ਮੱਧ ਮੈਕਸੀਕੋ ਦੇ ਇੱਕ ਬਾਰ ਚ ਚੱਲੀਆਂ ਗੋਲੀਆਂ, ਦਸ ਦੀ ਮੌਤ
ਮੱਧ ਮੈਕਸੀਕੋ ਦੇ ਇੱਕ ਬਾਰ ਵਿੱਚ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ ਹੈ। ਇਸ ਦੌਰਾਨ 10 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸੱਤ ਹੋਰ ਲੋਕ ਜ਼ਖਮੀ ਹੋਏ ਹਨ। ਇਹ ਘਟਨਾ ਉਦੋਂ ਵਾਪਰੀ ਜਦੋਂ ਇੱਕ ਪਿਕਅਪ ਟਰੱਕ ਵਿੱਚ ਸਫ਼ਰ ਕਰ ਰਹੇ ਹਮਲਾਵਰਾਂ ਨੇ ਬਾਰ ਲਾਸ ਕੋਂਟ੍ਰੀਟੋਸ ਉੱਤੇ ਹਮਲਾ ਕਰ ਦਿੱਤਾ ਅਤੇ ਆਪਣੇ ਕੋਲ ਚੁੱਕੀਆਂ ਲੰਬੀਆਂ ਰਾਈਫਲਾਂ ਨਾਲ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।ਇਹ ਹਮਲਾ ਉਸ ਸਮੇਂ ਹੋਇਆ ਜਦੋਂ ਲੋਕ ਬਾਰ ਵਿੱਚ ਗੱਲਾਂ ਅਤੇ ਮਸਤੀ ਕਰ ਰਹੇ ਸਨ।
ਇੱਕ ਸਥਾਨਕ ਸੁਰੱਖਿਆ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਕੇਂਦਰੀ ਮੈਕਸੀਕਨ ਸ਼ਹਿਰ ਕਵੇਰੇਟਾਰੋ ਵਿੱਚ ਬੰਦੂਕਧਾਰੀਆਂ ਨੇ ਇੱਕ ਬਾਰ ਹਮਲੇ ਵਿੱਚ 10 ਲੋਕਾਂ ਦੀ ਹੱਤਿਆ ਕਰ ਦਿੱਤੀ ਹੈ, ਨਿਊਜ਼ ਏਜੰਸੀ ਏਐਫਪੀ ਨੇ ਦੱਸਿਆ ਹੈ।
ਕਵੇਰੇਟਾਰੋ ਦੇ ਜਨਤਕ ਸੁਰੱਖਿਆ ਸਕੱਤਰੇਤ ਦੇ ਮੁਖੀ, ਜੁਆਨ ਲੁਈਸ ਫਰੇਸਕਾ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਹਮਲਾਵਰਾਂ ਨੇ ਆਪਣੀ ਕਾਰ ਨੂੰ ਬਾਰ ਦੇ ਕੋਲ ਰੋਕਿਆ ਅਤੇ ਫਿਰ ਟਰੱਕ ਤੋਂ ਉਤਰ ਕੇ ਬਿਨਾਂ ਕਿਸੇ ਚੇਤਾਵਨੀ ਦੇ ਅੰਦਰ ਵੜ ਗਏ। ਉੱਥੇ ਉਨ੍ਹਾਂ ਨੇ ਪਹਿਲਾਂ ਲੋਕਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਫਿਰ ਮੌਕੇ ਤੋਂ ਫਰਾਰ ਹੋ ਗਏ। ਇਸ ਹਮਲੇ ‘ਚ ਬਾਰ ‘ਚ ਬੈਠੇ 10 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 7 ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਅਤੇ ਹਸਪਤਾਲ ‘ਚ ਜ਼ੇਰੇ ਇਲਾਜ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.