Breaking NewsD5 specialIndiaNewsTop News

ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਫਰੀਦਾਬਾਦ ’ਚ ਲਹਿਰਾਇਆ ਤਿਰੰਗਾ

ਹਰਿਆਣਾ : ਹਰਿਆਣਾ ’ਚ 75ਵਾਂ ਆਜ਼ਾਦੀ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸੂਬੇ ’ਚ ਪ੍ਰੋਗਰਾਮ ਆਯੋਜਿਤ ਕੀਤੇ ਗਏ, ਜਿਥੇ ਮੁੱਖ ਮਹਿਮਾਨ ਵੱਲੋਂ ਝੰਡਾ ਲਹਿਰਾਇਆ ਗਿਆ। ਇਸੇ ਤਹਿਤ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਫਰੀਦਾਬਾਦ ’ਚ ਤਿੰਰਗਾ ਲਹਿਰਾਇਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਆਜ਼ਾਦੀ ਲਈ ਹਰਿਆਣਾ ਦੇ ਲੋਕਾਂ ਦਾ ਅਹਿਮ ਯੋਗਦਾਨ ਰਿਹਾ। ਇਸ ਦੇ ਨਾਲ ਦੇਸ਼ ਦੀ ਸੁਰੱਖਿਆ ’ਚ ਵੀ ਹਰਿਆਣਾ ਦਾ ਯੋਗਦਾਨ ਰਿਹਾ ਹੈ।

ਲਾਲ ਕਿਲ੍ਹੇ ਤੋਂ ਮੋਦੀ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ, ਕਿਸਾਨਾਂ ਨੇ ਵੀ ਦਿੱਤੀਆਂ ਟਰੈਕਟਰਾਂ ਦੀਆਂ ਰੇਸਾਂ !

ਯਮੁਨਾਨਗਰ ’ਚ ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਓਮ ਪ੍ਰਕਾਸ਼ ਯਾਦਵ ਨੇ ਪੁਲਿਸ ਲਾਈਨ ਕੰਪਲੈਕਸ ’ਚ ਆਯੋਜਿਤ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਹਾੜਾ ਸਮਾਰੋਹ ’ਚ ਝੰਡਾ ਲਹਿਰਾ ਕੇ ਪਰੇਡ ਦੀ ਸਲਾਮੀ ਲਈ। ਇਸ ਪ੍ਰੋਗਰਾਮ ’ਚ ਸਾਰੇ ਅਧਿਕਾਰੀ ਅਤੇ ਕਾਮੇਂ ਤੇ ਮਾਰਚ ਪਾਸਟ ’ਚ ਸ਼ਾਮਲ ਪੁਰਸ਼ ਅਤੇ ਬੀਬੀਆਂ, ਹੋਮ ਗਾਰਡ ਤੇ ਐੱਨ.ਸੀ.ਸੀ. ਕੈਡਟ ਨੇ ਮਾਸਕ ਪਾਇਆ ਹੋਇਆ ਸੀ। ਮਾਰਚ ਪਾਸਟ ਦੀ ਅਗਵਾਈ ਬਿਲਾਸਪੁਰ ਦੇ ਪੁਲਿਸ ਡਿਪਟੀ ਸੁਪਰਡੰਟ ਆਸ਼ੀਸ਼ ਚੌਧਰੀ ਨੇ ਕੀਤੀ ਅਤੇ ਮਾਰਚ ਪਾਸਟ ’ਚ ਸ਼ਾਮਲ ਪੁਲਿਸ ਦੀ ਟੁਕੜੀ ਦੀ ਅਗਵਾਈ ਸਹਾਇਕ ਸਬ-ਇੰਸਪੈਕਟਰ ਰਾਮ ਪ੍ਰਸਾਦ, ਮਹਿਲਾ ਪੁਲਿਸ ਦੀ ਟੁਕੜੀ ਦੀ ਅਗਵਾਈ ਸਹਾਇਕ ਸਬ-ਇੰਸਪੈਕਟਰ ਸੋਨੀਆ, ਹੋਮਗਾਰਡ ਦੀ ਟੁਕੜੀ ਦੀ ਅਗਵਾਈ ਸਬ-ਇੰਸਪੈਕਟਰ ਰਮੇਸ਼ ਕੁਮਾਰ ਨੇ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button