ਯੂਕਰੇਨ ਦੇ ਇੱਕ ਸ਼ਹਿਰ ‘ਚ ਰੂਸੀ ਮਿਜ਼ਾਈਲ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੋਈ 11
ਕੀਵ. ਪੂਰਬੀ ਯੂਕਰੇਨ ਦੇ ਇੱਕ ਸ਼ਹਿਰ ਵਿੱਚ ਇੱਕ ਮਸ਼ਹੂਰ ਰੈਸਟੋਰੈਂਟ ਉੱਤੇ ਰੂਸੀ ਮਿਜ਼ਾਈਲ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ ਹੈ। ਕ੍ਰਾਮੇਟੋਰਸਕ ‘ਚ ਮੰਗਲਵਾਰ ਸ਼ਾਮ ਨੂੰ ਹੋਏ ਹਮਲੇ ‘ਚ ਘੱਟੋ-ਘੱਟ 61 ਲੋਕ ਜ਼ਖਮੀ ਵੀ ਹੋਏ ਸਨ। ਰੂਸੀ ਮਿਜ਼ਾਈਲ ਨੇ ਇੱਕ ਸਥਾਨਕ ਰੈਸਟੋਰੈਂਟ ਨੂੰ ਨਿਸ਼ਾਨਾ ਬਣਾਇਆਂ
ਮ੍ਰਿਤਕਾਂ ਵਿੱਚ ਬੱਚੇ ਵੀ ਸ਼ਾਮਲ ਹਨ। ਪ੍ਰੌਸੀਕਿਊਟਰ ਜਨਰਲ ਆਂਦਰੇ ਕੋਸਟੀਨ ਨੇ ਕਿਹਾ ਕਿ ਗੋਲਾਬਾਰੀ ਉਦੋਂ ਹੋਈ ਜਦੋਂ ਲੋਕ ਕੰਮ ਤੋਂ ਵਾਪਸ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਮਾਰੇ ਗਏ ਬੱਚਿਆਂ ਦੀ ਉਮਰ 14 ਤੋਂ 17 ਸਾਲ ਦਰਮਿਆਨ ਹੈ। ਕ੍ਰਾਮੇਟੋਰਸਕ ਸਿਟੀ ਕੌਂਸਲ ਦੇ ਸਿੱਖਿਆ ਵਿਭਾਗ ਨੇ ਕਿਹਾ ਕਿ ਮਿਜ਼ਾਈਲ ਹਮਲੇ ਵਿੱਚ ਦੋ 14 ਸਾਲਾ ਭੈਣਾਂ ਅਤੇ ਇੱਕ 17 ਸਾਲਾ ਲੜਕਾ ਵੀ ਮਾਰੇ ਗਏ। ਯੂਕਰੇਨ ਦੀ ਅਧਿਕਾਰਤ ਆਫ਼ਤ ਸੇਵਾ ਨੇ ਕਿਹਾ ਕਿ ਬਚਾਅ ਕਰਮੀਆਂ ਨੇ ਘਟਨਾ ਵਾਲੀ ਥਾਂ ਤੋਂ ਮਲਬਾ ਹਟਾਉਣਾ ਅਤੇ ਬਚੇ ਲੋਕਾਂ ਦੀ ਭਾਲ ਜਾਰੀ ਰੱਖੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.