ਰਾਕੇਸ਼ ਟਿਕੈਤ ਨੇ ਦਿੱਲੀ ਅਤੇ ਯੂਪੀ ਪੁਲਿਸ ਨੂੰ ਗਾਜੀਪੁਰ ਬਾਰਡਰ ‘ਤੇ ਹੋਲੀ ਮਨਾਉਣ ਦਾ ਦਿੱਤਾ ਸੱਦਾ

ਨਵੀਂ ਦਿੱਲੀ : ਖੇਤੀਬਾੜੀ ਕਾਨੂੰਨਾਂ ਦੇ ਖਿਲਾਫ਼ ਦਿੱਲੀ ਦੇ ਬਾਰਡਰਾਂ ‘ਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਅਜਿਹੇ ‘ਚ ਕਿਸਾਨ ਹੋਲੀ ਵੀ ਬਾਰਡਰ ‘ਤੇ ਹੀ ਮਨਾਉਣਗੇ, ਇਸ ਦੇ ਲਈ ਕਿਸਾਨਾਂ ਦੇ ਵੱਲੋਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਰਾਕੇਸ਼ ਟਿਕੈਤ ਨੇ ਬਾਰਡਰ ‘ਤੇ ਤੈਨਾਤ ਦਿੱਲੀ ਅਤੇ ਯੂਪੀ ਪੁਲਿਸ ਦੇ ਨੌਜਵਾਨਾਂ ਨੂੰ ਹੋਲੀ ਮਨਾਉਣ ਦਾ ਸੱਦਾ ਦਿੱਤਾ ਹੈ।
BREAKING-ਲਓ ਪੁਲਿਸ ਦਾ ਵੱਡਾ ਐਕਸ਼ਨ,ਭਜਾ-ਭਜਾ ਕੱਟੇ ਜਥੇਬੰਦੀਆਂ ਦੇ ਆਗੂ!
ਬੀਕੇਯੂ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਦੱਸਿਆ, “ਅਸੀਂ ਹੋਲੀ ਬਾਰਡਰ ‘ਤੇ ਮੌਜੂਦ ਨੌਜਵਾਨਾਂ, ਦਿੱਲੀ ਅਤੇ ਯੂਪੀ ਪੁਲਿਸ ਦੇ ਨਾਲ ਮਨਾਵਾਂਗੇ, ਉਨ੍ਹਾਂ ਦੇ ਲਈ ਪ੍ਰਬੰਧ ਕਰਾਂਗੇ ਅਤੇ ਉਨ੍ਹਾਂ ਨਾਲ ਸੰਪਰਕ ਕਰਾਂਗੇ ਅਤੇ ਉਨ੍ਹਾਂ ਨਾਲ ਮਿਲ ਕੇ ਹੋਲੀ ਮਨਾਉਣ ਲਈ ਕਹਾਂਗੇ। ਉਨ੍ਹਾਂ ਨੇ ਅੱਗੇ ਕਿਹਾ ਕਿ , ਜਦੋਂ ਹਿੰਦੁਸਤਾਨ – ਪਾਕਿਸਤਾਨ ਬਾਰਡਰ ‘ਤੇ ਤਿਉਹਾਰ ਹੁੰਦੇ ਹਨ ਤਾਂ ਬਾਰਡਰ ‘ਤੇ ਲੈਣ ਦੇਣ ਹੁੰਦਾ ਹੈ ਤਾਂ ਇੱਥੇ ਕਿਉਂ ਨਹੀਂ ਹੋ ਸਕਦਾ? ਜੇਕਰ ਨਹੀਂ ਹੁੰਦਾ ਹੈ ਤਾਂ ਗਾਜੀਪੁਰ ਬਾਰਡਰ ਨੂੰ ਪਾਕਿਸਤਾਨ ਬਾਰਡਰ ਤੋਂ ਵੀ ਜ਼ਿਆਦਾ ਖਤਰਨਾਕ ਮਾਨ ਰਹੇ ਹਾਂ।”
ਮੋਦੀ ਦੇ MLA ‘ਤੇ ਹੋਏ ਹਮਲੇ ਦਾ ਸੱਚ ਆਇਆ ਸਾਹਮਣੇ !ਹਮਲੇ ਤੋਂ ਬਾਅਦ ਭੜਕਿਆ ਵੱਡਾ ਲੀਡਰ !ਦਿੱਤੀ ਸਿੱਧੀ ਚਿਤਾਵਨੀ !
ਕੀ ਸਰਕਾਰ ਨੂੰ ਵੀ ਦਿੱਤਾ ਸੱਦਾ?
ਇਸ ਦੇ ਚਲਦੇ ਰਾਕੇਸ਼ ਡਕੈਤ ਨੇ ਕਿਹਾ ਕਿ , “ਅਸੀਂ ਸਿਰਫ ਫੋਰਸ ਦੇ ਜਵਾਨਾਂ ਨੂੰ ਸੱਦਾ ਦੇਵਾਂਗੇ, ਸਰਕਾਰ ਨੂੰ ਨਹੀਂ। ਗਾਜੀਪੁਰ ਬਾਰਡਰ ‘ਤੇ ਸਵੇਰੇ ਤੋਂ ਹੀ ਹੋਲੀ ਦੇ ਗੀਤ ਗਾਏ ਜਾ ਰਹੇ ਹਨ, ਉਥੇ ਹੀ ਢੋਲ ਦੀ ਆਵਾਜ਼ਾਂ ਵੀ ਸੁਣਾਈ ਦੇ ਰਹੀਆਂ ਹਨ। ਕਿਸਾਨਾਂ ਨੇ ਹੋਲਿਕਾ ਦਹਨ ਦੇ ਮੌਕੇ ਤੇ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦੀ ਗੱਲ ਕਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.