ਅੰਮ੍ਰਿਤਸਰ : ਅੰਮ੍ਰਿਤਸਰ ਦੇ ਇਕ ਮੰਦਰ ਦੀ ਦਾਨਪੇਟੀ ਵਿਚੋਂ ਪਾਕਿਸਤਾਨੀ ਨੋਟ ਮਿਲਣ ਨਾਲ ਖਲਬਲੀ ਮਚ ਗਈ ਹੈ। ਨੋਟ ‘ਤੇ ਪੰਜ ਲੱਖ ਰੁਪਏ ਦੀ ਰੰਗਦਾਰੀ ਵੀ ਮੰਗੀ ਗਈ ਹੈ। ਫਿਰੌਤੀ ਨਾ ਦੇਣ ‘ਤੇ ਮੰਦਰ ਨੂੰ ਉਡਾਉਣ ਤੇ ਪੁਜਾਰੀ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਹੈ।
ਛੇਹਰਟਾ ਸਥਿਤ ਸ਼੍ਰੀਰਾਮਬਾਲਾ ਜੀ ਧਾਮ ਦੀ ਦਾਨਪੇਟੀ ਤੋਂ ਮੰਦਰ ਪ੍ਰਬੰਧਨ ਨੂੰ ਪਾਕਿਸਤਾਨ ਦੇ 200 ਰੁਪਏ ਦੇ ਨੋਟ ‘ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। 5 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ।
Shiromani Committee ਦਾ ਵੱਡਾ ਐਕਸ਼ਨ, ਬਾਦਲ ਹੈਰਾਨ! ਬਾਦਲ ਦੀ ਆਗੂਆਂ ਨੇ ਬਣਾਈ ਰੇਲ | D5 Channel Punjabi
ਮੰਦਰ ਨੂੰ ਉਡਾਉਣ ਤੇ ਮੰਦਰ ਦੇ ਸੇਵਾਦਾਰ ਸ਼੍ਰੀ ਸ਼੍ਰੀ 1008 ਮਹਾਮੰਡਲੇਸ਼ਵਰ ਅਸ਼ਨੀਲ ਜੀ ਮਹਾਰਾਜ ਨੂੰ ਇਸ ਤਰ੍ਹਾਂ ਦੀਆਂ ਧਮਕੀਆਂ ਪਹਿਲਾਂ ਵੀ ਮਿਲ ਚੁੱਕੀਆਂ ਹਨ। ਹਾਲਾਂਕਿ ਪੁਲਿਸ ਧਮਕੀ ਦੇਣ ਵਾਲਿਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਤੇ ਨਾ ਹੀ ਇਸ ਬਾਰੇ ਪਤਾ ਲਗਾ ਸਕੀ ਹੈ। ਹੁਣ ਪਾਕਿਸਤਾਨ ਤੋਂ ਮਿਲੀ ਇਸ ਤਰ੍ਹਾਂ ਦੀ ਧਮਕੀ ਤੋਂ ਬਾਅਦ ਮੰਦਰ ਦੇ ਸੇਵਾਦਾਰ ਨੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਛੇਹਰਟਾ ਥਾਣੇ ਦੀ ਪੁਲਿਸ ਨੂੰ ਫੋਨ ‘ਤੇ ਜਾਣਕਾਰੀ ਦਿੱਤੀ ਹੈ। ਮੰਦਰ ਦੇ ਸੇਵਾਦਾਰਾਂ ਦਾ ਦੋਸ਼ ਹੈ ਕਿ ਪੁਲਿਸ ਇਸ ਬਾਰੇ ਲਾਪ੍ਰਵਾਹ ਹੈ।
Punbus Employees Protest : Punbus ਦੇ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ, ਸਰਕਾਰ ਦੀਆਂ ਹਿਲਾਈਆਂ ਜੜ੍ਹਾਂ | PRTC News
ਉਨ੍ਹਾਂ ਨੇ ਦੇਸ਼ ਦੇ ਪੀਐਮ ਨਰਿੰਦਰ ਮੋਦੀ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਕਾਲੇ ਪਿੰਡ ਨਿਵਾਸੀ ਦੀਪਕ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਮੰਦਰ ਦੀ ਸੇਵਾ ਕਰ ਰਿਹਾ ਹੈ। ਵੀਰਵਾਰ ਦੀ ਰਾਤ ਮੰਦਰ ਦੀ ਦਾਨ ਪੇਟੀ ਖੋਲ੍ਹੀ ਗਈ ਸੀ। ਜਦੋਂ ਭਗਤਾਂ ਵਲੋਂ ਚੜ੍ਹਾਏ ਗਏ ਪੈਸਿਆਂ ਦੀ ਗਿਣਤੀ ਸ਼ੁਰੂ ਕੀਤੀ ਤਾਂ ਉਸ ‘ਚ ਪਾਕਿਸਤਾਨੀ ਕਰੰਸੀ ਦਾ 100 ਰੁਪਏ ਦਾ ਨੋਟ ਦਿਖਾਈ ਦਿੱਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.