
ਸੋਮਵਾਰ ਸਵੇਰੇ ਰਾਜਧਾਨੀ ਵਿੱਚ ਉਸ ਸਮੇਂ ਤਰਥੱਲੀ ਮਚ ਗਈ, ਜਦੋਂ ਵੱਖ-ਵੱਖ ਇਲਾਕਿਆਂ ਦੇ 4 ਸਕੂਲਾਂ ਅਤੇ ਇੱਕ ਬੈਂਕ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਸੂਚਨਾ ਮਿਲਦੇ ਹੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਸਾਰੀਆਂ ਥਾਵਾਂ ‘ਤੇ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਗਿਆ।
ਸਵੇਰੇ ਕਰੀਬ ਅੱਠ ਵਜੇ ਤੋਂ ਸਾਢੇ ਨੌਂ ਵਜੇ ਦੇ ਵਿਚਕਾਰ ਦਿੱਲੀ ਕੈਂਟ ਸਥਿਤ ਆਰਮੀ ਪਬਲਿਕ ਸਕੂਲ, ਮਯੂਰ ਵਿਹਾਰ ਦਾ ਸਲਵਾਨ ਪਬਲਿਕ ਸਕੂਲ, ਜਨਕਪੁਰੀ ਦਾ ਮੀਰਾ ਪਬਲਿਕ ਸਕੂਲ, ਬੱਲੀਮਾਰਾਨ ਸਥਿਤ ਰਾਬੀਆ ਗਰਲਜ਼ ਸਕੂਲ ਅਤੇ ਬਾਰਾਖੰਬਾ ਰੋਡ ਸਥਿਤ ਸਟੇਟਸਮੈਨ ਹਾਊਸ ਵਿੱਚ ਐਕਸਿਸ ਬੈਂਕ ਨੂੰ ਧਮਕੀ ਭਰੇ ਸੰਦੇਸ਼ ਮਿਲੇ।
ਧਮਕੀ ਮਿਲਣ ਤੋਂ ਬਾਅਦ ਸਕੂਲ ਕੈਂਪਸ ਨੂੰ ਇਹਤਿਆਤ ਵਜੋਂ ਖਾਲੀ ਕਰਵਾਇਆ ਗਿਆ। ਵਿਦਿਆਰਥੀਆਂ ਅਤੇ ਸਟਾਫ਼ ਨੂੰ ਸੁਰੱਖਿਅਤ ਥਾਂ ‘ਤੇ ਭੇਜਿਆ ਗਿਆ, ਜਦਕਿ ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਦੀਆਂ ਟੀਮਾਂ ਨੇ ਡੂੰਘੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਬੈਂਕ ਕੈਂਪਸ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਅਧਿਕਾਰੀਆਂ ਅਨੁਸਾਰ, ਹੁਣ ਤੱਕ ਕਿਸੇ ਵੀ ਥਾਂ ਤੋਂ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ। ਹਾਲਾਂਕਿ, ਸੁਰੱਖਿਆ ਦੇ ਮੱਦੇਨਜ਼ਰ ਸਾਰੀਆਂ ਥਾਵਾਂ ‘ਤੇ ਸਰਚ ਆਪ੍ਰੇਸ਼ਨ ਜਾਰੀ ਹੈ।ਮੁੱਢਲੀ ਜਾਂਚ ਵਿੱਚ ਧਮਕੀ ਦੇ ਸਰੋਤ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਈਬਰ ਟੀਮ ਨੂੰ ਵੀ ਸਰਗਰਮ ਕਰ ਦਿੱਤਾ ਗਿਆ ਹੈ, ਤਾਂ ਜੋ ਸੰਦੇਸ਼ ਭੇਜਣ ਵਾਲੇ ਦੀ ਪਛਾਣ ਕੀਤੀ ਜਾ ਸਕੇ। ਫਿਲਹਾਲ ਪੁਲਿਸ ਲੋਕਾਂ ਨੂੰ ਅਫਵਾਹਾਂ ‘ਤੇ ਧਿਆਨ ਨਾ ਦੇਣ ਅਤੇ ਅਧਿਕਾਰਤ ਜਾਣਕਾਰੀ ਦਾ ਇੰਤਜ਼ਾਰ ਕਰਨ ਦੀ ਅਪੀਲ ਕਰ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




