ਮੰਕੀਪਾਕਸ ਦੇ ਵੱਧਦੇ ਖਤਰੇ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ ਕੀਤੇ ਜਾਰੀ
ਨਵੀਂ ਦਿੱਲੀ: ਹਾਲ ਹੀ ਭਾਰਤ ‘ਚ ਮੰਕੀਪਾਕਸ ਦੇ 2-3 ਮਾਮਲੇ ਦੇਖੇ ਗਏ ਹਨ। ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾ ਨੇ ਇਸ ਨੂੰ ਲੈ ਕੇ ਉਚਿਤ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ।ਮੰਕੀਪਾਕਸ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਸੰਪਰਕ ’ਚ ਆਏ ਲੋਕਾਂ ਲਈ ਕੇਂਦਰ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਕੇਂਦਰ ਦੇ ਦਿਸ਼ਾ-ਨਿਰਦੇਸ਼ ’ਚ ਮੰਕੀਪਾਕਸ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਸੰਪਰਕ ’ਚ ਆਏ ਲੋਕਾਂ ਨੂੰ 21 ਦਿਨ ਦਾ ਇਕਾਂਤਵਾਸ, ਮਾਸਕ ਪਹਿਨਣਾ, ਹੱਥ ਸਾਫ਼ ਰੱਖਣਾ, ਜ਼ਖ਼ਮਾਂ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਣਾ ਅਤੇ ਉਨ੍ਹਾਂ ਦੇ ਪੂਰੀ ਤਰ੍ਹਾਂ ਨਾਲ ਠੀਕ ਹੋਣ ਦੀ ਉਡੀਕ ਕਰਨਾ ਸ਼ਾਮਲ ਹੈ।
PRTC News : Bus ਚਲਾਉਂਦੇ Driver ਨੂੰ ਆਇਆ Heart Attack! ਫੇਰ ਬੈਕਾਬੂ ਹੋਈ Bus ! ਹੋ ਗਿਆ ਵੱਡਾ ਹਾਦਸਾ
ਦੱਸ ਦੇਈਏ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ 24 ਜੁਲਾਈ ਨੂੰ ਮੰਕੀਪਾਕਸ ਦਾ ਮਾਮਲਾ ਸਾਹਮਣੇ ਆਇਆ, ਜਿਸ ਨਾਲ ਦੇਸ਼ ਵਿਚ ਅਜਿਹੇ ਮਰੀਜ਼ਾਂ ਦੀ ਕੁਲ ਗਿਣਤੀ 4 ਹੋ ਗਈ ਹੈ। ਸੂਤਰਾਂ ਨੇ ਕਿਹਾ ਕਿ ਹੁਣ ਤੱਕ ਦਿੱਲੀ ਦੇ ਪਹਿਲੇ ਮੰਕੀਪਾਕਸ ਰੋਗੀ ਦੇ ਸੰਪਰਕ ਵਿਚ ਆਏ 14 ਲੋਕਾਂ ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਲੱਛਣ ਨਹੀਂ ਦਿਖੇ ਹਨ।
Punjab Gangsters : ਮੂਸੇਵਾਲਾ ਦੇ ਕਤਲ ਤੋਂ ਬਾਅਦ ਫਿਰ ਆਈ ਧਮਕੀ! ਅੱਗੋਂ ਮਾਤਾ ਨੇ ਬਣਾਈ Gangster ਦੀ ਰੇਲ
ਉਨ੍ਹਾਂ ਕਿਹਾ ਕਿ ਸੰਪਰਕ ਵਿਚ ਆਏ ਇਕ ਵਿਅਕਤੀ ਨੂੰ ਸਰੀਰ ਵਿਚ ਦਰਦ ਦੀ ਸ਼ਿਕਾਇਤ ਹੋਈ ਸੀ ਪਰ ਉਹ ਹੁਣ ਠੀਕ ਹੈ ਅਤੇ ਕੋਈ ਲੱਛਣ ਨਹੀਂ ਹੈ। ਡਬਲਿਊ.ਐੱਚ.ਓ. ਵੱਲੋਂ ਵੀ ਮੰਕੀਪਾਕਸ ਨੂੰ ਕੌਮਾਂਤਰੀ ਚਿੰਤਾ ਦਾ ਗਲੋਬਲ ਜਨਤਕ ਸਿਹਤ ਐਮਰਜੈਂਸੀ ਐਲਾਨ ਕਰ ਦਿੱਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.