NewsPoliticsPunjab

ਮੁੱਖ ਮੰਤਰੀ ਵੱਲੋਂ ਜੈਨਅਚਾਰੀਆ ਸ੍ਰੀ ਵਿਜੇ ਵੱਲਭ ਸੁਰਿਸ਼ਵਰ ਜੀ ਦੇ 151ਵੇਂ ਜਨਮ ਵਰੇਗੰਢ ਦੀ ਵਧਾਈ

ਚੰਡੀਗੜ, 16 ਨਵੰਬਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਜੈਨਅਚਾਰੀਆ ਸ੍ਰੀ ਵਿਜੇ ਵੱਲਭ ਸੁਰਿਸ਼ਵਰ ਜੀ ਦੇ 151ਵੇਂ ਜਨਮ ਵਰੇਗੰਢ ਦੀ ਵਧਾਈ ਦਿੱਤੀ ਹੈ। ਆਪਣੇ ਵਧਾਈ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਜੈਨਅਚਾਰੀਆ ਸ੍ਰੀ ਵਿਜੇ ਵੱਲਭ ਸੁਰਿਸ਼ਵਰ ਜੀ ਨੂੰ 1870-1954 ਈਸਵੀ ਸਮੇਂ ਦਾ ਸਭ ਤੋਂ ਵੱਧ ਗਿਆਨਵਾਨ ਸੰਤ ਦੱਸਿਆ। ਉਨਾਂ ਲੋਕਾਂ ਨੂੰ ਜੈਨ ਸੰਤ ਜੀ ਦੇ ਨਕਸ਼ੇ ਕਦਮਾਂ ਉਤੇ ਚੱਲਣ ਦਾ ਸੱਦਾ ਦਿੱਤਾ ਜਿਨਾਂ ਭਗਵਾਨ ਮਹਾਂਵੀਰ ਦੇ ਅਹਿੰਸਾ ਅਤੇ ਵਿਸ਼ਵ ਵਿਆਪੀ ਸ਼ਾਂਤੀ ਦੇ ਸੁਨੇਹੇ ਨੂੰ ਅੱਗੇ ਵਧਾਉਣ ਲਈ ਅਣਥੱਕ ਯਤਨ ਕੀਤੇ।

ਖੇਤੀ ਕਾਨੂੰਨਾਂ ਤੋਂ ਬਾਅਦ ਕਿਸਾਨਾਂ ‘ਤੇ ਪਈ ਵੱਡੀ ਬਿਪਤਾ?

ਦੇਸ਼ ਦੇ ਕੋਨੇ-ਕੋਨੇ ਵਿੱਚ ਵਿਦਿਆ ਦੇ ਪ੍ਰਚਾਰ ਤੇ ਪ੍ਰਸਾਰ ਲਈ ਜੈਨਅਚਾਰੀਆ ਸੁਰਿਸ਼ਵਰ ਜੀ ਦੇ ਯੋਗਦਾਨ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਉਨਾਂ ਦੀਆਂ ਸਮਾਜ ਸੁਧਾਰਕ ਕੋਸ਼ਿਸ਼ਾਂ ਦਾ ਬਹੁਤ ਲਾਭ ਹੋਇਆ। ਉਨਾਂ ਕਿਹਾ ਕਿ 100 ਸਾਲ ਪਹਿਲਾਂ ਗੁਜਰਾਂਵਾਲਾ ਵਿਖੇ ਗੁਰੂਕੁਲ ਸਥਾਪਤ ਕੀਤਾ ਗਿਆ ਅਤੇ ਲੁਧਿਆਣਾ, ਹੁਸ਼ਿਆਰਪੁਰ, ਮਾਲੇਰਕੋਟਲਾ, ਜ਼ੀਰਾ, ਜੰਡਿਆਲਾ ਗੁਰੂ, ਨਕੋਦਰ, ਸੁਨਾਮ ਤੇ ਫਾਜ਼ਿਲਕਾ ਵਿਖੇ ਕਈ ਕਾਲਜ ਤੇ ਸਕੂਲ ਖੋਲੇ ਗਏ ਜੋ ਸਿੱਖਿਆ ਦੇ ਖੇਤਰ ਵਿੱਚ ਸੰਤ ਜੀ ਦੀ ਦੂਰਅੰਦੇਸ਼ੀ ਦੀ ਗਵਾਹੀ ਭਰਦੇ ਹਨ।

ਹੁਣੇ-ਹੁਣੇ ਕਿਸਾਨਾਂ ਨੇ ਕੀਤੀ ਵੱਡੀ ਮੀਟਿੰਗ,ਦਿੱਤਾ ਕੇਂਦਰ ਸਰਕਾਰ ਨੂੰ ਵੱਡਾ ਝਟਕਾ?

ਸੰਤ ਜੀ ਨੂੰ ਮਹਾਨ ਸਮਾਜ ਸੁਧਾਰਕ ਦੱਸਦਿਆਂ ਮੁੱਖ ਮੰਤਰੀ ਨੇ ਜੈਨਅਚਾਰੀਆ ਸ੍ਰੀ ਵਿਜੇ ਵੱਲਭ ਸੁਰਿਸ਼ਵਰ ਜੀ ਦੇ 150ਵੇਂ ਜਨਮ ਵਰੇਗੰਢ ’ਤੇ ਸਾਲ ਭਰ ਚੱਲੇ ਸ਼ਰਦ ਜਨਮ ਸ਼ਤਾਬਦੀ ਦੇ ਸਮਾਪਨ ਮੌਕੇ ਸਾਰਿਆਂ ਨੂੰ ਉਨਾਂ ਦੀਆਂ ਸ਼ਾਂਤੀ, ਸਦਭਾਵਨਾ, ਦਇਆ ਅਤੇ ਆਪਸੀ ਭਾਈਚਾਰੇ ਦੀਆਂ ਸਿੱਖਿਆਵਾਂ ਉਤੇ ਚੱਲਣ ਦਾ ਸੱਦਾ ਦਿੱਤਾ।

-Nav Gill

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button