Breaking NewsD5 specialNewsPoliticsPunjab

ਯੂਪੀ ਦੀ ਮਹਿਲਾ ਨੇ ਦਿੱਤੀ ਸਿੱਖ ਕਿਸਾਨਾਂ ਨੂੰ ਸਿੱਧੀ ਧਮਕੀ! ਵੀਡੀਓ ਹੋਈ ਅੱਗ ਵਾਂਗ ਵਾਇਰਲ !

ਨਵੀਂ ਦਿੱਲੀ : ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨੇ ਚੱਲ ਰਹੇ ਹਨ ਅਤੇ ਕਿਸਾਨ ਸੜ੍ਹਕਾਂ ‘ਤੇ ਬੈਠਣ ਲਈ ਮਜ਼ਬੂਰ ਹਨ। ਅਜਿਹੇ ਮਾਹੌਲ ‘ਚ ਯੂਪੀ ਦੀ ਹਰਦੋਈ ਤੋਂ ਵੀਡੀਓ ਵਾਇਰਲ ਹੋਈ ਹੈ। ਜਿਸ ‘ਚ ਇਕ ਮਹਿਲਾ ਅਧਿਕਾਰੀ ਸਿੱਖ ਕਿਸਾਨਾਂ ਨੂੰ ਸ਼ਰੇਆਮ ਧਮਕੀ ਦਿੰਦੀ ਦਿਖਾਈ ਦੇ ਰਹੀ ਹੈ। ਜਿਸ ‘ਚ ਇਹ ਅਧਿਕਾਰੀ ਕਹਿੰਦੀ ਹੈ ਕਿ ਉਹ ਕਿਸੇ ਵੀ ਕੀਮਤ ‘ਤੇ ਝੁਕੇਗੀ ਨਹੀਂ ਤੇ ਸਰਦਾਰਾਂ ਦੀ ਫਸਲ ਦਾ ਇਕ ਵੀ ਦਾਣਾ ਨਹੀਂ ਖਰੀਦਣਗੇ।

🔴LIVE🔴ਕਿਸਾਨਾਂ ਦੇ ਹੱਕ ‘ਚ ਕੈਪਟਨ ਦਾ ਵੱਡਾ ਫੈਸਲਾ!ਕੈਪਟਨ ਦੀ ਚਿੱਠੀ ਨੇ ਉੱਡਾਈ ਮੋਦੀ ਸਰਕਾਰ ਦੀ ਨੀਂਦ!

ਮਹਿਲਾ ਅਧਿਕਾਰੀ ਵੱਲੋਂ ਸਿੱਖ ਕੌਮ ਨੂੰ ਟਾਰਗੇਟ ਕਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਅੱਗ ਦੀ ਤਰ੍ਹਾਂ ਵਾਇਰਲ ਹੋ ਰਹੀ ਹੈ। ਸਿੱਖ ਭਾਈਚਾਰਾ, ਇਸ ਅਧਿਕਾਰੀ ‘ਤੇ ਕਾਰਵਾਈ ਦੀ ਮੰਗ ਕਰ ਰਿਹਾ ਹੈ। ਉੱਧਰ ਯੂ.ਪੀ ਦੇ ਰਾਜ ਮੰਤਰੀ ਬਲਦੇਵ ਸਿੰਘ ਔਲਖ ਨੇ ਮਹਿਲਾ ਅਧਿਕਾਰੀ ਦੀ ਇਸ ਹਰਕਤ ਨੂੰ ਮੰਦਭਾਗਾ ਦੱਸਿਆ ਹੈ ਅਤੇ ਅਧਿਕਾਰੀ ‘ਤੇ ਜ਼ਲਦ ਸਖਤ ਤੋਂ ਸਖਤ ਕਾਰਵਾਈ ਕਰਵਾਉਣ ਦੀ ਗੱਲ ਆਖੀ ਹੈ।

ਸਿੱਖ ਕਤਲੇਆਮ ਮਾਮਲੇ ‘ਤੇ ਅਕਾਲੀ ਲੀਡਰ ਨੇ ਕਰਤੇ ਵੱਡੇ ਖੁਲਾਸੇ! ਸੁਣਕੇ ਉੱਡ ਜਾਣਗੇ ਕਾਂਗਰਸੀਆਂ ਦੇ ਹੋਸ਼ !

ਮਹਿਲਾ ਅਧਿਕਾਰੀ ਵੱਲੋਂ ਸਰਦਾਰਾਂ ਨੂੰ ਸ਼ਰੇਆਮ ਧਮਕੀ ਦੇਣਾ ਮਹਿੰਗਾ ਪੈ ਸਕਦਾ ਹੈ। ਦੱਸ ਦਈਏ ਕਿ ਯੋਗੀ ਸਰਕਾਰ ਦੇ ਮੰਤਰੀ ਮੰਡਲ ‘ਚ ਬਲਦੇਵ ਸਿੰਘ ਔਲਖ ਇੱਕੋ ਇੱਕ ਸਿੱਖ ਚਿਹਰਾ ਹਨ। ਇਹ ਦੇਖਣਾ ਹੋਵੇਗਾ ਕਿ ਮੰਤਰੀ ਸਾਬ੍ਹ ਮਹਿਲਾ ਅਧਿਕਾਰੀ ‘ਤੇ ਕਾਰਵਾਈ ਕਰਵਾ ਕੇ ਆਪਣੀ ਕੌਮ ਨੂੰ ਕਦੋਂ ਤੱਕ ਇਨਸਾਫ਼ ਦਵਾਉਂਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button