Breaking NewsIndiaTop News

ਮੇਵਾਤ ‘ਚ ਭਗਵਾ ਯਾਤਰਾ ‘ਤੇ ਪਥਰਾਅ ਅਤੇ ਗੋਲੀਬਾਰੀ, ਕਈ ਲੋਕ ਜ਼ਖਮੀ

ਹਰਿਆਣਾ: ਹਰਿਆਣਾ ਦੇ ਮੇਵਾਤ ‘ਚ ਦੋ ਗੁੱਟਾਂ ‘ਚ ਝੜਪ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਨੂਹਾਨ ਦੇ ਮੇਵਾਤ ‘ਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਭਗਵਾ ਯਾਤਰਾ ਦੌਰਾਨ ਪੱਥਰਬਾਜ਼ੀ ਕੀਤੀ ਗਈ ਹੈ। ਇਸ ‘ਚ ਕਈ ਲੋਕ ਜ਼ਖਮੀ ਹੋਏ ਹਨ। ਭਾਵੇਂ ਮੌਕੇ ’ਤੇ ਪੁਲੀਸ ਤਾਇਨਾਤ ਹੈ ਪਰ ਯਾਤਰਾ ਦੌਰਾਨ ਭਾਰੀ ਭੀੜ ਹੋਣ ਕਾਰਨ ਪੁਲੀਸ ਦੀ ਗਿਣਤੀ ਘੱਟ ਹੈ। ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਭਗਵਾ ਯਾਤਰਾ ਸ਼ੁਰੂ ਹੋਈ ਤਾਂ ਕੁਝ ਲੋਕਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਹਵਾਈ ਫਾਇਰ ਵੀ ਕੀਤੇ ਗਏ। ਇਸ ਤੋਂ ਬਾਅਦ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਇਸ ਘਟਨਾ ‘ਚ ਕਈ ਲੋਕ ਜ਼ਖਮੀ ਹੋਏ ਹਨ। ਭਗਵਾ ਯਾਤਰਾ ਦੌਰਾਨ ਹੋਈ ਝੜਪ ਵਿੱਚ ਕਈ ਵਾਹਨਾਂ ਨੂੰ ਅੱਗ ਵੀ ਲਾ ਦਿੱਤੀ ਗਈ ਅਤੇ ਪੁਲੀਸ ’ਤੇ ਪਥਰਾਅ ਵੀ ਕੀਤਾ ਗਿਆ। ਫਿਲਹਾਲ ਫਰੀਦਾਬਾਦ, ਪਲਵਲ ਅਤੇ ਰੇਵਾੜੀ ਜ਼ਿਲਿਆਂ ਤੋਂ ਵਾਧੂ ਪੁਲਸ ਫੋਰਸ ਬੁਲਾਈ ਗਈ ਹੈ।ਘਟਨਾ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ‘ਚ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਨੂਹ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਸਥਿਤੀ ਨੂੰ ਕਾਬੂ ਕਰਨ ਵਿੱਚ ਲੱਗੇ ਹੋਏ ਹਨ।

ਮੇਵਾਤ ਸੰਵੇਦਨਸ਼ੀਲ ਖੇਤਰਾਂ ਵਿੱਚੋਂ ਇੱਕ ਹੈ। ਇਨ੍ਹਾਂ ਇਲਾਕਿਆਂ ਵਿੱਚ ਹਰ ਰੋਜ਼ ਹਿੰਸਾ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਨ੍ਹਾਂ ਇਲਾਕਿਆਂ ਵਿੱਚ ਗਊਆਂ ਦੀ ਤਸਕਰੀ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਵਿਵਾਦ ਵਧਣ ਤੋਂ ਬਾਅਦ ਨੂਹ ਦਾ ਬਾਜ਼ਾਰ ਬੰਦ ਕਰ ਦਿੱਤਾ ਗਿਆ ਹੈ। ਸ਼ਹਿਰ ਵਿੱਚ ਸਿਰਫ਼ ਕਾਲਾ ਧੂੰਆਂ ਹੀ ਨਜ਼ਰ ਆ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button