Breaking NewsD5 specialNewsPunjabTop News

‘ਮੈਂ ਤਾਂ ਆਪ ਵਾਲਿਆਂ ਨੂੰ ‘ਭਈਆ’ ਆਖਿਆ ਸੀ’

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਯੂਪੀ – ਬਿਹਾਰ ਦੇ ‘ਭਈਆ’ ਵਾਲੇ ਇੱਕ ਬਿਆਨ ‘ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਉਥੇ ਹੀ ਹੁਣ ਮੁੱਖ ਮੰਤਰੀ ਨੇ ਚੁੱਪੀ ਤੋੜਦੇ ਹੋਏ ਇਸ ਬਿਆਨ ‘ਤੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਬਿਆਨ ਨੂੰ ਤੋੜ – ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਪੰਜਾਬ ‘ਚ ਜਿੰਨੇ ਵੀ ਪਰਵਾਸੀ ਆਏ ਹਨ ਉਨ੍ਹਾਂ ਨੇ ਆਪਣਾ ਖੂਨ ਪਸੀਨਾ ਲਗਾ ਕੇ ਪ੍ਰਦੇਸ਼ ਨੂੰ ਵਿਕਾਸ ਦੇ ਰਸਤੇ ‘ਤੇ ਪਹੁੰਚਾਇਆ ਹੈ। ਉਨ੍ਹਾਂ ਨੇ ਹਮੇਸ਼ਾ ਵਿਕਾਸ ਲਈ ਕੰਮ ਕੀਤਾ ਹੈ। ਸਾਡਾ ਉਨ੍ਹਾਂ ਨੂੰ ਦਿਲੋਂ ਪਿਆਰ ਹੈ। ਸੀਐਮ ਚੰਨੀ ਨੇ ਕਿਹਾ ਕਿ ਜੋ ਲੋਕ ਬਾਹਰ ਤੋਂ ਆ ਕੇ ਦਖਲ ਕਰਦੇ ਹਨ ਮੈਂ ਉਨ੍ਹਾਂ ਦੇ ਬਾਰੇ ‘ਚ ਗੱਲ ਕੀਤੀ ਸੀ।

ਕੈਨੇਡਾ ਸਰਕਾਰ ਦਾ ਵੱਡਾ ਫੈਸਲਾ, ਨੌਜਵਾਨਾਂ ਲਈ ਖੁਸ਼ਖ਼ਬਰੀ

ਦੱਸ ਦਈਏ ਕਿ 20 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਇੱਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ, ਚੰਨੀ ਨੇ ਕਿਹਾ ਸੀ ਕਿ, ‘‘ ਪ੍ਰਿਅੰਕਾ ਗਾਂਧੀ ਪੰਜਾਬ ਦੀ ਨੂੰਹ ਹੈ। ਉਹ ਪੰਜਾਬੀ ਹੈ। ਯੂਪੀ, ਬਿਹਾਰ ਅਤੇ ਦਿੱਲੀ ਦੇ ਇਨ੍ਹਾਂ ਭਈਆਂ ਨੂੰ ਇੱਥੇ ਦਾਖਲ ਨਹੀਂ ਹੋਣ ਦੇਣਾ ਚਾਹੀਦਾ, ਜੋ ਇੱਥੇ ਸ਼ਾਸਨ ਕਰਨ ਆਉਂਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button