PunjabPunjabTop News

ਮੂਸੇਵਾਲਾ ਦੀ ਮਾਤਾ ਦੀ ਸ਼ਿਕਾਇਤ ’ਤੇ ਵਨ ਡਿਜੀਟਲ ਕੰਪਨੀ ਤੇ ਹੋਰਾਂ ਖ਼ਿਲਾਫ਼ ਮੁਕੱਦਮੇ ਦਰਜ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੀ ਸ਼ਿਕਾਇਤ ’ਤੇ ਸਦਰ ਥਾਣਾ ਪੁਲਿਸ ਮਾਨਸਾ ਨੇ ਵਨ ਡਿਜੀਟਲ ਕੰਪਨੀ ਤੇ ਹੋਰਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਦੱਸਣਯੋਗ ਹੈ ਕਿ ਮੂਸੇਵਾਲਾ ਪਰਿਵਾਰ ਨੇ ਉਕਤ ’ਤੇ ਕਰੋੜਾਂ ਰੁਪਏ ਹੇਰ-ਫੇਰ ਕਰਨ ਦੇ ਦੋਸ਼ ਲਗਾਏ ਸਨ। ਜਾਣਕਾਰੀ ਅਨੁਸਾਰ ਪੁਲਿਸ ਨੇ ਸ਼ਿਕਾਇਤ ਦੇ ਆਧਾਰਿਤ ਕੰਪਨੀ ਤੋਂ ਇਲਾਵਾ ਨਿਰਮਾਤਾ ਸਬੀਰ ਮਾਈਨ ਤੇ ਗੁਰਪ੍ਰੀਤ ਸਿੰਘ ਉਰਫ ਭਸੀਨ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਜਦਕਿ ਮੂਸੇਵਾਲਾ ਦੇ ਸਾਬਕਾ ਮੈਨੇਜਰ ਤੇ ਗੀਤਕਾਰ ਬੰਟੀ ਬੈਂਸ ਨੂੰ ਮੁਕੱਦਮੇ ’ਚ ਨਾਮਜ਼ਦ ਨਹੀਂ ਕੀਤਾ ਗਿਆ। ਦੱਸ ਦੇਈਏ ਕਿ ਸ਼ਿਕਾਇਤ ’ਚ ਬੰਟੀ ਬੈਂਸ ਦੇ ਨਾਂਅ ਦਾ ਵੀ ਜ਼ਿਕਰ ਸੀ। ਇਸ ਮਾਮਲੇ ਨੂੰ ਲੈ ਕੇ ਬਲਕੌਰ ਸਿੰਘ ਸਿੱਧੂ ਤੇ ਚਰਨ ਕੌਰ ਨੇ ਪਿਛਲੇ ਦਿਨੀਂ ਐਸ.ਐਸ.ਪੀ.. ਦਫਤਰ ਮਾਨਸਾ ਵਿਖੇ ਧਰਨਾ ਵੀ ਲਗਾਇਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button