IndiaTop News

ਮੂੜ ਵਾਪਰੀ ਬੇਅਦਬੀ ਦੀ ਘਟਨਾਂ, ਗੁਟਕਾ ਸਾਹਿਬ ਅਤੇ ਪੀੜਾ ਸਾਹਿਬ ਦੇ ਅੰਗਾਂ ਨੂੰ ਗਲੀ ‘ਚ ਖਿਲਾਰਿਆ

ਸਿਰਸਾ : ਬੇਅਦਬੀ ਦੀਆਂ ਘਟਨਾਂਵਾਂ ਰੁੱਕਣ ਦਾ ਨਾਂ ਨਹੀਂ ਲੈ ਰਹੀਆਂ। ਆਏ ਦਿਨ ਕਿਸੇ ਨਾ ਕਿਸੇ ਥਾਂ ਤੋਂ ਬੇਅਦਬੀ ਦੀ ਘਟਨਾਂ ਸਾਹਮਣੇ ਆ ਰਹੀ ਹੈ। ਹੁਣ ਅਜਿਹੀ ਘਟਨਾਂ ਇਕ ਵਾਰ ਫੇਰ ਤੋਂ ਸਾਹਮਣੇ ਆਈ ਹੈ ਹਰਿਆਣਾ ਦੇ ਸਿਰਸਾ ਤੋਂ, ਜਿਥੇ ਸਿਰਸਾ ਦੀ ਜੇਜੇ ਕਲੋਨੀ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾਂ ਤੜਕੇ ਸਵੇਰੇ 4:30 ਵਜੇ ਵਾਪਰੀ। ਦੱਸਿਆ ਜਾ ਰਿਹਾ ਹੈ ਦੋਸ਼ੀ ਸੇਵਾ ਕਰਨ ਦੇ ਬਹਾਨੇ ਗੁਰੂਦੁਆਰੇ ਵਿਚ ਦਾਖਲ ਹੋਇਆ ਸੀ। ਮੁਲਜ਼ਮ ਦੀ ਪਛਾਣ ਮਨਲੀਤ ਵੱਜੋਂ ਹੋਈ ਹੈ, ਦੋਸ਼ੀ ਜੇਜੇ ਕਲੋਨੀ ਦਾ ਹੀ ਰਹਿਣ ਵਾਲਾ ਹੈ।

ਨਵਜੋਤ ਸਿੱਧੂ ਨੇ ਸੁਖਬੀਰ ਬਾਦਲ ਕੋਲ ਬੈਠ ਕੀਤਾ ਦੁੱਖ ਸਾਂਝਾ | D5 Channel Punjabi

ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮੁਲਜ਼ਮ ਨੇ ਪਹਿਲਾਂ ਗੁਟਕਾ ਸਾਹਿਬ ਅਤੇ ਪੀੜਾ ਸਾਹਿਬ ਨੂੰ ਗਲੀ ਵਿੱਚ ਖਿਲਾਰਿਆ। ਇਸ ਦੀ ਸੂਚਨਾ ਮਿਲਦਿਆਂ ਹੀ ਸਵੇਰੇ ਸਿੱਖ ਸਮਾਜ ਦੇ ਲੋਕ ਇਕੱਠੇ ਹੋ ਗਏ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕਰ ਲਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button