ਰਣਜੀ ਟਰਾਫੀ ਫਾਈਨਲ ‘ਚ ਦਿਖਿਆ ਸਿੱਧੂ ਮੂਸੇਵਾਲਾ ਦਾ ਅੰਦਾਜ਼

ਨਵੀਂ ਦਿੱਲੀ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਖਾਸ ਅੰਦਾਜ਼ ਹੁਣ ਕ੍ਰਿਕੇਟ ਦੇ ਮੈਦਾਨ ‘ਚ ਵੀ ਦੇਖਣ ਨੂੰ ਮਿਲਿਆ ਹੈ। ਰਣਜੀ ਸੀਜ਼ਨ ‘ਚ ਸ਼ਾਨਦਾਰ ਫਾਰਮ ‘ਚ ਚੱਲ ਰਹੇ ਸਰਫਰਾਜ਼ ਖਾਨ ਨੇ ਮੱਧ ਪ੍ਰਦੇਸ਼ ਵਿਰੁੱਧ ਖੇਡੇ ਜਾ ਰਹੇ ਫਾਈਨਲ ਮੁਕਾਬਲਿਆਂ ‘ਚ ਵੀ ਸੈਂਕੜਾ ਲਗਾ ਕੇ ਆਪਣੀ ਟੀਮ ਨੂੰ ਮਜ਼ਬੂਤ ਸਥਿਤੀ ‘ਚ ਪਹੁੰਚਾ ਦਿੱਤਾ। ਸਰਫਰਾਜ਼ ਨੇ ਸੀਜ਼ਨ ਦਾ ਚੌਥਾ ਸੈਂਕੜਾ ਲਾਉਣ ਤੋਂ ਬਾਅਦ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਸਟਾਈਲ ‘ਚ ਆਪਣੇ ਸੈਂਕੜੇ ਦਾ ਜਸ਼ਨ ਮਨਾਇਆ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦੀਆਂ ਅੱਖਾਂ ‘ਚ ਖੁਸ਼ੀ ਦੇ ਹੰਝੂ ਵੀ ਦੇਖੇ ਗਏ। ਬੀ.ਸੀ.ਸੀ.ਆਈ. ਨੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਉਹ ਮੂਸੇਵਾਲਾ ਦੇ ਸਟਾਈਲ ‘ਚ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ।
ਕੌਣ ਹੈ Balwinder Jattana ? Moosewala ਨੇ ਗਾਣੇ ‘ਚ ਕਿਉਂ ਕੀਤਾ ਜ਼ਿਕਰ? | D5 Channel Punjabi
ਦੱਸ ਦਈਏ ਕਿ ਸਰਫਰਾਜ਼ ਰਣਜੀ ‘ਚ ਦੂਜੀ ਵਾਰ 900+ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਸਰਫਰਾਜ਼ ਨੇ 2019/20 ‘ਚ 928 ਦੌੜਾਂ ਬਣਾਈਆਂ ਸਨ ਜਦਕਿ ਇਸ ਸੀਜ਼ਨ ‘ਚ ਵੀ ਉਨ੍ਹਾਂ ਨੇ 900+ਦੌੜਾਂ ਦਾ ਅੰਕੜਾ ਪਾਰ ਕਰ ਲਿਆ ਹੈ। ਉਹ ਦੋ ਰਣਜੀ ਸੀਜ਼ਨ ‘ਚ 900+ਦੌੜਾਂ ਬਣਾਉਣ ਵਾਲੇ ਤੀਸਰੇ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ ਅਜੇ ਸ਼ਰਮਾ ਅਤੇ ਵਸੀਮ ਜਾਫ਼ਰ ਨੇ ਇਹ ਕਮਾਲ ਕੀਤਾ ਸੀ।
💯 for Sarfaraz Khan! 👏 👏
His 4⃣th in the @Paytm #RanjiTrophy 2021-22 season. 👍 👍
This has been a superb knock in the all-important summit clash. 👌 👌 #Final | #MPvMUM | @MumbaiCricAssoc
Follow the match ▶️ https://t.co/xwAZ13U3pP pic.twitter.com/gv7mxRRdkV
— BCCI Domestic (@BCCIdomestic) June 23, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.