ਮੁੱਖ ਮੰਤਰੀ ਵੱਲੋਂ ਮੈਡੀਕਲ ਮੰਤਵ ਵਾਸਤੇ ਆਕਸੀਜਨ ਦੀ ਵਰਤੋਂ ਕਰਨ ਲਈ ਲੋਹੇ ਤੇ ਸਟੀਲ ਦੇ ਪਲਾਂਟਾ ਦੀਆਂ ਉਦਯੋਗਿਕ ਕਾਰਵਾਈਆਂ ਬੰਦ ਕਰਨ ਦੇ ਹੁਕਮ
ਥੁੜ੍ਹ ਨੂੰ ਪੂਰਾ ਕਰਨ ਲਈ ਫੌਰੀ ਤੌਰ ‘ਤੇ ਸੂਬਾਈ ਤੇ ਜ਼ਿਲਾ ਪੱਧਰੀ ਆਕਸੀਜਨ ਕੰਟਰੋਲ ਰੂਮ ਸਥਾਪਿਤ ਕਰਨ ਦੇ ਵੀ ਹੁਕਮ
ਨਿੱਜੀ ਹਸਪਤਾਲ ਵਿਖੇ ਆਕਸੀਜਨ ਦੀ ਕਮੀ ਕਾਰਨ ਹੋਈਆਂ 6 ਮੌਤਾਂ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਲਈ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਸੂਬੇ ਵਿਚ ਲੋਹੇ ਤੇ ਸਟੀਲ ਉਦਯੋਗਾਂ ਦੀਆਂ ਕਾਰਵਾਈਆਂ ਬੰਦ ਕਰਨ ਦੇ ਹੁਕਮ ਦਿੱਤੇ ਤਾਂ ਜੋ ਮੈਡੀਕਲ ਇਸਤੇਮਾਲ ਲਈ ਆਕਸੀਜਨ ਨੂੰ ਵਰਤੋਂ ਵਿਚ ਲਿਆਂਦਾ ਜਾ ਸਕੇ। ਉਨ੍ਹਾਂ ਇਸ ਦੇ ਨਾਲ ਹੀ ਸੂਬੇ ਵਿਚ, ਜਿੱਥੇ ਕਿ ਅੱਜ ਸਵੇਰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਆਕਸੀਜਨ ਦੀ ਕਮੀ ਕਰਕੇ 6 ਮਰੀਜ਼ਾਂ ਦੀ ਮੌਤ ਹੋ ਗਈ, ਆਕਸੀਜਨ ਦੀ ਕਮੀ ਕਾਰਨ ਪੈਦਾ ਹੋਏ ਸੰਕਟ ਦੇ ਮੱਦੇਨਜ਼ਰ ਤੁਰੰਤ ਹੀ ਸੂਬਾ ਤੇ ਜ਼ਿਲ੍ਹਾ ਪੱਧਰ ‘ਤੇ ਆਕਸੀਜਨ ਕੰਟਰੋਲ ਰੂਮ ਸਥਾਪਿਤ ਕਰਨ ਦੇ ਵੀ ਹੁਕਮ ਦਿੱਤੇ। ਮੁੱਖ ਮੰਤਰੀ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਸ਼ਹਿਰ ਦੇ ਹਸਪਤਾਲ ਵਿਚ ਵਾਪਰੇ ਦਰਦਨਾਕ ਹਾਦਸੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰਨ ਦੇ ਵੀ ਹੁਕਮ ਦਿੱਤੇ। ਡਿਪਟੀ ਕਮਿਸ਼ਨਰ ਨੂੰ ਹਸਪਤਾਲ ਵਿਖੇ ਹੋਈਆਂ ਮੌਤਾਂ ਬਾਰੇ ਤੱਥਾਂ ਆਧਾਰਿਤ ਜਾਂਚ ਕਰਨ ਅਤੇ ਹੋਈਆਂ ਮੌਤਾਂ ਦਾ ਕਾਰਨ ਪਤਾ ਕਰਨ ਲਈ ਆਖਿਆ ਗਿਆ ਹੈ। ਪਹਿਲੀ ਨਜ਼ਰੇ ਲੱਗਦਾ ਹੈ ਕਿ ਹਸਪਤਾਲ ਵੱਲੋੰ ਸਰਕਾਰ ਦੇ ਉਹਨਾਂ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ ਜਿਹਨਾਂ ਤਹਿਤ ਆਕਸੀਜਨ ਦੀ ਕਮੀ ਨਾਲ ਜੂਝ ਰਹੇ ਸਮੂਹ ਪ੍ਰਾਈਵੇਟ ਹਸਪਤਾਲਾਂ ਨੂੰ ਆਪਣੇ ਮਰੀਜ਼ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਤਬਦੀਲ ਕਰਨ ਲਈ ਆਖਿਆ ਸੀ। ਇਕ ਸਰਕਾਰੀ ਬੁਲਾਰੇ ਅਨੁਸਾਰ ਡਿਪਟੀ ਕਮਿਸ਼ਨਰ ਵੱਲੋਂ ਪੀ ਸੀ ਐਸ ਅਧਿਕਾਰੀ ਡਾ. ਰਜਤ ਓਬਰਾਏ (ਡਿਪਟੀ ਡਾਇਰੈਕਟਰ ਸਥਾਨਕ ਸਰਕਾਰ) ਜੋ ਕਿ ਮੌਤਾਂ ਦਾ ਅਧਿਐਨ ਕਰਨ ਵਾਲੀ ਕਮੇਟੀ ਦੇ ਇੰਚਾਰਜ ਵੀ ਹਨ ਅਤੇ ਸਿਵਿਲ ਸਰਜਨ ਅੰਮ੍ਰਿਤਸਰ ਉੱਤੇ ਅਧਾਰਿਤ ਦੋ-ਮੇੈਂਬਰੀ ਕਮੇਟੀ ਵੀ ਬਣਾਈ ਗਈ ਹੈ ਤਾਂ ਜੋ ਹਾਦਸੇ ਦੀ ਜਾਂਚ ਕੀਤੀ ਜਾ ਸਕੇ।
ਚਲਦੀ ਮੀਟਿੰਗ ’ਚ ਮੋਦੀ ਦੇ ਕੇਜਰੀਵਾਲ ਨਾਲ ਖੜ੍ਹਕੀ!ਮੀਟਿੰਗ ਦਾ ਸੱਚ ਆਇਆ ਬਾਹਰ
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਵੱਖੋ-ਵੱਖ ਹਸਪਤਾਲਾਂ ਤੋਂ ਆ ਰਹੀਆਂ ਆਕਸੀਜਨ ਦੀ ਕਮੀ ਦੀਆਂ ਖ਼ਬਰਾਂ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਅਤੇ ਪੰਜਾਬ ਨੂੰ ਮੌਜੂਦਾ ਸਮੇਂ ਅਲਾਟ ਕੀਤੀ ਜਾਂਦੀ ਆਕਸੀਜਨ ਦੀ ਥੋੜ੍ਹੀ ਮਾਤਰਾ ਨੂੰ ਦੇਖਦੇ ਹੋਏ, ਉਨ੍ਹਾਂ ਨੇ ਕੇਂਦਰ ਸਰਕਾਰ ਕੋਲ ਪਹਿਲਾਂ ਹੀ ਇਹ ਮੁੱਦਾ ਚੁੱਕਦੇ ਹੋਏ ਫੌਰੀ ਤੌਰ ‘ਤੇ ਕੋਟਾ ਵਧਾਉਣ ਦੀ ਮੰਗ ਕੀਤੀ ਹੈ। ਉਹਨਾਂ ਇਹ ਵੀ ਕਿਹਾ ਕਿ ਮੁੱਖ ਸਕੱਤਰ ਵਿਨੀ ਮਹਾਜਨ ਇਸ ਮੁੱਦੇ ਦੀ ਪੈਰਵੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਗੁਆਂਢੀ ਸੂਬਿਆਂ ਤੋਂ ਅਚਾਨਕ ਹੀ ਮਰੀਜ਼ਾਂ ਦੀ ਵਧੀ ਗਿਣਤੀ ਦੇ ਕਾਰਨ ਪੰਜਾਬ ਨੂੰ ਆਕਸੀਜਨ ਦੀ ਵੱਡੀ ਮਾਤਰਾ ਵਿਚ ਲੋੜ ਪੈਦਾ ਹੋ ਗਈ ਹੈ। ਲੋਹੇ ਅਤੇ ਸਟੀਲ ਦੇ ਪਲਾਂਟਾਂ ਵਿਖੇ ਉਦਯੋਗਿਕ ਗਤੀਵਿਧੀਆਂ ਬੰਦ ਕਰਨ ਦਾ ਹੁਕਮ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਆਪਣੇ ਫੈਸਲੇ ਬਾਰੇ ਕੇਂਦਰ ਸਰਕਾਰ ਨੂੰ ਜਾਣੂ ਕਰਵਾ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਬਿਜਲੀ ਵਿਭਾਗ ਤੋਂ ਮੈਡੀਕਲ ਇਸਤੇਮਾਲ ਲਈ ਆਕਸੀਜ਼ਨ ਉਪਲੱਬਧ ਕਰਵਾਉਣ ਲਈ ਥਰਮਲ ਪਲਾਂਟਾਂ ਨੂੰ ਵਰਤੇ ਜਾਣ ਸਬੰਧੀ ਵਿਵਹਾਰਿਕਤਾ ਰਿਪੋਰਟ ਵੀ ਮੰਗੀ ਹੈ। ਪੰਜਾਬ ਵਿੱਚ ਬੀਤੇ ਕੁੱਝ ਦਿਨਾਂ ਦੌਰਾਨ ਆਕਸੀਜਨ ਦੀ ਮੰਗ ਵਿਚ ਕਾਫੀ ਵਾਧਾ ਹੋਇਆ ਹੈ। ਇਹ ਮੰਗ ਮੌਜੂਦਾ ਸਮੇਂ ਦੌਰਾਨ 250 ਐਮ ਟੀ ਉੱਤੇ ਖੜੀ ਹੈ ਅਤੇ ਕੋਵਿਡ ਕੇਸਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਆਉਣ ਵਾਲੇ ਦਿਨਾਂ ਵਿੱਚ ਇਹ ਮੰਗ 300 ਐਮ ਟੀ ਤੱਕ ਪਹੁੰਚ ਸਕਦੀ ਹੈ।
ਜਿਹੜੀ ਪੁਲਿਸ ਤੇ ਫੌਜ ਨੇ ਸੀ ਕਿਸਾਨਾਂ ਨੂੰ ਕੁੱਟਿਆ,ਅੱਜ ਉਹੀ ਫੌਜ ਮੁੜੀ ਪਿੱਛੇ,ਚੱਕ ਲਏ ਬੈਰੀਕੇਡ
ਮੁੱਖ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਨਿੱਜੀ ਹਸਪਤਾਲਾਂ ਤਹਿਤ ਇਕਰਾਰਬੱਧ ਆਕਸੀਜਨ ਸਪਲਾਈ ਦੀ ਵੀ ਸਮੀਖਿਆ ਕੀਤੀ ਜਾਵੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਆਕਸੀਜਨ ਦੀ ਸਪਲਾਈ ਲੋੜ ਅਨੁਸਾਰ ਸੂਬੇ ਭਰ ਵਿੱਚ ਵਿਵਹਾਰਿਕ ਤੇ ਤਰਕਸੰਗਤ ਢੰਗ ਨਾਲ ਕੀਤੀ ਜਾ ਸਕੇ। ਸਪਲਾਇਰਾਂ ਦੁਆਰਾ ਆਕਸੀਜਨ ਦੀ ਕੀਮਤ ਵਿੱਚ ਵਾਧੇ ਦੀਆ ਰਿਪੋਰਟਾਂ ਬਾਰੇ ਪ੍ਰਤੀਕਰਮ ਦਿੰਦਿਆਂ ਉਨ੍ਹਾਂ ਨੇ ਪ੍ਰਮੁੱਖ ਸਕੱਤਰ ਉਦਯੋਗ ਅਤੇ ਵਣਜ ਨੂੰ ਥੋਕ ਸਪਲਾਇਰਾਂ ਨਾਲ ਕੀਮਤ ਦੇ ਮੁੱਦੇ ਨੂੰ ਵਿਚਾਰ ਕੇ ਹੱਲ ਕਰਨ ਅਤੇ ਅੰਤਿਮ ਫੈਸਲੇ ਬਾਰੇ ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ ਨੂੰ ਜਾਣੂ ਕਰਾਉਣ ਲਈ ਕਿਹਾ। ਇਕ ਹੋਰ ਫੈਸਲੇ ਵਿੱਚ ਮੁੱਖ ਮੰਤਰੀ ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੂੰ ਪਹਿਲਾਂ ਮਨਜ਼ੂਰ ਕੀਤੇ 50 ਆਕਸੀਜਨ ਕੰਸਨਟ੍ਰੇਟਰਾਂ ਸਮੇਤ 100 ਹੋਰ ਆਕਸੀਜਨ ਕੰਸਨਟ੍ਰੇਟਰਾਂ ਦਾ ਇੰਤਜਾਮ ਕਰਨ ਲਈ ਕਿਹਾ ਜੋ ਕਿ ਕੋਵਿਡ ਸੰਸਥਾਨਾਂ ਵਿੱਚ ਪਹਿਲਾਂ ਹੀ ਇਸਤੇਮਾਲ ਕੀਤੇ ਜਾ ਰਹੇ ਆਕਸੀਜਨ ਕੰਸਨਟ੍ਰੇਟਰਾਂ ਤੋਂ ਵਾਧੂ ਤੌਰ ‘ਤੇ ਹੋਣ। ਉਨ੍ਹਾਂ ਇਹ ਵੀ ਦੱਸਿਆ ਕਿ ਮਰੀਜ਼ਾਂ ਦੀ ਮੌਜੂਦਾ ਗਿਣਤੀ ਵਾਲੀਆਂ ਐਲ-2 ਸੰਸਥਾਵਾਂ ਦੀ ਇਹਨਾਂ ਆਕਸੀਜਨ ਕੰਸਨਟ੍ਰੇਟਰਾਂ ਨਾਲ ਕਾਫੀ ਮਦਦ ਹੋ ਸਕਦੀ ਹੈ ਅਤੇ ਇਹਨਾਂ ਸੰਸਥਾਵਾਂ ਵਿੱਚ ਐਲ-2 ਬਿਸਤਰਿਆਂ ਦੀ ਗਿਣਤੀ ਵਧਾਉਣ ਵਿੱਚ ਵੀ ਮਦਦ ਮਿਲ ਸਕਦੀ ਹੈ ਜਿਵੇਂ ਕਿ ਤਰਨ ਤਾਰਨ ਅਤੇ ਗੁਰਦਾਸਪੁਰ ਵਿੱਚ ਜਿੱਥੇ ਕਿ ਹੋਰ ਐਲ-2 ਬਿਸਤਰਿਆਂ ਦੀ ਲੋੜ ਹੈ। ਮੁੱਖ ਮੰਤਰੀ ਦੁਆਰਾ ਪ੍ਰਮੁੱਖ ਸਕੱਤਰ ਉਦਯੋਗ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਫ਼ੌਰੀ ਤੌਰ ‘ਤੇ ਉਦਯੋਗ ਭਵਨ, ਚੰਡੀਗੜ੍ਹ ਵਿਖੇ ਇਕ ਕੰਟਰੋਲ ਰੂਮ ਸਥਾਪਿਤ ਕੀਤਾ ਜਾਵੇ, ਜਿਸ ਵਿੱਚ ਡਾਇਰੈਕਟਰ ਉਦਯੋਗ ਅਤੇ ਵਣਜ ਤੋਂ ਇਲਾਵਾ ਪਰਸੋਨਲ ਵਿਭਾਗ ਦੁਆਰਾ ਲੋੜ ਪੈਣ ‘ਤੇ ਆਪਣੇ ਅਫ਼ਸਰ ਮੁਹੱਈਆ ਕਰਵਾ ਕੇ ਮਦਦ ਕੀਤੀ ਜਾ ਸਕੇ। ਪ੍ਰਮੁੱਖ ਸਕੱਤਰ ਉਦਯੋਗ ਨੂੰ ਛੇਤੀ ਹੀ ਜ਼ਿਲਿਆਂ ਵਿੱਚ ਵੀ ਕੰਟਰੋਲ ਰੂਮ ਸਥਾਪਿਤ ਕਰਨ ਲਈ ਕਿਹਾ ਗਿਆ ਹੈ।
ਦਿੱਲੀ ਤੋਂ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ,ਅਦਾਲਤ ਦਾ ਹੱਕ ‘ਚ ਆਇਆ ਫੈਸਲਾ!
ਸੂਬਾਈ ਕੰਟਰੋਲ ਰੂਮ ਇਹ ਯਕੀਨੀ ਬਣਾਏਗਾ ਕਿ ਪੰਜਾਬ ਦੇ ਅੰਦਰੋਂ ਤੇ ਬਾਹਰੋਂ ਆਉਣ ਵਾਲੀ ਆਕਸੀਜਨ ਦੀ ਸਾਰੀ ਸਪਲਾਈ ਉੱਤੇ ਸਰਕਾਰ ਕਰੜੀ ਨਜ਼ਰ ਬਣਾਈ ਰੱਖੇ। ਮੁੱਖ ਮੰਤਰੀ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਤੇ ਪੰਜਾਬ ਪੁਲਿਸ ਨੂੰ ਇਸ ਸਬੰਧੀ ਲੋੜੀਂਦੀ ਮਦਦ ਮੁਹੱਈਆ ਕਰਵਾਉਣ ਲਈ ਨਿਰਦੇਸ਼ ਦਿੱਤੇ। ਜ਼ਿਲ੍ਹਾ ਪੱਧਰ ਦੇ ਕੰਟਰੋਲ ਰੂਮਾਂ ਵੱਲੋਂ ਸਾਰੇ ਆਕਸੀਜਨ ਵਿਕਰੇਤਾਵਾਂ, ਸਪਲਾਇਰਾਂ, ਬਾਟਲਰਾਂ ਅਤੇ ਹਰੇਕ ਹਸਪਤਾਲ ਲਈ ਮੁੜ ਭਰਾਈ ਕਰਨ ਵਾਲੀਆਂ ਦੀ ਮੈਪਿੰਗ ਕੀਤੀ ਜਾਵੇ ਤਾਂ ਜੋ ਆਕਸੀਜਨ ਦੀ ਲੋੜ ਅਨੁਸਾਰ ਸਪਲਾਈ ਕੀਤੇ ਜਾਣ ਦੀ ਪ੍ਰਕਿਰਿਆ ਉੱਤੇ ਨਿਗਰਾਨੀ ਰੱਖੀ ਜਾ ਸਕੇ। ਮੁੱਖ ਸਕੱਤਰ ਵਿਨੀ ਮਹਾਜਨ ਨੇ ਇਸ ਦੌਰਾਨ ਕਿਹਾ ਕਿ 2 ਸੀਨੀਅਰ ਅਧਿਕਾਰੀਆਂ ਹਰਪ੍ਰੀਤ ਸੂਦਨ (ਆਈ ਏ ਐਸ) ਰਾਹੁਲ ਗੁਪਤਾ (ਪੀ ਸੀ ਐਸ) ਦੀ ਤਾਇਨਾਤੀ ਸਾਰੀਆਂ ਗਤੀਵਿਧੀਆਂ ਸਬੰਧੀ ਤਾਲਮੇਲ ਬਣਾਉਣ ਲਈ ਕੰਟਰੋਲ ਰੂਮ ਵਿਖੇ ਕੀਤੀ ਜਾ ਰਹੀ ਹੈ। ਆਕਸੀਜਨ ਸਲਿੰਡਰਾਂ ਦੀ ਕਮੀ ਨੂੰ ਦੇਖਦੇ ਹੋਏ ਸਾਰੇ ਜ਼ਿਲ੍ਹਿਆਂ ਵਿਚਲੇ ਉਦਯੋਗਾਂ ਦੇ ਖ਼ਾਲੀ ਅਤੇ ਅਣਵਰਤੇ ਸਿਲੰਡਰ ਦਾ ਇਸਤੇਮਾਲ ਮੈਡੀਕਲ ਵਰਤੋਂ ਲਈ ਮੁੜ ਭਰਾਈ ਹਿੱਤ ਕੀਤਾ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.