ਮੁੱਖ ਮੰਤਰੀ ਦੱਸਣ ਕਿ ਫੇਲ੍ਹ ਦਿੱਲੀ ਮਾਡਲ ਦੀ ਗੁਜਰਾਤ ਵਿਚ ਇਸ਼ਤਿਹਾਰਬਾਜ਼ੀ ’ਤੇ ਪੰਜਾਬ ਦੇ ਕਰੋੜਾਂ ਰੁਪਏ ਕਿਉਂ ਖਰਚੇ ਜਾ ਰਹੇ ਹਨ : ਸੁਖਬੀਰ ਸਿੰਘ ਬਾਦਲ
ਕਿਹਾ ਕਿ ਮੁੱਖ ਮੰਤਰੀ ਨੇ ਫੇਲ੍ਹ ਦਿੱਲੀ ਮਾਡਲ ਦੀ ਗੁਜਰਾਤ ਵਿਚ ਇਸ਼ਤਿਹਾਬਾਜ਼ੀ ਲਈ ਪੰਜਾਬ ਦੇ ਪੈਸੇ ਖਰਚ ਕੇ ਪੰਜਾਬੀਆਂ ਮਾਣ ਸਨਮਾਨ ਨੂੰ ਸੱਟ ਮਾਰੀ ਜਦੋਂ ਕਿ ਪੰਜਾਬ ਦੀ ਕਾਰਗੁਜ਼ਾਰੀ ਲਗਾਤਾਰ ਤਿੰਨ ਕੌਮੀ ਸਰਵੇਖਣਾਂ ਵਿਚ ਦਿੱਲੀ ਤੋਂ ਬਿਹਤਰ ਸਾਬਤ ਹੋਈ ਹੈ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਦਿੱਲੀ ਦੇ ਫੇਲ੍ਹ ਸਿੱਖਿਆ ਮਾਡਲ ਦੀ ਗੁਜਰਾਤ ਵਿਚ ਇਸ਼ਤਿਹਾਰਬਾਜ਼ੀ ’ਤੇ ਪੰਜਾਬ ਦੇ ਕਰੋਡਾਂ ਰੁਪਏ ਕਿਉਂ ਖਰਚ ਕੀਤੇ ਜਾਰਹੇ ਹਨ ਜਦੋਂ ਕਿ ਸਿੱਖਿਆ ਦੇ ਮਾਮਲੇ ਵਿਚ ਤਿੰਨ ਕੌਮੀ ਸਰਵੇਖਣਾਂ ਵਿਚ ਪੰਜਾਬ ਦੀ ਕਾਰਗੁਜ਼ਾਰੀ ਦਿੱਲੀ ਨਾਲੋਂ ਕਿਤੇ ਜ਼ਿਆਦਾ ਚੰਗੀ ਸਾਬਤ ਹੋਈ ਹੈ।
Punjab Bulletin: ਮਨਾਇਆ Dussehra ਦਾ ਤਿਉਹਾਰ, ਕਿਸਾਨਾਂ ਵੱਲੋਂ ਕਾਲੀਆਂ ਪੱਟੀਆਂ ਬੰਨ੍ਹਕੇ ਪ੍ਰਦਰਸ਼ਨ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਨਤਕ ਪੈਸਾ ਇਸ ਤਰੀਕੇ ਲੁਟਾਇਆ ਨਹੀਂ ਜਾ ਸਕਦਾ। ਉਹਨਾਂ ਮੰਗ ਕੀਤੀ ਕਿ ਦਿੱਲੀ ਦੇ ਫੇਲ੍ਹ ਸਕੂਲ ਸਿੱਖਿਆ ਮਾਡਲ ਦੀ ਗੁਜਰਾਤ ਵਿਚ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਇਸ਼ਤਿਹਾਰਬਾਜ਼ੀ ਤੁਰੰਤ ਬੰਦ ਕੀਤੀ ਜਾਵੇ ਜੋ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਵੋਟਰਾਂ ਨੂੰ ਲੁਭਾਉਣ ਵਾਸਤੇ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਕਿਸੇ ਵੀ ਸਰਕਾਰ ਨੇ ਇਸ ਤਰੀਕੇ ਆਪਣੇ ਆਪ ਨੂੰ ਨੀਵਾਂ ਨਹੀਂ ਵਿਖਾਇਆ ਕਿਸੇ ਦੂਜੇ ਰਾਜ ਦੀਆਂ ਪ੍ਰਾਪਤੀਆਂ ਦਾ ਤੀਜੇ ਰਾਜ ਵਿਚ ਚੋਣ ਲਾਹਾ ਖੱਟਣ ਵਾਸਤੇ ਪ੍ਰਚਾਰ ਕਰਨ ਲਈ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰ ਕੇ ਪੰਜਾਬੀ ਮਾਣ ਸਨਮਾਨ ਨੂੰ ਸੱਟ ਨਹੀਂ ਮਾਰੀ।
Punjab ’ਚ ਹੁੰਦੀ Ravan ਦੀ ਪੂਜਾ, ਇਤਿਹਾਸ ਜਾਣ ਹੋ ਜਾਓਗੇ ਹੈਰਾਨ | D5 Channel Punjabi
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਭਗਵੰਤ ਮਾਨ ਸਰਕਾਰ ਆਪ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਚ ਮਹਿਮਾਗਾਣ ਲਈ ਹਰ ਰੋਜ਼ ਸੋਸ਼ਲ ਮੀਡੀਆ ’ਤੇ ਲੱਖਾਂ ਰੁਪਏ ਦੇ ਇਸ਼ਤਿਹਾਰ ਦੇ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਇਸ ਕੰਮ ’ਤੇ ਕੁਝ ਸੌ ਕਰੋੜ ਰੁਪਏ ਖਰਚ ਕੀਤੇ ਹਨ ਤੇ ਮੌਜੂਦਾ ਵਿੱਤੀ ਸਾਲ ਵਿਚ ਇਸ ਪ੍ਰਾਪੇਗੰਡੇ ਵਾਸਤੇ ਜਿਸ ਵਿਚ ਪੇਡ ਨਿਊਜ਼ ਵੀ ਸ਼ਾਮਲ ਹੈ, ਲਈ 700 ਕਰੋੜ ਰੁਪਏ ਦਾ ਬਜਟ ਰੱਖਿਆ ਹੋਇਆ ਹੈ।
Ramleela ’ਚ ਚੱਲੀਆਂ ਕੁਰਸੀਆਂ, ਆਪਸ ’ਚ ਭਿੜੇ ਨੌਜਵਾਨ, ਕੈਮਰੇ ’ਚ ਕੈਦ ਪੂਰੀ ਘਟਨਾ | D5 Channel Punjabi
ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਆਪਣੇ ਆਕਾ ਸ੍ਰੀ ਕੇਜਰੀਵਾਲ ਦੀ ਜੀ ਹਜੂਰੀ ਵਾਸਤੇ ਇਸ ਤਰੀਕੇ ਪੰਜਾਬੀਆਂ ਦਾ ਅਪਮਾਨ ਨਾ ਕਰਨ। ਉਹਨਾਂ ਕਿਹਾ ਕਿ ਪੰਜਾਬ ਦੇ ਸਕੂਲ ਤੇ ਪੰਜਾਬ ਦੀ ਸਕੂਲ ਸਿੱਖਿਆ ਪ੍ਰਣਾਲੀ ਲਗਾਤਾਰ ਤਿੰਨ ਕੌਮੀ ਸਰਵੇਖਣਾਂ ਵਿਚ ਦਿੱਲੀ ਨਾਲੋਂ ਚੰਗੀ ਸਾਬਤ ਹੋਈ ਹੈ। ਇਹਨਾਂ ਸਰਵੇਖਣਾਂ ਵਿਚ ਨੈਸ਼ਨਲ ਅਚੀਵਮੈਂਟ ਸਰਵੇ, ਪਰਫਾਰਮੈਂਸ ਗਰੇਡਿੰਗ ਇੰਡੈਕਸ ਸਰਵੇਖਣ ਤੇ ਫਾਉਂਡੇਸ਼ਨ ਲਰਨਿੰਗ ਸਟੱਡੀ ਸ਼ਾਮਲ ਹਨ।
ਹੁਣ ਨਹੀਂ ਫੁੱਕਣੀ ਪੈਣੀ ਪਰਾਲੀ, ਪ੍ਰਸ਼ਾਸਨ ਨੇ ਕਰ ਲਿਆ ਪ੍ਰਬੰਧ, ਆਹ ਸੁਣ ਲਓ ਪੂਰੀ ਜਾਣਕਾਰੀ | D5 Channel Punjabi
ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਦਿੱਲੀ ਦਾ ਸਕੂਲ ਸਿੱਖਿਆ ਮਾਡਲ ਜਿਸਨੂੰ ਬਹੁਤ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ ਤੇ ਪੰਜਾਬ ਵਿਚ ਇਹ ਆਪ ਦੇ ਪ੍ਰਾਪੇਗੰਡ ਦਾ ਇਕ ਹਿੱਸਾਸੀ, ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਜਾਅਲੀ ਪਬਲੀਸਿਟੀ ਤੁਰੰਤ ਬੰਦ ਕਰਨੀ ਚਾਹੀਦੀਹੈ ਤੇ ਇਹ ਪੈਸਾ ਬਚਾ ਕੇ ਪੰਜਾਬੀਆਂ ਦੀ ਭਲਾਈ ਵਾਸਤੇ ਖਰਚ ਕਰਨਾ ਚਾਹੀਦਾ ਹੈ। ਸਰਦਾਰ ਬਾਦਲ ਨੇ ਕਿਹਾ ਕਿ 700 ਕਰੋੜ ਰੁਪਏ ਦੀ ਸਦਵਰਤੋਂ ਕੀਤੀ ਜਾ ਸਕਦੀਹੈ। ਉਹਨਾਂ ਕਿਹਾ ਕਿ ਖੇਤੀਬਾੜੀ ਖੇਤਰ ਸੰਕਟ ਵਿਚ ਹੈ ਤੇ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਨਹੀਂ ਮਿਲਿਆ ਤੇ ਨਾ ਹੀ ਝੋਨੇ ਦੀ ਸਿੱਧੀ ਬਿਜਾਈ ਲਈ ਕੀਤੇ ਇਕਰਾਰ ਮੁਤਾਬਕ 1500 ਰੁਪਏ ਪ੍ਰਤੀ ਏਕੜ ਮਿਲੇ ਤੇ ਸਰਕਾਰ ਪਰਾਲੀ ਨਾ ਸਾੜਨ ਲਈ 2500 ਰੁਪਏ ਪ੍ਰਤੀ ਏਕੜ ਦੇਣ ਦੇ ਵਾਅਦੇ ਤੋਂ ਵੀ ਮੁਕਰ ਗਈ।
Dussehra ਵਾਲੇ ਦਿਨ ਫੁਕਿਆ CM Mann ਦਾ ਪੁਤਲਾ, 6 ਮਹੀਨਿਆਂ ਤੋਂ ਹੋ ਰਹੇ ਨੇ ਇੰਤਜ਼ਾਰ | D5 Channel Punjabi
ਉਹਨਾਂ ਕਿਹਾ ਕਿ ਸਰਕਾਰ ਲੰਪੀ ਚਮੜੀ ਰੋਗ ਕਾਰਨ ਦੁਧਾਰੂ ਪਸ਼ੂਆਂ ਦੇ ਹੋਏ ਨੁਕਸਾਨ ਲਈ ਡੇਅਰੀ ਮਾਲਕਾਂ ਨੂੰ ਮੁਆਵਜ਼ਾ ਦੇਣ ਅਤੇ ਮੂੰਗੀ ਦੀ ਫਸਲ ਕੀਤੇ ਇਕਰਾਰ ਮੁਤਾਬਕ ਐਮ ਐਸ ਪੀ ’ਤੇ ਖਰੀਦਣ ਵਿਚ ਵੀ ਨਾਕਾਮ ਸਾਬਤ ਹੋਈ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਨੌਜਵਾਨ ਵਾਅਦੇ ਮੁਤਾਬਕ ਨੌਕਰੀਆਂ ਦੀ ਉਡੀਕ ਕਰ ਰਹੇ ਹਨ ਤੇ ਜਿਹੜੇ ਨੌਕਰੀਆਂ ਮੰਗਣ ਵਾਸਤੇ ਮੁੱਖ ਮੰਤਰੀ ਤੱਕ ਪਹੁੰਚ ਕਰ ਕੇ ਉਹਨਾਂ ਨੂੰ ਵਾਅਦਾ ਚੇਤੇ ਕਰਵਾਉਣ ਦਾ ਯਤਨ ਕਰਦੇ ਹਨ, ਉਹਨਾਂ ਨੂੰ ਬੇਰਹਿਮੀ ਨਾਲ ਕੁੱਟਿਆ ਮਾਰਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਟਾ ਦਾਲ ਤੇ ਬੁਢਾਪਾ ਪੈਨਸ਼ਨ ਵਰਗੀਆਂ ਸਮਾਜ ਭਲਾਈ ਸਕੀਮਾਂ ਵੀ ਠੱਪ ਹੋ ਗਈਆਂ ਕਿਉਂਕਿ ਆਪ ਸਰਕਾਰ ਕੋਲ ਇਹਨਾਂ ਵਾਸਤੇ ਫੰਡ ਨਹੀਂ ਹਨ ਜਦੋਂ ਕਿ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਚ ਝੂਠੇ ਪ੍ਰਚਾਰ ਵਾਸਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.