Breaking NewsD5 specialIndiaNewsTop News

ਯੂਪੀ ‘ਚ ਵਧੀ ਸਖਤੀ : ਐਤਵਾਰ ਨੂੰ ਲੱਗੇਗਾ ਲਾਕਡਾਊਨ, ਮਾਸਕ ਨਾ ਲਗਾਉਣ ਵਾਲਿਆਂ ‘ਤੇ ਹੋਵੇਗੀ ਇਹ ਕਾਰਵਾਈ

ਨਵੀਂ ਦਿੱਲੀ : ਉੱਤਰ ਪ੍ਰਦੇਸ਼ ‘ਚ ਕੋਰੋਨਾ ਮਹਾਮਾਰੀ ‘ਤੇ ਸ਼ਿਕੰਜਾ ਕਸਣ ਲਈ ਹੁਣ ਯੋਗੀ ਸਰਕਾਰ ਨੇ ਵੀਕੈਂਡ ਲਾਕਡਾਊਨ ਦੀ ਘੋਸ਼ਣਾ ਕਰ ਦਿੱਤੀ ਹੈ ਪਰ ਇਸ ਦੌਰਾਨ ਪੇਂਡੂ ਅਤੇ ਸ਼ਹਿਰੀ ਖੇਤਰਾਂ ‘ਚ ਐਂਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ‘ਤੇ ਪਾਬੰਦੀ ਰਹੇਗੀ। ਇਸ ਦੌਰਾਨ ਵੱਡੇ ਪੈਮਾਨੇ ’ਤੇ ਸੈਨੇਟਾਈਜੇਸ਼ਨ ਅਭਿਐਨ ਚੱਲੇਗਾ। ਉਥੇ ਹੀ ਜਿਹੜੇ ਲੋਕ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਨਜ਼ਰ ਆਉਣਗੇ ਉਨ੍ਹਾਂ ਦੇ ਲਈ ਪ੍ਰਦੇਸ਼ ਸਰਕਾਰ ਨੇ ਜੁਰਮਾਨੇ ਦੀ ਰਾਸ਼ੀ ਤੈਅ ਕਰ ਦਿੱਤੀ ਹੈ।

ਲਓ ਫਿਰ ਕਰਤਾ ਕਿਸਾਨਾਂ ਨੇ ਓਹੀ ਵੱਡਾ ਕੰਮ !ਉੱਡ ਗਈ ਸਰਕਾਰ ਤੇ ਪ੍ਰਸ਼ਾਸਨ ਦੀ ਨੀਂਦ !

ਜੀ ਹਾਂ ਹੁਣ ਪਹਿਲੀ ਵਾਰ ਪ੍ਰਦੇਸ਼ ਸਰਕਾਰ ਨੇ ਨਿਰਦੇਸ਼ ਜਾਰੀ ਕਰ ਕਿਹਾ ਕਿ ਜਿਹੜਾ ਵੀ ਬਿਨ੍ਹਾਂ ਮਾਸਕ ਫੜਿਆ ਗਿਆ ਉਸਨੂੰ 1000 ਰੁਪਏ ਜੁਰਮਾਨਾ ਦੇਣਾ ਪਵੇਗਾ। ਉਥੇ ਹੀ ਜੇਕਰ ਦੁਬਾਰਾ ਅਜਿਹੀ ਗਲਤੀ ਹੁੰਦੀ ਹੈ ਤਾਂ ਜੁਰਮਾਨਾ 10 ਗੁਣਾ ਜਿਆਦਾ ਵਸੂਲਿਆ ਜਾਵੇਗਾ। ਅੱਜ ਯੋਗੀ ਸਰਕਾਰ ਦੀ  ਵੀਡੀਓ ਕਾਨਫਰੰਸਿੰਗ  ਦੇ ਜ਼ਰੀਏ ਕੋਰੋਨਾ ਵਾਇਰਸ  ‘ਤੇ ਟੀਮ – 11  ਦੇ ਨਾਲ ਖਾਸ ਬੈਠਕ ਹੋਈ। ਇਸ ਬੈਠਕ ‘ਚ ਕਈ ਅਹਿਮ ਫੈਸਲੇ ਲਏ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button