ਯਮੁਨਾ ਦੇ ਪਾਣੀ ਦੇ ਪੱਧਰ ‘ਚ ਰਿਕਾਰਡ ਤੋੜ ਵਾਧੇ ਨੇ ਦਿੱਲੀ ਦੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਭਾਵੇਂ ਪਾਣੀ ਦਾ ਪੱਧਰ ਹੁਣ ਘੱਟ ਰਿਹਾ ਹੈ, ਫਿਰ ਵੀ ਸੰਕਟ ਬਰਕਰਾਰ ਹੈ। ਦਿੱਲੀ ‘ਚ ਭਾਰੀ ਮੀਂਹ ਤੋਂ ਬਾਅਦ ਯਮੁਨਾ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ। ਯਮੁਨਾ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਕਈ ਇਲਾਕਿਆਂ ਵਿਚ ਸਥਿਤੀ ਵਿਗੜ ਗਈ ਹੈ। ਨੀਵੇਂ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਸ਼ਿਫਟ ਕੀਤਾ ਜਾ ਰਿਹਾ ਹੈ।
ਯਮੁਨਾ ਦੌਰੇ ‘ਤੇ ਦਿੱਲੀ ਦੇ ਉਪ ਰਾਜਪਾਲ ਵੀ.ਕੇ ਸਕਸੈਨਾ ਨੇ ਆਈ.ਟੀ.ਓ. ਸਮੇਤ ਕਈ ਥਾਵਾਂ ‘ਤੇ ਯਮੁਨਾ ਦਾ ਦੌਰਾ ਕੀਤਾ। ਇਸ ਦੌਰਾਨ ਉਪ ਰਾਜਪਾਲ ਨੇ ਕਿਹਾ ਕਿ ਫੌਜ, ਐਨਡੀਆਰਐਫ, ਦਿੱਲੀ ਜਲ ਬੋਰਡ, ਸਿੰਚਾਈ ਅਤੇ ਹੜ੍ਹ ਵਿਭਾਗ ਅਤੇ ਦਿੱਲੀ ਸਰਕਾਰ ਦੇ ਹੋਰ ਵਿਭਾਗ ਦਿੱਲੀ ਵਿੱਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਜੰਗੀ ਪੱਧਰ ‘ਤੇ ਕੰਮ ਕਰ ਰਹੇ ਹਨ।
ਪਾਣੀ ਭਰਨ ਨੇ ਰਾਜਘਾਟ ਨੂੰ ਸਵੀਮਿੰਗ ਬਣਾ ਦਿੱਤਾ ਹੈ। ਰਾਜਘਾਟ ਮਹਾਤਮਾ ਗਾਂਧੀ ਦੇ ਮਕਬਰੇ ਦੇ ਸਾਹਮਣੇ ਕਰੀਬ 6 ਤੋਂ 7 ਫੁੱਟ ਤੱਕ ਪਾਣੀ ਆ ਗਿਆ ਜਿਸ ਵਿੱਚ ਲੋਕ ਤੈਰਨ ਲੱਗੇ।ਆਈਐਸਬੀਟੀ ਚੌਕ ਵਿੱਚ ਪਾਣੀ ਭਰ ਗਿਆ। ਕਸ਼ਮੀਰੀ ਗੇਟ ‘ਤੇ ਅੱਜ ਵੀ ਅੰਤਰਰਾਜੀ ਬੱਸ ਸੇਵਾ ਠੱਪ ਰਹੀ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.