ਜਿਨਸੀ ਸ਼ੋਸ਼ਣ ਮਾਮਲੇ ‘ਚ ਫਸੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਪੀੜਤ ਕੇਸ਼ਵ ਨੇ ਮਾਮਲੇ ਦੀ ਜਾਂਚ ਲਈ ਗਠਿਤ ਐਸਆਈਟੀ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਐਸਆਈਟੀ ਮੁਖੀ ਡੀਆਈਜੀ ਬਾਰਡਰ ਰੇਂਜ ਨਰਿੰਦਰ ਭਾਰਗਵ ਨੂੰ 2 ਪੱਤਰ ਲਿਖੇ ਹਨ। ਜਿਸ ‘ਚ ਉਨ੍ਹਾਂ ਕਿਹਾ ਕਿ ਪੰਜਾਬ ‘ਚ ਮੰਤਰੀ ਅਤੇ ਉਨ੍ਹਾਂ ਦੇ ਸਮਰਥਕਾਂ ਤੋਂ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ।ਇਸ ਦੇ ਨਾਲ ਹੀ ਕੇਸ਼ਵ ਨੇ ਆਪਣੇ ਪੱਤਰ ‘ਚ ਇਹ ਵੀ ਲਿਖਿਆ ਕਿ ਉਹ SIT ਸਾਹਮਣੇ ਆਨਲਾਈਨ ਪੇਸ਼ ਹੋ ਸਕਦੇ ਹਨ। ਉਹ ਵੀਡੀਓ ਕਾਨਫਰੰਸਿੰਗ ਰਾਹੀਂ ਆਪਣਾ ਬਿਆਨ ਦਰਜ ਕਰਵਾ ਸਕਦਾ ਹੈ। ਜਾਂ ਕੇਸ਼ਵ ਨੇ ਇਕ ਹੋਰ ਵਿਕਲਪ ਦਿੱਤਾ ਹੈ ਕਿ ਉਸ ਦਾ ਬਿਆਨ ਪੰਜਾਬ ਤੋਂ ਬਾਹਰ ਦਿੱਲੀ ਵਿਚ ਸੁਰੱਖਿਅਤ ਥਾਂ ‘ਤੇ ਦਰਜ ਕੀਤਾ ਜਾਵੇ। ਜੇਕਰ SIT ਚਾਹੇ ਤਾਂ ਉਸਦੀ ਸ਼ਿਕਾਇਤ ਨੂੰ ਉਸਦਾ ਬਿਆਨ ਮੰਨੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.