Breaking NewsD5 specialNewsPress ReleasePunjabTop News

ਰਾਜਪਾਲ ਪੰਜਾਬ ਮਾਣਯੋਗ ਸ੍ਰੀ Banwarilal Purohit ਤਖਤ ਸ੍ਰੀ ਕੇਸਗੜ ਸਾਹਿਬ ਹੋਏ ਨਤਮਸਤਕ

ਖਾਲਸਾ ਦੇ ਜਨਮ ਸਥਲੀ ਦੇ ਦਰਸ਼ਨ ਕਰਕੇ ਮਨ ਦੀ ਚਿਰਕਾਲੀ ਇੱਛਾ ਪੂਰੀ ਹੋਈ- Banwarilal Purohit

ਚੰਡੀਗੜ/ਸ੍ਰੀ ਅਨੰਦਪੁਰ ਸਾਹਿਬ: ਪੰਜਾਬ ਦੇ ਮਾਣਯੋਗ ਰਾਜਪਾਲ ਸ੍ਰੀ Banwarilal Purohit ਅੱਜ ਤਖਤ ਸ੍ਰੀ ਕੇਸਗੜ ਸਾਹਿਬ ਨਤਮਸਤਕ ਹੋਏ। ਜਿੱਥੇ ਉਨਾਂ ਨੇ ਮੱਥਾ ਟੇਕਿਆ ਤੇ ਰਸਭਿੰਨੀ ਬਾਣੀ ਦਾ ਕੀਰਤਨ ਵੀ ਸਰਵਣ ਕੀਤਾ। ਰਾਜਪਾਲ ਵਿਰਾਸਤ-ਏ-ਖਾਲਸਾ ਮਿਊਜੀਅਮ ਵੀ ਗਏ ਜਿੱਥੇ ਉਹ ਮਿਊਜੀਅਮ ਦੇ ਸਾਨਦਾਰ ਰੱਖ ਰਖਾਓ ਤੋ ਬੇਹੱਦ ਪ੍ਰਭਾਵਿਤ ਹੋਏ। ਉਨਾਂ ਨੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਲੰਗਰ ਹਾਲ ਵਿਚ ਸੰਗਤ ਵਿਚ ਬੈਠ ਕੇ ਲੰਗਰ ਛਕਿਆ। ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਮਾਣਯੋਗ ਰਾਜਪਾਲ ਨੂੰ ਮੈਨੇਜਰ Bhagwant Singh, ਐਸ.ਜੀ.ਪੀ.ਸੀ ਮੈਬਰ Dr Daljeet Singh Bhindar, ਹੈਡ ਗ੍ਰੰਥੀ ਗਿਆਨੀ Parnam Singh, ਵਧੀਕ ਮੈਨੇਜਰ Hardev Singh ਵਲੋ ਸਿਰਾਪਾਓ ਅਤੇ ਤਖਤ ਸਾਹਿਬ ਦੀ ਤਸਵੀਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

Breaking News : Raja Warring ਤੇ Randhawa ਨੂੰ ਪਿਆ ਘੇਰਾ, Deputy CM ਨੇ ਦਿੱਤੀਆਂ ਸਿੱਧੀਆਂ ਧਮਕੀਆਂ ||

ਆਪਣੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਲੇਠੀ ਫੇਰੀ ਦੌਰਾਨ ਮਾਣਯੋਗ ਰਾਜਪਾਲ ਸ੍ਰੀ Banwarilal Purohit ਨੇ ਕਿਹਾ ਕਿ ਉਨਾਂ ਦੇ ਮਨ ਦੀ ਬਹੁਤ ਸਮੇਂ ਤੋ ਇਹ ਇੱਛਾ ਸੀ ਕਿ ਖਾਲਸੇ ਦੀ ਜਨਮ ਸਥਲੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾ ਕੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਦਰਸ਼ਨ ਕੀਤੇ ਜਾਣ।ਉਨਾਂ ਨੇ ਕਿਹਾ ਕਿ ਅੱਜ ਇਹ ਇੱਛਾ ਪੂਰੀ ਹੋਈ ਹੈ। ਅਸੀ ਦਸਮ ਪਾਤਸਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਪੜਿਆ ਹੈ, ਅੱਜ ਇਸ ਸਥਾਨ ਤੇ ਆ ਕੇ ਦਰਸ਼ਨ ਕਰਕੇ ਅਤੇ ਮਿਲੇ ਮਾਨ ਸਨਮਾਨ/ਪਿਆਰ ਤੋ ਬੇਹੱਦ ਪ੍ਰਭਾਵਿਤ ਹੋਇਆ ਹਾਂ, ਇਹ ਮੇਰੇ ਜੀਵਨ ਵਿਚ ਕਦੇ ਨਾ ਭੁੱਲਣ ਵਾਲੀ ਫੇਰੀ ਹੈ। ਉਨਾਂ ਨੇ ਕਿਹਾ ਕਿ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹੋ ਕੇ ਮਨ ਨੂੰ ਸਕੂਨ ਮਿਲਿਆ ਹੈ।

Kisan Bill 2020 : Delhi ਪਹੁੰਚੇ ਕਿਸਾਨਾਂ ਬਾਰੇ Kejriwal ਦਾ ਬਿਆਨ, ਪੈ ਗਿਆ ਗਾਹ || D5 Channel Punjabi

ਆਪਣੇ ਦੌਰੇ ਦੋਰਾਨ ਮਾਣਯੋਗ ਰਾਜਪਾਲ ਵਿਰਾਸਤ-ਏ-ਖਾਲਸਾ ਪੁੱਜੇੇ ਜਿੱਥੇ ਉਨਾਂ ਨੇ ਮਿਊਜੀਅਮ ਦਾ ਦੌਰਾ ਕੀਤਾ, ਉਨਾਂ ਨੇ ਕਿਹਾ ਕਿ 550 ਸਾਲਾ ਇਤਿਹਾਸ ਅਤੇ ਸਿੱਖ ਧਰਮ ਦੀਆਂ ਵੱਖ ਵੱਖ ਘਟਨਾਂਵਾਂ ਨੂੰ ਜਿਸ ਬਖੂਬੀ ਨਾਲ ਇਸ ਥਾਂ ਤੇ ਦਰਸਾਇਆ ਗਿਆ ਹੈ, ਉਹ ਹਰ ਇੱਕ ਦਾ ਵੱਖਰਾ ਤੇ ਵਿਸੇਸ ਮਹੱਤਵ ਹੈ। ਉਨਾਂ ਨੇ ਕਿਹਾ ਕਿ ਇਸ ਬਾਰੇ ਬਹੁਤ ਕੁਛ ਲਿਖਿਆ ਜਾ ਸਕਦਾ ਹੈ। ਵਿਰਾਸਤ ਏ ਖਾਲਸਾ ਦੇ ਸ਼ਾਨਦਾਰ ਤੇ ਬਿਹਤਰੀਨ ਰੱਖ ਰਖਾਓ ਤੋਂ ਬੇਹੱਦ ਪ੍ਰਭਾਵਿਤ ਹੋਏ, ਮਾਣਯੋਗ ਰਾਜਪਾਲ ਨੇ ਕਿਹਾ ਕਿ ਵਿਦਿਆਰਥੀਆਂ ਲਈ ਇਹ ਮਿਊਜੀਅਮ ਇੱਕ ਪ੍ਰੇਰਨਾ ਸੋ੍ਰਤ ਹੈ। ਉਨਾਂ ਨੇ ਵਿਰਾਸਤ ਏ ਖਾਲਸਾ ਦੀ ਵਿਜਟਰ ਬੁੱਕ ਉਤੇ ਆਪਣੇ ਦੌਰੇ ਦੇ ਅਨੁਭੁਵ ਵੀ ਸਾਝੈ ਕੀਤੇ। ਇਸ ਮੌਕੇ ਰਾਜਪਾਲ ਦੇ ਪ੍ਰਮੁੱਖ ਸਕੱਤਰ JM Balamurugan, ਏ.ਡੀ.ਸੀੋ(ਐਮ) ਸ੍ਰੀ Amit Tiwari, ਡਿਪਟੀ ਕਮਿਸ਼ਨਰ ਰੂਪਨਗਰ Sonali Giri, ਐਸ.ਐਸ.ਪੀ Viveksheel Soni, ਐਸ.ਡੀ.ਐਮ Keshav Goyal, ਡੀ.ਐਸ.ਪੀ Raminder Singh Kahlon, ਕਾਰਜਕਾਰੀ ਇੰਜੀਨੀਅਰ ਵਿਰਾਸਤ ਏ ਖਾਲਸਾ Bhupinder Singh Chana ਵੀ ਹਾਜਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button