NewsBreaking NewsD5 specialIndiaPunjab

ਰਾਜਸਥਾਨ – ਹਰਿਆਣਾ ਬਾਰਡਰ ‘ਤੇ ਕਿਸਾਨਾ ਨੇ ਕੀਤਾ ਹੰਗਾਮਾ, ਬੈਰੀਕੇਡਿੰਗ ਤੋੜ ਕੇ ਰਾਜ ‘ਚ ਹੋਏ ਦਾਖਲ

ਨਵੀਂ ਦਿੱਲੀ : ਕੜਾਕੇ ਦੀ ਠੰਡ ‘ਚ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨਾ ਦਾ ਸੰਘਰਸ਼ ਸਿਖ਼ਰ ‘ਤੇ ਹੈ। ਪਿਛਲੇ ਇੱਕ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਹਜ਼ਾਰਾਂ ਕਿਸਾਨ ਵੱਖ – ਵੱਖ ਬਾਰਡਰਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਇਸ ਕੜੀ ‘ਚ ਵੀਰਵਾਰ ਨੂੰ ਰਾਜਸਥਾਨ ਦੇ ਕਿਸਾਨਾਂ ਦੇ ਇੱਕ ਸਮੂਹ ਨੇ ਰਾਜਸਥਾਨ – ਹਰਿਆਣੇ ਦੇ ਬਾਰਡਰ ਸ਼ਾਹਜਹਾਨਪੁਰ ‘ਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਰੀਬ ਇੱਕ ਦਰਜਨ ਟਰੈਕਟਰਾਂ ਨੇ ਹਰਿਆਣਾ ਪੁਲਿਸ ਦੀ ਬੈਰੀਕੇਡਿੰਗ ਤੋੜਦੇ ਹੋਏ ਰਾਜ ‘ਚ ਦਾਖਲ ਹੋਏ, ਜਿਸ ਕਾਰਨ ਪੁਲਿਸ ਨੂੰ ਅੱਥਰੂ ਗੈਸ ਦੇ ਗੋਲੇ ਚਲਾਉਣੇ ਪਏ। ਦੱਸ ਦਈਏ ਕਿ, ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਅਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ‘ਤੇ ਸਰਕਾਰ ਦੇ ਨਾਲ ਗੱਲਬਾਤ ਬੇਨਤੀਜਾ ਰਹਿਣ ਤੋਂ ਬਾਅਦ ਹਜ਼ਾਰਾਂ ਕਿਸਾਨ ਦਿੱਲੀ ਦੇ ਬਾਰਡਰਾਂ ‘ਤੇ ਡਟੇ ਹੋਏ ਹਨ।

ਰਾਜੇਵਾਲ ਨੇ ਕੇਂਦਰ ਦੀ ਰਣਨੀਤੀ ਤੋਂ ਚੁੱਕਿਆ ਪਰਦਾ,ਪਹਿਲੀ ਵਾਰ ਖੁੱਲ੍ਹ ਕੇ ਦੱਸੀਆਂ ਅੰਦਰਲੀਆਂ ਗੱਲਾਂ!

ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦੇ ਵਿੱਚ ਬੁੱਧਵਾਰ ਨੂੰ ਹੋਈ ਛੇਵੇਂ ਦੌਰ ਦੀ ਗੱਲ ਬਾਤ ‘ਚ ਬਿਜਲੀ ਸੋਧ ਬਿੱਲ 2020 ਅਤੇ ਐਨਸੀਆਰ ਅਤੇ ਆਸ ਪਾਸ ਦੇ ਇਲਾਕਿਆਂ ‘ਚ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਦੇ ਸੰਬੰਧ ‘ਚ ਜਾਰੀ ਆਰਡੀਨੈਂਸ ਸਬੰਧੀ ਸੰਦੇਹਾਂ ਨੂੰ ਦੂਰ ਕਰਨ ਨੂੰ ਲੈ ਕੇ ਸਹਿਮਤੀ ਦਿੱਤੀ ਗਈ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ 41 ਮੈਂਬਰੀ ਵਫਦ ਨਾਲ ਬੈਠਕ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਸੀ ਕਿ 4 ਵਿਸ਼ਿਆਂ ਵਿੱਚੋਂ 2 ਮੁੱਦਿਆਂ ‘ਤੇ ਆਪਸ ਦੀ ਸਹਿਮਤੀ ਤੋਂ ਬਾਅਦ 50 ਫ਼ੀਸਦੀ ਸਮਾਧਾਨ ਹੋ ਗਿਆ ਹੈ ਅਤੇ ਬਾਕੀ 2 ਮੁੱਦਿਆਂ ‘ਤੇ 4 ਜਨਵਰੀ ਨੂੰ ਚਰਚਾ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button