ਮੁੱਖ ਸਕੱਤਰ ਵੱਲੋਂ ਪਟਿਆਲਾ ਦੇ ਸਰਬਪੱਖੀ ਵਿਕਾਸ ਲਈ ਚੱਲ ਰਹੇ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰੇਦਸ਼
ਦਰਜਨਾਂ ਵਿਕਾਸ ਕਾਰਜਾਂ ਦੀ ਕੀਤੀ ਸਮੀਖਿਆ
ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਦਿੱਤੇ ਨਿਰਦੇਸ਼
ਚੰਡੀਗੜ੍ਹ:ਵਿਰਾਸਤੀ ਸ਼ਹਿਰ ਪਟਿਆਲਾ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਅੱਜ ਇੱਥੇ ਸਬੰਧਤ ਵਿਭਾਗਾਂ ਨੂੰ ਚੱਲ ਰਹੇ ਸਾਰੇ ਵਿਕਾਸ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਅਤੇ ਇਨਾਂ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਅਤੇ ਡਿਪਟੀ ਕਮਿਸ਼ਨਰ ਨੂੰ ਨਿੱਜੀ ਤੌਰ ‘ਤੇ ਸਾਰੇ ਪ੍ਰਾਜੈਕਟਾਂ ਦੀ ਪ੍ਰਗਤੀ ਦੀ ਨਿਗਰਾਨੀ ਕਰਨ ਲਈ ਕਿਹਾ।ਪਟਿਆਲਾ ਵਿਖੇ ਚੱਲ ਰਹੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਪ੍ਰਸ਼ਾਸਨਿਕ ਸਕੱਤਰਾਂ ਅਤੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਪਹਿਲੇ ਪੜਾਅ ਤਹਿਤ ਪਟਿਆਲਾ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ 24 ਘੰਟੇ ਸਤਹੀ ਜਲ ਸਪਲਾਈ ਦੇਣ ਵਾਸਤੇ ਅਬਲੋਵਾਲ ਵਿਖੇ ਵਾਟਰ ਵਰਕਸ ਦੀ ਉਸਾਰੀ ਲਈ 24.6 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਹੈ।ਇਸ ਪ੍ਰਾਜੈਕਟ ’ਤੇ 503 ਕਰੋੜ ਰੁਪਏ ਦਾ ਖ਼ਰਚਾ ਆਵੇਗਾ ਜਿਸ ਵਿੱਚ 10 ਸਾਲਾਂ ਲਈ ਸੰਚਾਲਨ ਅਤੇ ਰੱਖ ਰਖਾਵ ਦਾ ਖ਼ਰਚਾ ਵੀ ਸ਼ਾਮਲ ਹੋਵੇਗਾ।
ਹੁਣੇ ਆਈ ਖੁਸ਼ੀ ਦੀ ਖ਼ਬਰ !ਸਰਕਾਰ ਨੇ ਮੰਨੀਆਂ ਮੰਗਾਂ!
ਮੁੱਖ ਸਕੱਤਰ ਨੇ ਦੱਸਿਆ ਕਿ ਸ਼ਾਹੀ ਸ਼ਹਿਰ ਦੀ ਸੁੰਦਰਤਾ ਨੂੰ ਹੋਰ ਵਧਾਉਣ ਲਈ 208.33 ਕਰੋੜ ਰੁਪਏ ਦੀ ਲਾਗਤ ਨਾਲ ਵੱਡੀ ਅਤੇ ਛੋਟੀ ਨਦੀ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ। ਉਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਅਗਲੇ ਅਕਤੂਬਰ ਤੱਕ ਇਸ ਪ੍ਰਾਜੈਕਟ ਨੂੰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਕਿਲਾ ਮੁਬਾਰਕ ਦੇ ਆਸਪਾਸ ਵਿਰਾਸਤੀ ਸਟਰੀਟ ਪ੍ਰੋਜੈਕਟ ਦਾ ਨਿਰਮਾਣ ਕਾਰਜ ਜੰਗੀ ਪੱਧਰ ’ਤੇ ਚੱਲ ਰਿਹਾ ਸੀ। ਇਸ ਪ੍ਰਾਜੈਕਟ ਵਿਚ 43.63 ਕਰੋੜ ਰੁਪਏ ਦੀ ਲਾਗਤ ਨਾਲ ਐਚ.ਟੀ. ਅਤੇ ਐਲ.ਟੀ. ਪਾਵਰ ਸਪਲਾਈ ਕੇਬਲਾਂ ਨੂੰ ਧਰਤੀ ਹੇਠਾਂ ਪਾਉਣਾ ਅਤੇ 2 ਕਿਲੋਮੀਟਰ ਹਿੱਸੇ ਵਿੱਚ ਲਾਲ ਗ੍ਰੇਨਾਈਟ ਪੱਥਰ ਲਾਉਣਾ ਸ਼ਾਮਲ ਹੋਵੇਗਾ। ਇਸਦੇ ਨਾਲ ਹੀ ਥਾਂ ਦੀ ਬੱਚਤ ਲਈ ਕੰਪੈਕਟ ਸਬਸਟੇਸ਼ਨ ਟ੍ਰਾਂਸਫਾਰਮਰ ਲਗਾਏ ਜਾਣਗੇ, ਸਟੀਲ ਪਲੇਟਾਂ ਨਾਲ ਮੁਹਾਂਦਰੇ ਨੂੰ ਸਵਾਰਿਆ ਜਾਵੇਗਾ, ਅਤੇ ਜਾਣਕਾਰੀ ਦੇਣ ਅਤੇ ਰਸਤਾ ਦੱਸਣ ਲਈ ਸਾਈਨ ਬੋਰਡ ਲਗਾਏ ਜਾਣਗੇ।
ਚੜੂਨੀ ਦੇ ਬਿਆਨ ‘ਤੇ ਤੱਤੇ ਹੋਏ ਕਿਸਾਨ!ਹੋ ਗਿਆ ਓਹੀ ਕੰਮ, ਜੋ ਚਾਹੁੰਦੀ ਸੀ ਸਰਕਾਰ!
ਇਸ ਤੋਂ ਇਲਾਵਾ ਕੌਮੀ ਮਹੱਤਤਾ ਵਾਲੇ ਸਮਾਰਕ ਦੇ ਸੁੰਦਰੀਕਰਨ ਲਈ ਆਰਟਵਰਕ ਵਾਲੀਆਂ ਮੂਰਤੀਆਂ ਅਤੇ ਕਲਾਤਮਕ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ। ਇਸ ਦੇ ਨਾਲ ਹੀ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਨਾਲ ਨਾਲ ਓਪਨ ਏਅਰ ਐਂਫੀਥੀਏਟਰ ਦੀ ਉਸਾਰੀ ਵੀ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਡੇਅਰੀਆਂ ਨੂੰ ਆਧੁਨਿਕ ਸਹੂਲਤਾਂ ਨਾਲ ਸ਼ਹਿਰ ’ਚੋਂ ਤਬਦੀਲ ਕਰਨ ਦਾ ਕੰਮ ਜ਼ੋਰ-ਸ਼ੋਰ ਨਾਲ ਜਾਰੀ ਹੈ। ਪਹਿਲੇ ਪੜਾਅ ਤਹਿਤ ਕੁੱਲ 132 ਪਲਾਟਾਂ ਵਿਚੋਂ 115 ਪਲਾਟ ਪਹਿਲਾਂ ਹੀ ਸਾਰੇ ਇਛੁੱਕ ਡੇਅਰੀ ਮਾਲਕਾਂ ਨੂੰ ਅਲਾਟ ਕੀਤੇ ਜਾ ਚੁੱਕੇ ਹਨ।ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਡੇਅਰੀਆਂ ਨੂੰ ਤੈਅ ਡੇਅਰੀ ਪ੍ਰਾਜੈਕਟ ਵਾਲੀ ਥਾਂ ’ਤੇ ਤਬਦੀਲ ਕਰਨ ਲਈ 30 ਸਤੰਬਰ ਦੀ ਆਖਰੀ ਸਮਾਂ ਸੀਮਾ ’ਤੇ ਅਮਲ ਕੀਤਾ ਜਾਵੇ।ਮੁੱਖ ਸਕੱਤਰ ਨੇ ਟਰਾਂਸਪੋਰਟ ਵਿਭਾਗ ਨੂੰ ਮੁੱਖ ਇਮਾਰਤ ਦਾ ਕੰਮ ਨਵੰਬਰ ਤੱਕ ਮੁਕੰਮਲ ਕਰਨ ਲਈ ਵੀ ਕਿਹਾ।
ਲਓ ‘ਆਪ’ ਨੇ ਕਰਤਾ ਇੱਕ ਹੋਰ ਧਮਾਕਾ!ਧਮਾਕੇ ਨੇ ਵਿਰੋਧੀਆਂ ਨੂੰ ਲਿਆਤੇ ਪਸੀਨੇ!
ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ. ਸਿਵਾ ਪ੍ਰਸਾਦ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਵਰਕਸ਼ਾਪ ਦਾ ਕੰਮ ਅਗਲੇ ਮਾਰਚ ਮਹੀਨੇ ਤੱਕ ਪੂਰਾ ਕਰ ਲਿਆ ਜਾਵੇਗਾ ਜਦ ਕਿ ਜਨਤਕ ਸਿਹਤ ਪ੍ਰਾਜੈਕਟ ‘ਤੇ ਬਾਹਰੀ ਕੰਮ 7 ਜੂਨ ਨੂੰ ,ਅਲਾਟ ਹੋਣ ਤੋਂ ਬਾਅਦ ਸ਼ੁਰੂ ਹੋ ਗਿਆ ਹੈ।ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਪ੍ਰਾਜੈਕਟ ਦੇ ਕੰਮ ਦੀ ਨਿਗਰਾਨੀ ਲਈ ਇਕ ਵਿਸ਼ੇਸ਼ ਚੀਫ ਇੰਜੀਨੀਅਰ ਨੂੰ ਨਿਯੁਕਤ ਕੀਤਾ ਗਿਆ ਹੈ ਅਤੇ 53 ਕਰੋੜ ਰੁਪਏ ਦੇ ਕੰਮਾਂ ਦੀ ਪ੍ਰਬੰਧਕੀ ਮਨਜੂਰੀ ਦੇ ਦਿੱਤੀ ਗਈ ਹੈ।ਸ੍ਰੀਮਤੀ ਮਹਾਜਨ ਨੇ ਪਾ੍ਰਜੈਕਟ ਦੇ ਕੰਮ ਨੂੰ ਸਮਾਂਬੱਧ ਢੰਗ ਨਾਲ ਚਲਾਏ ਜਾਣ ਨੂੰ ਯਕੀਨੀ ਬਣਾਉਣ ਲਈ ਬਾਕੀ ਲੋੜੀਂਦੇ ਫੰਡ ਜਾਰੀ ਕਰਨ ਲਈ ਵਿੱਤ ਵਿਭਾਗ ਨੂੰ ਹਦਾਇਤ ਕੀਤੀ।ਸੈਰ- ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੇ ਕੁਮਾਰ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਮਹਿੰਦਰਾ ਕੋਠੀ ਦੀ ਮੁਰੰਮਤ ਅਤੇ ਮੈਡਲ ਗੈਲਰੀ ਨੂੰ ਤਬਦੀਲ ਕਰਨ ਦਾ ਕੰਮ 30 ਸਤੰਬਰ ਤੱਕ ਮੁਕੰਮਲ ਹੋ ਜਾਵੇਗਾ।
ਚੰਡੀਗੜ੍ਹ ’ਚ ਵੀ ਲੱਗ ਸਕਦਾ ਹੈ ਕਿਸਾਨ ਮੋਰਚਾ, ਕਿਸਾਨ ਆਗੂ ਨੇ ਦਿੱਤਾ ਵੱਡਾ ਬਿਆਨ
ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੋਏ ਕੁਮਾਰ ਸਿਨਹਾ ਨੇ ਮੀਟਿੰਗ ਦੌਰਾਨ ਦੱਸਿਆ ਕਿ ਸ਼ਹਿਰ ਵਿੱਚ ਲੈਗੇਸੀ ਵੇਸਟ ਦੀ ਬਾਇਓਰੈਮੀਡੀਏਸ਼ਨ ਦਾ ਕੰਮ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ ਅਤੇ ਇਸ ਮਕਸਦ ਲਈ ਵੱਖ ਵੱਖ ਅਕਾਰ ਦੀਆਂ ਤਿੰਨ ਵਿਸ਼ੇਸ਼ ਮਸੀਨਾਂ ਲਗਾਈਆਂ ਗਈਆਂ ਹਨ। ਚਾਰੇ ਪਾਸੇ ਪੂਰੀ ਲੈਗੇਸੀ ਵੇਸਟ ਨੂੰ ਲੈਮੀਨੇਟਡ ਸ਼ੀਟਾਂ ਦੀ ਇੱਕ ਚਾਰਦੀਵਾਰੀ ਨਾਲ ਰੱਖਿਆ ਗਿਆ ਹੈ। ਹੁਣ ਤੱਕ 2.5 ਲੱਖ ਟਨ ਦੀ ਲੈਗੇਸੀ ਵੇਸਟ ਨੂੰ ਇਸ ਦੇ 55 ਫੀਸਦੀ ਤੱਕ ਘਟਾ ਦਿੱਤਾ ਗਿਆ ਹੈ।ਮੁੱਖ ਸਕੱਤਰ ਨੇ ਵਿਭਾਗ ਨੂੰ ਦਸੰਬਰ ਤੱਕ ਪ੍ਰਾਜੈਕਟ ਪੂਰਾ ਕਰਨ ਲਈ ਕਿਹਾ ਹੈ।
ਬੱਸ ਸਟੈਂਡ ਨੂੰ ਤਬਦੀਲ ਕਰਨ ਦੀ ਯੋਜਨਾ, ਰਾਜਿੰਦਰਾ ਹਸਪਤਾਲ ਵਿੱਚ ਵੱਖ ਵੱਖ ਵਿਕਾਸ ਕਾਰਜਾਂ ਅਤੇ ਬਸੇਰਾ ਸਕੀਮ ਅਧੀਨ ਸ਼ਹਿਰੀ ਝੁੱਗੀ-ਝੌਪੜੀਆਂ ਦੇ ਮੁੜ ਵਸੇਬੇ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਗਈ।ਮੀਿਟੰਗ ਵਿੱਚ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਧੀਕ ਮੁੱਖ ਸਕੱਤਰ-ਕਮ-ਪੀ.ਐਸ.ਪੀ.ਸੀ.ਐਲ. ਦੇ ਚੀਫ ਮੈਨੇਜਿੰਗ ਡਾਇਰੈਕਟਰ ਏ. ਵੇਨੂ ਪ੍ਰਸਾਦ, ਵਿੱਤ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ.ਏ.ਪੀ. ਸਿਨਹਾ , ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ , ਉਦਯੋਗ ਵਿਭਾਗ ਦੇ ਪ੍ਰਮੁੱਖ ਸਕੱਤਰ ਅਲੋਕ ਸ਼ੇਖਰ ਅਤੇ ਯੋਜਨਾਬੰਦੀ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ ਵੀ ਸ਼ਾਮਲ ਹੋਏ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.