Breaking NewsD5 specialNewsPoliticsPunjab

‘ਮੁੱਖ ਮੰਤਰੀ ਦੋਗਲਾ ਝੂਠਾ ਜਿਸਨੇ ਆਪਣੀ ਤੇ ਆਪਣੇ ਪੁੱਤਰ ਦੀ ਚਮੜੀ ਬਚਾਉਣ ਵਾਸਤੇ ਕਿਸਾਨਾਂ ਦੇ ਹਿੱਤ ਵੇਚੇ’

ਇਕ ਮੁੱਖ ਮੰਤਰੀ ਜਿਸਨੇ ਕਦੇ ਖੇਤੀਬਾੜੀ ਫਾਰਮ ਦਾ ਦੌਰਾ ਤੱਕ ਨਹੀਂ ਕੀਤਾ,ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤੀਆਂ ਕੁਰਬਾਨੀਆਂ ਦੀ ਗੱਲ ਕਰਦਾ ਸੋਭਾ ਨਹੀਂ ਦਿੰਦਾ : ਸੁਖਬੀਰ ਸਿੰਘ ਬਾਦਲ

ਬਾਂਹ ਮਰੋੜਨ ਮਗਰੋਂ ਅਮਰਿੰਦਰ ਦਿੱਲੀ ਗਿਆ ਤੇ ਕਿਸਾਨਾਂ ਨਾਲ ਧੋਖਾ ਕੀਤਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਆਖਿਆ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਕ ਮੁੱਖ ਮੰਤਰੀ ਜੋ ਕਿਤੇ ਦਿਸਦਾ ਹੀ ਨਹੀਂ, ਕਦੇ ਕਿਸੇ ਖੇਤ ਵਿਚ ਨਹੀਂ ਗਿਆ ਤੇ ਉਸਨੇ ਏ ਡੀ ਸੀ ਵਜੋਂ 1965 ਦੀ ਜੰਗ ਦੇ ਬਾਹਰ ਬੈਠਣ ਦਾ ਫੈਸਲਾ ਕੀਤਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਕੁਰਬਾਨੀਆਂ ਦਾ ਮੁਲਾਂਕਣ ਕਰ ਰਿਹਾ ਹੈ।

ਕੇਂਦਰ ਦੀ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਨੇ ਸਵੇਰੇ ਹੀ ਕਰਤਾ ਵੱਡਾ ਐਲਾਨ,ਦਿੱਤਾ ਮੋਦੀ ਨੂੰ ਝਟਕਾ?

ਕੈਪਟਨ ਅਮਰਿੰਦਰ ਸਿੰਘ ਨੁੂੰ ਇਕ ਦੋਗਲਾ ਝੂਠਾ ਜੋ ਕਿਸਾਨਾਂ ਦੇ ਹਿੱਤ ਤੇ ਆਪਣੇ ਪੁੱਤਰ ਦੀ ਚਮੜੀ ਵੇਚਣ ਦੀ ਤਿਆਰੀ ਵੱਟਣ ਵਾਲਾ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਿਸਾਨਾਂ ਦੀਆਂ ਮੌਜੂਦਾਂ ਸਮੱਸਿਆਵਾਂ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਖੇਤੀਬਾੜੀ ਆਰਡੀਨੈਂਸ ਜੋ ਹੁਣ ਕਾਨੂੰਨ ਬਣ ਗਏ, ਲਈ ਬਣਾਈ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਵਜੋਂ ਇਹਨਾਂ ਕਾਨੂੰਨਾਂ ਨੂੰ ਅੰਤਿਮ ਰੂਪ ਦਿੱਤਾ।

ਆਹ ਕਿਸਾਨ ਬਾਬੇ ਨੂੰ ਪੁਲਿਸ ਨੇ ਸੀ ਕੁੱਟਿਆ,ਹੁਣ ਆਹ ਬਾਬੇ ਨੇ ਕੈਮਰੇ ਅੱਗੇ ਮੋਦੀ ਨੂੰ ਮਾਰੀ ਲਲਕਾਰ

ਉਹ ਹੀ ਨਾ ਸਿਰਫ ਆਪਣੀ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਇਹ ਵਿਵਸਥਾਵਾਂ ਸ਼ਾਮਲ ਕਰਨ ਬਲਕਿ 2017 ਵਿਚ ਸੂਬੇ ਵਿਚ ਸੱਤਾ ਵਿਚ ਆਉਣ ਤੋਂ ਬਾਅਦ ਸੂਬੇ ਦੇ ਏ ਪੀ ਐਮ ਸੀ ਐਕਟ ਵਿਚ ਕੇਂਦਰੀ ਖੇਤੀ ਕਾਨੂੰਨਾਂ ਦੀ ਭਾਵਨਾ ਅਨੁਸਾਰ ਸੋਧ ਕਰਵਾਉਣ ਲਈ ਜ਼ਿੰਮੇਵਾਰ ਹਨ। ਕੈਪਟਨ ਅਰਿਦਰ ਸਿੰਘ ਨੂੰ ਮਾਮਲੇ ’ਤੇ ਟਿੱਪਣੀ ਕਰਨ ਲਈ ਆਖਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤਿੰਨ ਮਹੀਨਿਆਂ ਦੌਰਾਨ ਇਹ ਮਸਲਾ ਕੇਂਦਰ ਸਰਕਾਰ ਕੋਲ ਚੁੱਕਣ ਤੋਂ ਨਾਂਹ ਕਰ ਕੇ ਇਕ ਮੁੱਖ ਮੰਤਰੀ ਵਜੋਂ ਫੇਲ੍ਹ ਹੋ ਗਏ ਹਨ।

ਕੇਂਦਰ ਸਰਕਾਰ ਨੇ ਖੇਡੀ ਨਵੀਂ ਚਾਲ ! ਕਿਸਾਨ ਅੰਦੋਲਨ ‘ਚ ਗਲਤ ਸਮਾਨ ਲੈਕੇ ਵੜੇ ਬੰਦੇ! ਆਹ ਕਿਸਾਨ ਨੇ ਚੁੱਕਤੇ ਸਾਰੇ ਪਰਦੇ!

ਉਹਨਾਂ ਕਿਹਾ ਕਿ ਹੁਣ ਤੁਸੀਂ ਬਾਂਹ ਮਰੋੜੇ ਜਾਣ ਮਗਰੋਂ ਭੱਜ ਕੇ ਕੇਂਦਰ ਕੋਲ ਗਏ ਹੋ ਅਤੇ ਤੁਹਾਡੇ ਪੁੱਤਰ ’ਤੇ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕਾਰਵਾਈ ਕੀਤੀ ਜਾਣੀ ਤੈਅ ਹੈ। ਸਰਦਾਰ ਬਾਦਲ ਨੈ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਵੀ ਆਖਿਆ ਕਿ ਉਹ ਆਪਣੇ ਇਸ ਜੰਗ ਵਿਚ ਆਪਣੇ ਸ਼ਾਹੀ ਰੁਤਬੇ ਕਾਰਨ ਸ਼ਾਮਲ ਨਾ ਹੋਣ ਦਾ ਬਹਾਨਾ ਨਾ ਬਣਾਉਣ।

🔴LIVE||ਕੇਂਦਰ ਦਾ ਵੱਡਾ ਫੈਸਲਾ,ਕਿਸਾਨਾਂ ਦੀ ਜਿੱਤ,ਖੇਤੀ ਕਾਨੂੰਨ ਬਦਲਣ ਨੂੰ ਤਿਆਰ?ਅੜੇ ਕਿਸਾਨ,ਪੂਰਾ ਦੇਸ਼ ਕਰਾਂਗੇ ਬੰਦ?

ਉਹਨਾ ਕਿਹਾ ਕਿ ਤੁਸੀਂ ਹੁਣ ਵੀ ਆਪਣੇ ਆਪ ਨੂੰ ਚਾਰ ਦੌਰਾਨ ਪੰਜਾਬ ਦੇ ਲੋਕਾਂ ਤੋਂ ਦੂਰ ਰੱਖਿਆ ਅਤੇ ਆਪਣੇ ਆਪ ਨੂੰ ਆਪਣੇ ਫਾਰਮ ਹਾਊਸ ਤੱਕ ਸੀਮਤ ਰੱਖਿਆ। ਉਹਨਾਂ ਕਿਹਾ ਕਿ ਤੁਹਾਨੂੰ ਕਿਸਾਨਾਂ, ਖੇਤ ਮਜ਼ਦੂਰਾਂ, ਆੜ੍ਹਤੀਆਂ, ਵਪਾਰੀਆਂ ਤੇ ਕਮਜ਼ੋਰ ਵਰਗਾਂ ਦੀਆਂ ਮੁਸ਼ਕਿਲਾਂ ਬਾਰੇ ਕੀ ਪਤਾ ਹੈ ? ਉਹਨਾਂ ਨੇ ਮੁੱਖ ਮੰਤਰੀ ਨੂੰ ਸਭ ਨੂੰ ਮੂਰਖ ਬਣਾਉਣਾ ਬੰਦ ਕਰਨ ਲਈ ਆਖਿਆ ਤੇ ਕਿਹਾ ਕਿ ਇਕ ਵਾਰ ਵੀ ਉਹ ਮੁੱਖ ਮੰਤਰੀ ਵਜੋਂ ਪੇਸ਼ ਆਉਣ ਅਤੇ ਆਪਣੇ ਲੋਕਾਂ ਲਈ ਡੱਅ ਜਾਣ ਨਾ ਕਿ ਅੱਜ ਵਰਗੀ ਭੂਮਿਕਾ ਅਦਾ ਕਰਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button