Breaking NewsD5 specialEntertainmentNews

ਰਣਬੀਰ ਕਪੂਰ ਸਫਲਤਾ ਦੀ ਨਵੀਂ ਕਹਾਣੀ ਲਿਖਣ ਦੀ ਕਰ ਰਹੇ ਨੇ ਤਿਆਰੀ

ਮੁੰਬਈ : ਆਪਣੇ ਸਮੇਂ ਦੇ ਮਸ਼ਹੂਰ ਸਿਤਾਰੇ ਰਿਸ਼ੀ ਕਪੂਰ ਅਤੇ ਨੀਤੂ ਸਿੰਘ ਦੇ ਬੇਟੇ ਬਾਲੀਵੁੱਡ ‘ਚ ਸਫਲ ਕਲਾਕਾਰਾਂ ‘ਚ ਗਿਣੇ ਜਾ ਰਹੇ ਹਨ । ਅਦਾਕਾਰ ਰਣਬੀਰ ਕਪੂਰ ਨੇ ਕਈ ਅਲੱਗ – ਅਲੱਗ ਜਾਨਰ ਦੀਆਂ ਫਿਲਮਾਂ ਕਰ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹਿਆ ਹੈ। ਹੁਣ ਰਣਬੀਰ ਐਕਸ਼ਨ ਦੀ ਦੁਨੀਆ ‘ਚ ਵੀ ਪਰਚਮ ਲਹਿਰਾਉਣਾ ਚਾਹੁੰਦੇ ਹਨ। ਆਪਣੀ ਇਸ ਚਾਹਤ ਨੂੰ ਅੰਜ਼ਾਮ ਦੇਣ ਲਈ ਰਣਬੀਰ ਅੱਜਕੱਲ ਆਪਣੇ ਸ਼ਰੀਰ ਤੇ ਖਾਸ ਧਿਆਨ  ਦੇ ਰਹੇ ਹਨ।

🔴LIVE| ਕਿਸਾਨਾਂ ਨੂੰ ਜੇਲ੍ਹਾਂ ‘ਚੋਂ ਰਿਹਾਅ ਕਰਨ ਲੱਗੀ ਸਰਕਾਰ! ਦੀਪ ਸਿੱਧੂ ਦੇ ਵੱਡੇ ਖੁਲਾਸੇ!

ਆਪਣਾ ਸਮਾਂ ਘੰਟਿਆਂ ਤੱਕ ਜ਼ਿੰਮ ‘ਚ ਬਿਤਾ ਕੇ ਇੱਕ ਰੱਫ ਟੱਫ ਅਦਾਕਾਰ ਦੀ ਬਾਡੀ ਬਣਾਉਣ ਦੀ ਕੋਸ਼ਿਸ਼ ‘ਚ ਜੁਟੇ ਹੋਏ ਹਨ। ਰਣਬੀਰ ਆਪਣੀ ਆਉਣ ਵਾਲੀ ਫਿਲਮ ‘ਬ੍ਰਹਮਾਸਤਰ ਤੇ ‘ਸ਼ਮਸ਼ੇਰਾ ‘ਚ ਅਲੱਗ ਹੀ ਅੰਦਾਜ਼ ‘ਚ ਦਿਖਾਈ ਦੇਣਗੇ। ਇਸ ਐਕਸ਼ਨ ਫਿਲਮ ‘ਚ ਸਫਲ ਹੋਣ ਲਈ ਰਣਬੀਰ ਜਾਨ ਲੜਾ ਰਹੇ ਹਨ। ਇੰਸਟਾਗ੍ਰਾਮ ਤੇ ਐਕਟਿਵ ਰਣਬੀਰ ਆਪਣੇ ਫੈਂਨਜ਼ ਲਈ ਨਵੀਆਂ -ਨਵੀਆਂ ਤਸਵੀਰਾਂ ਪਾਉਦੇ ਰਹਿੰਦੇ ਹਨ। ਸੋਸ਼ਲ ਮੀਡੀਆ ‘ਤੇ ਵਾਇਰਲ ਤਾਜ਼ਾ ਤਸਵੀਰਾਂ ‘ਚ ਰਣਬੀਰ ਵਰਕਆਊਟ ਕਰਦੇ ਦਿੱਖ ਰਹੇ ਹਨ।

RSS ਦੀ ਕਿਸਾਨਾਂ ਨੂੰ ਪੂਰੀ ਸਪੋਟ!ਖਤਰੇ ’ਚ ਆਈ ਮੋਦੀ ਦੀ ਕੁਰਸੀ?

ਰਣਬੀਰ ਕਪੂਰ ਦੇ ਫਿਟਨੈਸ ਕੋਚ ਦੀਪੇਸ਼ ਭੱਟ  ਨੇ ਇੰਸਟਾਗ੍ਰਾਮ  ਦੇ ਆਪਣੇ ਆਫੀਸ਼ੀਅਲ ਪੇਜ ਸ਼ਿਵੋਹਮ ਤੇ ਇੱਕ ਫੋਟੋ ਪਾਈ ਹੈ।ਇਸ ਫੋਟੋ ‘ਚ ਰਣਬੀਰ ਕਪੂਰ ਭਾਰੀ ਭਰਕਮ ਡੰਬਲਸ  ਦੇ ਨਾਲ ਬਾਈਸੇਪਸ ਤੇ ਸ਼ੋਲਡਰ ਵਰਕਆਊਟ ਕਰਦੇ ਦਿੱਖ ਰਹੇ ਹਨ। ਇਸ ਫੋਟੋ  ਦੇ ਨਾਲ ਫਿਟਨੈਸ ਕੋਚ ਨੇ ਕੈਪਸ਼ਨ ਲਿਖਿਆ ਹੈ ‘ਪਾਵਰ ਪੈਕਡ ਮੋਮੈਂਟਸ ਵਿਦ ਰਣਬੀਰ ਕਪੂਰ’ਇਸ ਫੋਟੋ ਨੂੰ ਰਣਬੀਰ ਦੇ ਨਾਲ ਟੈਗ ਕੀਤਾ ਹੈ। ਸ਼ਿਵੋਹਮ ਮਸ਼ਹੂਰ ਸੈਲੀਬਰਿਟੀ ਟਰੇਨਰ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button