Breaking NewsD5 specialNewsSportsTop News

ਯੁਵਰਾਜ ਸਿੰਘ ਨੇ ਕੋਹਲੀ ਨੂੰ ਗਿਫਟ ਕੀਤੇ ਗੋਲਡਨ ਬੂਟ, ਲਿਖੀ ਭਾਵੁਕ ਪੋਸਟ

ਮੁੰਬਈ : ਟੀਮ ਇੰਡੀਆ ਦੇ ਸਾਬਕਾ ਖਿਡਾਰੀ ਯੁਵਰਾਜ ਸਿੰਘ ਨੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੂੰ ਇੱਕ ਖਾਸ ਜੁੱਤੇ ਗਿਫਟ ਕੀਤੇ ਹਨ।ਵਿਰਾਟ ਕੋਹਲੀ ਅਤੇ ਯੁਵਰਾਜ ਸਿੰਘ ਬਹੁਤ ਚੰਗੇ ਦੋਸਤ ਹਨ। ਉਨ੍ਹਾਂ ਦੀ ਦੋਸਤੀ ਮੈਦਾਨ ‘ਤੇ ਅਤੇ ਮੈਦਾਨ ਦੇ ਬਾਹਰ ਇਕੋ ਜਿਹੀ ਹੈ। ਦੋਵੇਂ ਇਕ ਦੂਜੇ ਦੀ ਖੂਬ ਤਾਰੀਫ਼ ਵੀ ਕਰਦੇ ਹਨ। ਇਸੇ ਤਰ੍ਹਾਂ ਯੁਵਰਾਜ ਸਿੰਘ ਨੇ ਸੋਸ਼ਲ ਮੀਡੀਆ ‘ਤੇ ਵਿਰਾਟ ਕੋਹਲੀ ਨੂੰ ਲੈ ਕੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ।

ਡੇਰਾਵਾਦ ਬਾਰੇ ਹੋਸ਼ ਉਡਾਓ ਖੁਲਾਸੇ! ਸਿਆਸੀ ਪਾਰਟੀਆਂ ਦਾ ਨੋਂਹ-ਮਾਸ ਦਾ ਰਿਸ਼ਤਾ? ਬਾਬੇ ਭਰਨ ਲੱਗੇ ਲੀਡਰਾਂ ਦੇ ਖਜ਼ਾਨੇ!

ਯੁਵਰਾਜ ਸਿੰਘ ਨੇ ਕੋਹਲੀ ਲਈ ਲਿਖਿਆ, ‘ਵਿਰਾਟ, ਮੈਂ ਤੁਹਾਨੂੰ ਕ੍ਰਿਕੇਟਰ ਅਤੇ ਇਨਸਾਨ ਦੇ ਤੌਰ ‘ਤੇ ਵਧਦੇ ਦੇਖਿਆ ਹੈ। ਨੈੱਟ ‘ਤੇ ਇਕ ਨੌਜਵਾਨ ਲੜਕਾ ਜੋ ਭਾਰਤੀ ਕ੍ਰਿਕਟ ਦੇ ਮਹਾਨ ਖਿਡਾਰੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਿਆ, ਉਹ ਅੱਜ ਖੁਦ ਇਕ ਮਹਾਨ ਖਿਡਾਰੀ ਬਣ ਗਿਆ ਹੈ। ਮੈਦਾਨ ‘ਤੇ ਤੁਹਾਡਾ ਅਨੁਸ਼ਾਸਨ, ਉਤਸ਼ਾਹ ਅਤੇ ਕੁਰਬਾਨੀ ਇਸ ਦੇਸ਼ ਦੇ ਹਰ ਨੌਜਵਾਨ ਕ੍ਰਿਕੇਟਰ ਲਈ ਪ੍ਰੇਰਨਾ ਹੈ ਜੋ ਇਕ ਦਿਨ ਇਸ ਦੇਸ਼ ਲਈ ਨੀਲੀ ਜਰਸੀ ਪਹਿਨਣ ਦਾ ਸੁਪਨਾ ਦੇਖਦੇ ਹਨ।

BIG News : Majithia ਨਾਲ ਜੁੜੀ ਵੱਡੀ ਖ਼ਬਰ, Supreme Court ਦਾ ਫੈਸਲਾ, ਮੁੜ ਫਸਿਆ ਪੇਚ, ਵਧੀਆਂ ਮੁਸ਼ਕਲਾਂ

ਤੁਸੀਂ ਹਰ ਸਾਲ ਆਪਣੀ ਖੇਡ ਦਾ ਪੱਧਰ ਉੱਚਾ ਕੀਤਾ ਹੈ ਅਤੇ ਤੁਸੀਂ ਬਹੁਤ ਕੁਝ ਪ੍ਰਾਪਤ ਕੀਤਾ ਹੈ। ਤੁਸੀਂ ਇਕ ਮਹਾਨ ਕਪਤਾਨ ਅਤੇ ਇਕ ਸ਼ਾਨਦਾਰ ਲੀਡਰ ਰਹੇ ਹੋ। ਮੈਂ ਤੁਹਾਨੂੰ ਹੋਰ ਦੌੜਾਂ ਦਾ ਪਿੱਛਾ ਕਰਦੇ ਹੋਏ ਦੇਖਣਾ ਚਾਹੁੰਦਾ ਹਾਂ। ਮੈਂ ਤੁਹਾਡੇ ਨਾਲ ਇਕ ਖਿਡਾਰੀ ਅਤੇ ਇਕ ਦੋਸਤ ਦੇ ਰੂਪ ਵਿਚ ਜੁੜ ਕੇ ਖੁਸ਼ ਹਾਂ। ਅਸੀਂ ਮਿਲ ਕੇ ਦੌੜਾਂ ਬਣਾਈਆਂ, ਪੰਜਾਬੀ ਗੀਤਾਂ ‘ਤੇ ਡਾਂਸ ਕੀਤਾ ਅਤੇ ਕਈ ਕੱਪ ਜਿੱਤੇ। ਤੁਸੀਂ ਮੇਰੇ ਲਈ ਹਮੇਸ਼ਾ ਚੀਕੂ ਅਤੇ ਦੁਨੀਆ ਲਈ ਕਿੰਗ ਕੋਹਲੀ ਰਹੋਗੇ। ਆਪਣੇ ਅੰਦਰ ਦੀ ਅੱਗ ਨੂੰ ਹਮੇਸ਼ਾ ਬਾਲ ਕੇ ਰੱਖੋ। ਤੁਸੀਂ ਇਕ ਸੁਪਰਸਟਾਰ ਹੋ। ਪੇਸ਼ ਹਨ ਤੁਹਾਡੇ ਲਈ ਇਹ ਖ਼ਾਸ ਗੋਲਡਨ ਬੂਟ। ਦੇਸ਼ ਦਾ ਮਾਣ ਵਧਾਉਂਦੇ ਰਹੋ!

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button