Breaking NewsD5 specialNewsPoliticsPunjab

ਮੋਦੀ ਕਾਰਪੋਰੇਟਰਾਂ ਨੂੰ ਲਾਭ ਪਹੁੰਚਾਉਣ ਲਈ ਕਿਸਾਨਾਂ ਦੇ ਗੱਲ ’ਤੇ ਰੱਖ ਲਿਆ ਅਗੂਠਾ

ਲਹਿਰਾਗਾਗਾ : ਲਹਿਰਾਗਾਗਾ ਵਿਖੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਕਹਿੰਦੇ ਹਨ ਤਾਂ ਫੇਰ ਉਹ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ ਸਿੱਧਾ ਕਿਸਾਨ ਜਥੇਬੰਦੀਆਂ ਕੋਲ ਆ ਕੇ ਕਹਿਣ ਕਿ ਜੇਕਰ ਤੁਸੀਂ ਖੇਤੀ ਕਾਨੂੰਨਾਂ ਨੂੰ ਗਲਤ ਸਮਝਦੇ ਹੋ ਤਾਂ ਉਹ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਖੁਸ਼ੀ ਲੈਣਾ ਚਾਹੁੰਦੇ ਹਨ।

ਕਿਸਾਨ ਅੰਦੋਲਨ ‘ਚ ਬੈਂਸ ਦੀ ਧਮਾਕੇਦਾਰ ਐਂਟਰੀ ! ਕੀਤਾ ਵੱਡਾ ਐਲਾਨ! ਪੰਜਾਬ ‘ਚ ਆਇਆ ਸਿਆਸੀ ਭੂਚਾਲ!

ਇਥੇ ਆਪਣੀ ਰਿਹਾਇਸ਼ ’ਤੇ ਮੀਡੀਆ ਨਾਲ ਗੱਲ ਬਾਤ ਕਰਦਿਆਂ ਬੀਬੀ ਭੱਠਲ ਨੇ ਕਿਹਾ ਕਿ ਹਰੇਕ ਨੂੰ ਗਣਤੰਤਰ ਦਿਵਸ ’ਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦੇਣ ਦਾ ਹੱਕ ਹੈ ਅਤੇ ਦਿੱਲੀ ਪੁਲੀਸ ਨੂੰ ਅੜਿੱਕੇ ਪਾਉਣ ਦੀ ਬਜਾਏ 55 ਦਿਨਾਂ ਤੋਂ ਸ਼ਾਂਤਮਈ ਢੰਗ ਨਾਲ ਅਨੁਸ਼ਾਸਣ ’ਚ ਰਹਿ ਕੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਜਦਕਿ ਸਰਕਾਰ ਨਿੱਜੀ ਦਿਲਚਸਪੀ ਲੈ ਕੇ ਗੈਰ ਅਨੁਸ਼ਾਸਣ ਢੰਗ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਕਾਰਪੋਰੇਟਰਾਂ ਦੇ ਵਕੀਲ / ਹੱਥ ਠੋਕਾਂ ਬਣ ਕੇ ਨਿਭਾਇਆ ਜਾ ਰਿਹਾ ਰੋਲ ਮੰਦਭਾਗਾ ਹੈ। ਇਹ ਰੋਲ ਅੰਗਰੇਜਾਂ ਨੂੰ ਵੀ ਮਾਤ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਕਾਰਪੋਰੇਟਰਾਂ ਨੂੰ ਲਾਭ ਪਹੁੰਚਾਉਣ ਲਈ ਕਿਸਾਨਾਂ ਦੇ ਗੱਲ ’ਤੇ ਅਗੂਠਾ ਰੱਖ ਰਹੀ ਹੈ ਜਿਸ ਦੀ ਬਦੋਲਤ 100 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ।

🔴LIVE |ਸਵੇਰੇ ਹੀ ਵੱਡੀ ਖ਼ਬਰ, ਝੁਕਣ ਨੂੰ ਤਿਆਰ ਕੇਂਦਰ? ਅੱਧੀ ਰਾਤ ਨੂੰ ਮੰਨੀ ਕਿਸਾਨਾਂ ਦੀ ਗੱਲ! ਖੁਸ਼ ਹੋਏ ਕਿਸਾਨ?

ਬੀਬੀ ਭੱਠਲ ਨੇ ਐਨਆਈਏ ਵੱਲੋਂ ਪ੍ਰਦਾਰਸ਼ਕਾਰੀਆਂ ਨੂੰ ਭੇਜੇ ਨੋਟਿਸਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਮੋਦੀ ਦੀ ਕਾਰਪੋਰੇਟਰਾਂ ਨਾਲ ਹਮਦਰਦੀ ਜੱਗ ਜਾਹਰ ਹੋ ਚੁੱਕੀ ਹੈ। ਪਹਿਲਾਂ ਅੱਤਵਾਦੀ ਅਤੇ ਖਾਲਿਸਤਾਨੀ ਕਹਿ ਕੇ ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਨੂੰ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡੀ ਅਤੇ ਦੇਸ਼ ਦੀ ਸੁਪਰੀਮ ਕੋਰਟ ਦੀ ਆੜ ਲੈ ਕੇ ਸੰਘਰਸ਼ ਨੂੰ ਖਤਮ ਕਰਨ ਦੀ ਚਾਲ ਚੱਲੀ। ਬੀਬੀ ਭੱਠਲ ਨੇ ਕਿਹਾ ਕਿ ਮੋਦੀ ਨੇ ਡਿਕਟੇਟਰਸ਼ਿਪ ਦੀਆਂ ਹੱਦਾਂ ਟੱਪ ਕੇ ਜਾਬਰ ਢੰਗ ਵਰਤੇ ਹਨ। ਜਿਨ੍ਹਾਂ ਨੂੰ ਦੇਸ਼ ਦੇ ਲੋਕ ਕਦੇ ਮੁਆਫ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਕਰਕੇ ਦੇਸ਼ ਦੇ ਲੋਕ ਕਦੇ ਸਹਿਣ ਨਹੀਂ ਕਰਨਗੇ ਅਤੇ ਭਾਜਪਾ ਦਾ ਪਤਨ ਯਕੀਨੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button