ਰਾਜਸਥਾਨ ਦੇ ਭੀਲਵਾੜਾ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ 18 ਮਹੀਨਿਆਂ ਤੋਂ ਲਗਾਤਾਰ ਆਸ਼ਰਮ ਚਲਾ ਰਹੇ ਮਹੰਤ ਵੱਲੋਂ 17 ਸਾਲਾ ਨਾਬਾਲਗ ਨਾਲ ਬਲਾਤਕਾਰ ਕੀਤਾ ਗਿਆ ਸੀ, ਜਿਸ ਨੂੰ ਹੁਣ ਪੁਲਿਸ ਨੇ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਮਹੰਤ 4 ਰਾਜਾਂ ਚ 5 ਆਸ਼ਰਮ ਚਲਾਉਂਦਾ ਸੀ, ਜਿਸ ਤੇ 17 ਸਾਲ ਦੀ ਲੜਕੀ ਨਾਲ 18 ਮਹੀਨਿਆਂ ਤੱਕ ਬਲਾਤਕਾਰ ਕਰਨ ਦਾ ਦੋਸ਼ ਹੈ। ਦੱਸਿਆ ਜਾ ਰਿਹਾ ਹੈ ਕਿ ਮਹੰਤ ਸਰਜੂਦਾਸ ਨੂੰ ਰਾਜਧਾਨੀ ਜੈਪੁਰ ਤੋਂ ਕਰੀਬ 250 ਕਿਲੋਮੀਟਰ ਦੂਰ ਭੀਲਵਾੜਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਜ਼ਿਲ੍ਹਾ ਐਡੀਸ਼ਨਲ ਸੁਪਰਡੈਂਟ ਗੋਵਰਧਨ ਲਾਲ ਨੇ ਦੱਸਿਆ ਕਿ ਭੀਲਵਾੜਾ ਆਸ਼ਰਮ ਤੋਂ ਮੁਲਜ਼ਮ ਗ੍ਰਿਫ਼ਤਾਰੀ ਦੌਰਾਨ ਕੋਈ ਸ਼ੱਕੀ ਚੀਜ਼ ਖਾ ਲਈ ਸੀ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ ਤਾਂ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਕੀਤਾ ਗਿਆ। ਸਰਜੂਦਾਸ ਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ, ਜਿਸ ਤੋਂ ਬਾਅਦ ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਗੋਵਰਧਨ ਲਾਲ ਨੇ ਦੱਸਿਆ ਕਿ ਮਹੰਤ ਖਿਲਾਫ ਹਾਲ ਹੀ ਚ 17 ਸਾਲਾ ਲੜਕੀ ਨੇ ਵੀ ਸ਼ਿਕਾਇਤ ਦਰਜ ਕਰਵਾਈ ਹੈ। ਉਸ ਦਾ ਦੋਸ਼ ਹੈ ਕਿ ਮਹੰਤ ਨੇ ਡੇਢ ਸਾਲ ਤੱਕ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ।
ਇਸ ਦੇ ਨਾਲ ਹੀ ਉਸ ਦੀ ਮਾਂ ਤੇ ਵੀ ਤੇਜ਼ਾਬ ਨਾਲ ਹਮਲਾ ਕੀਤਾ ਗਿਆ ਹੈ। ਮਾਂ ਨੂੰ ਸ਼ੱਕ ਹੈ ਕਿ ਇਸ ਪਿੱਛੇ ਮਹੰਤ ਦਾ ਹੱਥ ਹੈ। ਪੁਲਿਸ ਨੇ ਪੀੜਤਾ ਵੱਲੋਂ ਲਗਾਏ ਗਏ ਦੋਸ਼ਾਂ ਦੀ ਸਭ ਤੋਂ ਪਹਿਲਾਂ ਮੁਢਲੀ ਜਾਂਚ ਕੀਤੀ ਹੈ, ਜਿਸ ਦੌਰਾਨ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਰਜੂਦਾਸ ਮਹਾਰਾਸ਼ਟਰ, ਉੱਤਰ ਪ੍ਰਦੇਸ਼ ਦੇ ਅਯੁੱਧਿਆ ਅਤੇ ਉੱਤਰਾਖੰਡ ਦੇ ਬਦਰੀਨਾਥ ਵਿੱਚ ਵੀ ਆਸ਼ਰਮ ਚਲਾਉਂਦਾ ਹੈ। ਪੁਲਿਸ ਨੇ ਖ਼ੁਲਾਸਾ ਕੀਤਾ ਹੈ ਕਿ ਮਹੰਤ ਆਸ਼ਰਮ ਦੇ ਬਾਕੀ ਬੱਚਿਆਂ ਨੂੰ ਕਿਸੇ ਹੋਰ ਕੰਮ ਦਾ ਝਾਂਸਾ ਦੇ ਕੇ ਲੜਕੀ ਨਾਲ ਲਗਾਤਾਰ ਬਲਾਤਕਾਰ ਕਰਦਾ ਸੀ। ਕੁਝ ਮਹੀਨੇ ਪਹਿਲਾਂ ਪੀੜਤ ਲੜਕੀ ਨੇ ਇਸ ਸਾਰੀ ਘਟਨਾ ਬਾਰੇ ਆਪਣੇ ਦੋਸਤ ਨੂੰ ਦੱਸਿਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.