Breaking NewsD5 specialIndiaNewsPunjab

ਯੂਪੀ ‘ਚ ਗੱਡੀ ਚਲਾਉਦੇਂ ਸਮੇਂ ਥੁੱਕਣ ‘ਤੇ ਲੱਗੇਗਾ 1000 ਰੁਪਏ ਜੁਰਮਾਨਾ, ਯੋਗੀ ਸਰਕਾਰ ਲਾਗੂ ਕਰੇਗੀ ਨਵਾਂ ਨਿਯਮ

ਨਵੀਂ ਦਿਲੀ : ਉੱਤਰ ਪ੍ਰਦੇਸ਼ ਦੇ ਸ਼ਹਿਰਾਂ ਤੇ ਪਿੰਡਾਂ ਨੂੰ ਸਵੱਛ ਬਣਾਉਣ ਲਈ ਦੇਸ਼ ਦੀ ਯੋਗੀ ਸਰਕਾਰ ਸਿੰਗਾਪੁਰ ਮਾਡਲ ਨੂੰ ਲਾਗੂ ਕਰਨ ਜਾ ਰਹੀ ਹੈ। ਸਰਕਾਰ ਲੋਕਾਂ ‘ਚ ਸਾਫ਼ ਸਫਾਈ ਦੀ ਆਦਤ ਪਾਉਣ ਲਈ ਹੁਣ ਜੁਰਮਾਨੇ ਦਾ ਪ੍ਰਾਵਧਾਨ ਕਰਨ ਜਾ ਰਹੀ ਹੈ। ਸਰਕਾਰ ਜੋ ਬਿੱਲ ਕੈਬਨਿਟ ‘ਚ ਲਿਆਉਣ ਦੀ ਤਿਆਰੀ ਕਰ ਰਹੀ ਹੈ ਉਸਦੇ ਮੁਤਾਬਕ ਗੱਡੀ ਚਲਾਉਦੇਂ ਸਮੇਂ ਜੇਕਰ ਕੋਈ ਥੁੱਕਦਾ ਜਾਂ ਫਿਰ ਕੋਈ ਸਮਾਨ ਸੁੱਟ ਕੇ ਗੰਦਗੀ ਫੈਲਾਉੁੁਂਦਾ ਹੈ ਤਾਂ ਵੱਡੇ ਸ਼ਹਿਰਾਂ ‘ਚ 1000 ਰੁਪਏ ਜੁਰਮਾਨਾ ਭਰਨਾ ਪਵੇਗਾ। ਯੋਗੀ ਸਰਕਾਰ ਜ਼ਲਦ ਇਨ੍ਹਾ ਨਿਯਮਾਂ ਨੂੰ ਲਾਗੂ ਕਰਨ ਦੀ ਤਿਆਰੀ ‘ਚ ਹੈ। ਨਗਰ ਵਿਕਾਸ ਵਿਭਾਗ ਨੇ ਇਸ ਤੇ ਲੋਕਾਂ ਤੋਂ ਰਾਏ ਅਤੇ ਸੁਝਾਅ ਮੰਗੇ ਹਨ।  ਦਰਸਅਲ, ਸ਼ਹਿਰਾਂ ‘ਚ ਸਾਫ਼ ਸਫਾਈ ਲਈ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਪਰ ਉਸਦੇ ਬਾਵਜੂਦ ਲੋਕ ਸੁਧਰ ਨਹੀਂ ਰਹੇ।

ਕੈਨੇਡਾ ਜਾਣ ਵਾਲਿਆਂ ਲਈ ਆਈ ਵੱਡੀ ਖੁਸ਼ਖਬਰੀ!ਮਿਲਣਗੇ ਵੀਜ਼ਿਆਂ ਦੇ ਭਰ ਭਰ ਗ਼ੱਫੇ!

ਜਦਕਿ ਗੰਦਗੀ ਫੈਲਾਉਣ ਤੇ ਜੁਰਮਾਨੇ ਲਈ ਹੁਣੇ ਤੱਕ ਸਪੱਸ਼ਟ ਪ੍ਰਾਵਧਾਨ ਨਹੀਂ ਹੈ, ਹੁਣ ਸਰਕਾਰ ਗੰਦਗੀ ਫੈਲਾਉਣ ਵਾਲਿਆਂ ਤੇ ਸ਼ਿਕੰਜਾ ਕਸਣ ਦੀ ਤਿਆਰੀ ‘ਚ ਹੈ। ਪ੍ਰਸਤਾਵਿਤ ਨਿਯਮਾਵਲੀ ‘ਚ ਇਹ ਸਪੱਸ਼ਟ ਪ੍ਰਾਵਧਾਨ ਕਰ ਦਿੱਤਾ ਗਿਆ ਹੈ ਕਿ ਕਿਸ ਸ਼ਹਿਰ ‘ਚ ਕੀ ਕਰਨ ‘ਤੇ ਕਿੰਨਾ ਜੁਰਮਾਨਾ ਵਸੂਲਿਆ ਜਾਵੇਗਾ। ਗੱਡੀ ਚਲਾਉਂਦੇ ਸਮੇਂ ਗੰਦਗੀ ਸੁੱਟਣ ਜਾਂ ਫਿਰ ਥੁੱਕਣ ਤੇ ਵੱਡੇ ਨਗਰ ਨਿਗਮ ‘ਚ 1000 ਰੁਪਏ, ਛੋਟੇ ਨਗਰ ਨਿਗਮ 750, ਪਾਲਿਕਾ ਪਰਿਸ਼ਦ ‘ਚ 500 ਤੇ ਨਗਰ ਪੰਚਾਇਤ ਵਿੱਚ 350 ਰੁਪਏ ਜੁਰਮਾਨੇ ਦਾ ਪ੍ਰਾਵਧਾਨ ਹੋਵੇਗਾ।ਇਸੇ ਤਰ੍ਹਾਂ ਸਰਵਜਨਿਕ ਸਥਾਨ ਜਾਂ ਖੁੱਲ੍ਹੇ ਸਥਾਨ ਤੇ ਕੂੜਾ ਸੁੱਟਣ ਜਾਂ ਗੰਦਗੀ ਫੈਲਾਉਣ ਤੇ ਵੱਡੇ ਸ਼ਹਿਰਾਂ ਵਿੱਚ 500,  ਛੋਟੇ ਸ਼ਹਿਰਾਂ ਵਿੱਚ 400, ਪਾਲਿਕਾ ਪਰਿਸ਼ਦ ‘ਚ 300 ਤੇ ਨਗਰ ਪੰਚਾਇਤ ‘ਚ 200 ਰੁਪਏ ਦਾ ਜੁਰਮਾਨਾ ਦੇਣਾ ਹੋਵੇਗਾ।

🔴LIVE| ਕੈਪਟਨ ਅਮਰਿੰਦਰ ਸਿੰਘ ਹੋਏ LIVE ਪੰਜਾਬ ਲਈ ਕਰਤਾ ਵੱਡਾ ਕੰਮ ਨੌਜਵਾਨ ਹੋਏ ਖੁਸ਼ LIVE!

ਇਸੇ ਤਰ੍ਹਾਂ ਸਕੂਲ, ਹਸਪਤਾਲ ਦੇ ਕੋਲ ਗੰਦਗੀ ਫੈਲਾਉਣ ਤੇ 750 ਰੁਪਏ ਤੋਂ ਲੈ ਕੇ 300 ਰੁਪਏ ਤੱਕ ਜੁਰਮਾਨੇ ਦਾ ਪ੍ਰਾਵਧਾਨ ਹੋਵੇਗਾ। ਥੁੱਕਣਾ,  ਪੇਸ਼ਾਬ ਕਰਨਾ, ਜਾਨਵਰਾਂ ਨੂੰ ਖਿਡਾਉਣ ਲਈ ਸਮਾਨ ਖਿਲਾਰਨ ਤੇ 250 ਰੁਪਏ ਤੋਂ 50 ਰੁਪਏ ਤੱਕ ਜੁਰਮਾਨਾ ਲੱਗੇਗਾ। ਕੂੜਾ ਮਿੱਟੀ ‘ਚ ਦਬਾਉਣ ਜਾਂ ਫਿਰ ਜਲਾਉਣ ਤੇ ਖੁੱਲ੍ਹਾ ਕੂੜਾ ਗੱਡੀ ਲੈ ਕੇ ਚਲਣ ਤੇ 2000 ਤੋਂ ਇੱਕ ਹਜ਼ਾਰ ਰੁਪਏ ਤੱਕ ਦਾ ਪ੍ਰਾਵਧਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਘਰਾਂ ਦਾ ਮਲਬਾ ਸੜਕ ਦੇ ਕਿਨਾਰੇ ਸੁੱਟਣ ਤੇ ਵੱਡੇ ਸ਼ਹਿਰਾਂ ‘ਚ 3000, ਛੋਟੇ ਸ਼ਹਿਰਾਂ ‘ਚ 2500, ਪਾਲਿਕਾ ਪਰਿਸ਼ਦ ‘ਚ 1500 ਤੇ ਨਗਰ ਪੰਚਾਇਤ ‘ਚ 1000 ਰੁਪਏ ਦਾ ਜੁਰਮਾਨਾ ਦੇਣਾ ਹੋਵੇਗਾ। ਦਰਖਤ ਕੱਟ ਕੇ ਇਧਰ – ਉੱਧਰ ਸੁੱਟਣ ਤੇ 200 ਤੋਂ  50 ਰੁਪਏ ਤੱਕ, ਨਿੱਜੀ ਨਾਲੀਆਂ ,  ਸੀਵਰ ਲਾਇਨਾਂ ਤੋਂ ਘਰੇਲੂ ਮਲ, ਸਮਾਨ ਪਾਉਣ ਤੇ 500 ਤੋਂ 100 ਰੁਪਏ ਤੱਕ ਜੁਰਮਾਨੇ ਦਾ ਪ੍ਰਾਵਧਾਨ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button