Breaking NewsD5 specialIndiaNewsPoliticsPunjab

ਮੁੱਖ ਮੰਤਰੀ ਵੱਲੋਂ ਅਧਿਆਪਕ ਦਿਵਸ ‘ਤੇ ਪੰਜਾਬ ਵਾਸੀਆਂ ਨੂੰ ਵਧਾਈ

ਪਟਿਆਲਾ : ਹਰ ਇਨਸਾਨ ਦੀ ਸਫਲਤਾ ਦੇ ਪਿੱਛੇ ਉਸਦੇ ਅਧਿਆਪਕ ਦੀ ਮੁੱਖ ਭੂਮਿਕਾ ਹੁੰਦੀ ਹੈ। ਉਹੀ ਇਨਸਾਨ ਤਰੱਕੀ ਕਰਦਾ ਹੈ, ਜੋ ਆਪਣੇ ਅਧਿਆਪਕ ਦੇ ਵੱਲੋਂ ਦਿੱਤੀ ਗਈ ਸਿੱਖਿਆ ਨੂੰ ਕਬੂਲ ਕਰਦਾ ਹੈ। ਇਸ ਲਈ ਅਧਿਆਪਕਾਂ ਦੇ ਸਨਮਾਨ ਲਈ ਹੀ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਧਿਆਪਕ ਦਿਵਸ ਦੇ ਮੌਕੇ ‘ਤੇ ਪੰਜਾਬੀਆਂ ਨੂੰ ਵਧਾਈ ਦਿੱਤੀ ਹੈ।

🔴 LIVE 🔴 ਬਾਦਲਾਂ ਦੇ ਇਸ਼ਾਰੇ ‘ਤੇ ਡੇਰਿਆਂ ‘ਚ ਭੇਜੇ ਪਾਵਨ ਸਰੂਪ? | ਮਾਨ ਨੇ ਅਰੂਸਾ ਆਲਮ ਬਾਰੇ ਕਹੀ ਵੱਡੀ ਗੱਲ

ਕੈਪਟਨ ਨੇ ਕਿਹਾ ਕਿ ਇਹ ਸਿਰਫ ਤੇ ਸਿਰਫ ਅਧਿਆਪਕਾਂ ਦੀ ਮਿਹਨਤ ਅਤੇ ਨਿਸਵਾਰਥ ਯੋਗਦਾਨ ਹੈ, ਜਿਨ੍ਹਾਂ ਨੇ ਸਾਡੇ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਰੋਸ਼ਨੀ ਦਿੱਤੀ ਹੈ। ਅਧਿਆਪਕਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅਧਿਆਪਕਾਂ ਨੇ ਸੂਬੇ ਅੰਦਰ ਕੋਰੋਨਾ ਮਹਾਮਾਰੀ ਦੌਰਾਨ ਵੀ ਹਰ ਵਿਦਿਆਰਥੀ ਤੱਕ ਸਿੱਖਿਆ ਪਹੁੰਚਾਈ ਅਤੇ ਖੁਦ ਨਵੀਂ ਤਕਨੀਕ ਸਿੱਖ ਕੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਇਆ, ਜਿਸ ਕਾਰਨ ਕੈਪਟਨ ਸਮੇਤ ਪੰਜਾਬ ਵਾਸੀ ਅਧਿਆਪਕਾਂ ਦਾ ਦਿਲੋਂ ਧੰਨਵਾਦ ਕਰਦੇ ਹਨ।

ਮੈਂ ਆਪਣੇ ਤੇ ਸਮੁੱਚੇ ਪੰਜਾਬੀਆਂ ਵੱਲੋਂ ਸਾਰੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਵਧਾਈਆਂ ਦਿੰਦਾ ਹਾਂ। ਇਹ ਸਿਰਫ਼ ਤੇ ਸਿਰਫ਼ ਤੁਹਾਡੀ ਮਿਹਨਤ ਤੇ…

Posted by Captain Amarinder Singh on Friday, September 4, 2020

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button