NewsPunjabTop News

ਰਾਘਵ ਚੱਢਾ ਨੇ ਮੋਬਾਇਲ ਨੰਬਰ ਜਾਰੀ ਕਰ ਲੋਕਾਂ ਨੂੰ ਸੁਝਾਅ ਰੱਖਣ ਦੀ ਕੀਤੀ ਅਪੀਲ

ਚੰਡੀਗੜ੍ਹ: ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਵਲੋਂ ਅਨੋਖੀ ਪਹਿਲ ਕਰਦਿਆਂ ਹੋਇਆ, ਪੰਜਾਬੀਆਂ ਕੋਲੋਂ ਸੁਝਾਅ ਲੈਣ ਲਈ ਮੋਬਾਈਲ ਨੰਬਰ 99109 44444 ਜਾਰੀ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਨਤਾ ਹੁਣ ਸਿੱਧੇ ਖ਼ੁਦ ਹੀ ਮੇਰੇ ਨਾਲ ਆਪਣੀ ਗੱਲ ਕਰ ਸਕੇਗੀ। ਰਾਘਵ ਚੱਢਾ ਨੇ ਕਿਹਾ ਕਿ ਰਾਜ ਸਭਾ ਦੇ ਮੈਂਬਰ ਦਾ ਕੰਮ ਪਾਰਲੀਮੈਂਟ ਵਿੱਚ ਆਪਣੇ ਰਾਜ ਦੀ ਰਾਖੀ ਕਰਨਾ ਅਤੇ ਅਜਿਹੇ ਮੁੱਦਿਆਂ ਨੂੰ ਉਠਾਉਣਾ ਹੈ ਜੋ ਲੋਕਾਂ ਅਤੇ ਪੰਜਾਬੀਆਂ ਦੇ ਜੀਵਨ ਨੂੰ ਪ੍ਰਭਾਵਿਤ ਕਰ ਰਹੇ ਹਨ।

ਮੂਸੇਵਾਲਾ ਮਾਮਲੇ ‘ਚ ਨਵਾਂ ਮੋੜ, ਰੇਕੀ ਕਰਨ ਵਾਲਾ ਚੜਿਆ ਪੁਲਿਸ ਦੇ ਧੱਕੇ D5 Channel Punjabi

ਮੈਂ ਬਹੁਤ ਸੋਚਿਆ ਕਿ ਤੁਹਾਡੀ ਅਵਾਜ਼ ਨੂੰ ਪਾਰਲੀਮੈਂਟ ਤੱਕ ਪਹੁੰਚਾਉਣ ਦਾ ਕੀ ਤਰੀਕਾ ਹੋਵੇਗਾ ਅਤੇ ਬਹੁਤ ਸੋਚਣ ਤੋਂ ਬਾਅਦ ਮੈਂ ਫੈਸਲਾ ਕੀਤਾ ਕਿ ਪੰਜਾਬੀਆਂ ਨੂੰ ਆਪ ਹੀ ਆਪਣੇ ਸਵਾਲ ਅਤੇ ਆਪਣੇ ਮੁੱਦੇ ਪਾਰਲੀਮੈਂਟ ਵਿੱਚ ਰੱਖਣੇ ਚਾਹੀਦੇ ਹਨ। ਦਸ ਦੇਈਏ ਕਿ ਇਸ ਤੋਂ ਪਹਿਲਾਂ ਰਾਘਵ ਚੱਢਾ ਕਿਸਾਨਾਂ ਦੀ ਮੁੱਖ ਮੰਗ ਐਮ.ਐੱਸ.ਪੀ. ਦਾ ਮੁੱਦਾ ਰਾਜ ਸਭਾ ‘ਚ ਚੁੱਕ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button