂ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ।

ਕੈਪਟਨ ਦੇ ਮੰਤਰੀ ਦਾ ਜਵਾਈ ਆਇਆ ਮੀਡੀਆ ਸਾਹਮਣੇ,ਦੱਸਿਆ ਸਕਾਲਰਸ਼ਿਪ ਘਪਲੇ ਦਾ ਸਾਰਾ ਸੱਚ!

ਇਕ ਵੱਖਰੇ ਕੇਸ ਵਿੱਚ ਜਲੰਧਰ ਪੁਲਿਸ ਨੇ ਇੱਕ ਏ.ਐਸ.ਆਈ. ਦੇ ਪੁੱਤਰ ਸਣੇ ਦਸ ਵਿਅਕਤੀਆਂ ਖਿਲਾਫ ਨਾਈਟ ਕਰਫਿਊ ਦੀ ਪਾਬੰਦੀ ਦੌਰਾਨ ਪਾਰਟੀ ਕਰਨ ਅਤੇ ਗੈਰਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਤਹਿਤ ਅਤੇ ਆਦਮਪੁਰ ਦੇ ਮਸਾਲਾ ਜ਼ੋਨ ਰੈਸਟੋਰੈਂਟ ਦੇ ਮਾਲਕ ਜੱਸੀ ਬਾਂਸਲ ਵਿਰੁੱਧ ਐਫਆਈਆਰ ਦਰਜ ਕੀਤੀ ਹੈ ਅਤੇ ਰੈਸਟੋਰੇਂਟ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਦੋਸ਼ੀ ਕਰਮਵੀਰ ਕੈਲੀ ਪੁੱਤਰ ਗੁਰਮੇਲ ਸਿੰਘ ਵਾਸੀ ਆਦਮਪੁਰ, ਜਿਸ ਦੇ ਨਾਮ ‘ਤੇ 3 ਐਫਆਈਆਰਜ ਸਨ ਅਤੇ ਜੋ ਹੁਣ ਜਮਾਨਤ ‘ਤੇ ਬਾਹਰ ਹੈ, ਨੇ ਆਪਣੇ 8-10 ਦੋਸਤਾਂ ਲਈ ਰੈਸਟੋਰੈਂਟ ਵਿਖੇ ਜਨਮ ਦਿਨ ਦੀ ਪਾਰਟੀ ਰੱਖੀ ਸੀ। ਜਦੋਂ ਪੁਲਿਸ ਨੇ ਛਾਪਾ ਮਾਰਿਆ ਤਾਂ ਉਹ ਵੀ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਿਆ।

ਗੁਰੂ ਕੀ ਨਗਰੀ ‘ਚ ਇਕੱਠੇ ਹੋਏ ਗੁਰੂ ਦੇ ਸਿੰਘ,ਫੇਰ ਖੋਲ੍ਹੀਆਂ SGPC ਦੀਆਂ ਸਾਰੀਆਂ ਅੰਦਰਲੀਆਂ ਪਰਤਾਂ!

ਇਤਲਾਹ ‘ਤੇ ਕਾਰਵਾਈ ਕਰਦਿਆਂ ਇਕ ਪੁਲਿਸ ਪਾਰਟੀ ਨੇ 6 ਅਤੇ 7 ਸਤੰਬਰ ਦੀ ਰਾਤ ਨੂੰ ਰੈਸਟੋਰੈਂਟ ‘ਤੇ ਛਾਪਾ ਮਾਰਿਆ ਸੀ ਅਤੇ 8-10 ਮੁੰਡਿਆਂ ਨੂੰ ਪਾਰਟੀ ਕਰਦੇ ਵੇਖਿਆ ਸੀ। ਬੁਲਾਰੇ ਨੇ ਦੱਸਿਆ ਕਿ ਪੁਲਿਸ ਨੇ ਮੌਕੇ ਤੋਂ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਅਤੇ ਜਲਦੀ ਹੀ ਹੋਰਾਂ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ। ਗ੍ਰਿਫ਼ਤਾਰ ਕੀਤੇ ਗਏ ਦੋ ਵਿਅਕਤੀਆਂ ਦੀ ਪਛਾਣ ਅੰਕਿਤ ਥਾਪਾ ਅਤੇ ਜਸਪਾਲ ਸਿੰਘ ਵਜੋਂ ਹੋਈ ਹੈ। ਬੁਲਾਰੇ ਨੇ ਦੱਸਿਆ ਕਿ 7.09.2020 ਨੂੰ ਥਾਣਾ ਆਦਮਪੁਰ ਵਿਖੇ ਆਈਪੀਸੀ ਦੀ ਧਾਰਾ 211, 188, 51 ਡੀਐਮ ਐਕਟ, 25 ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਸ੍ਰੀ ਹੇਮਕੁੱਟ ਸਾਹਿਬ ਗਏ ਸਿਖ ਹੋਏ ਲਾਪਤਾ ?ਹੁਣ ਮਾਮਲੇ ‘ਚ ਆਇਆ ਨਵਾਂ ਮੋੜ || Shri Hemkunt Sahib

ਕਰਮਵੀਰ ਕੈਲੀ ਨੇ ਫਰਾਰ ਹੋਣ ਮੌਕੇ ਇਕ ਨਾਜਾਇਜ਼ ਹਥਿਆਰ ਵੀ ਸੁੱਟ ਦਿੱਤਾ। ਉਹ ਪੀਏਪੀ ਦੀ 7ਵੀਂ ਬਟਾਲੀਅਨ ਵਿੱਚ ਤਾਇਨਾਤ (ਹੁਣ ਸੰਭੂ ਬੈਰੀਅਰ ’ਤੇ ਤਾਇਨਾਤ) ਏ.ਐਸ.ਆਈ. ਦਾ ਪੁੱਤਰ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਅਤੇ ਸੀਸੀਟੀਵੀ ਫੁਟੇਜ ਦੇ ਅਧਾਰ ‘ਤੇ 8 ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਸਾਰੇ 8 ਵਿਅਕਤੀਆਂ ਨੂੰ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ ਅਤੇ ਛੇਤੀ ਤੋਂ ਛੇਤੀ ਉਨਾਂ ਨੂੰ ਫੜਨ ਲਈ ਕਾਰਵਾਈ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button