ਮੁੱਖ ਮੰਤਰੀ ਦਾ ਚਿਹਰਾ ਐਲਾਨ ਹੋਣ ਤੋਂ ਬਾਅਦ ਭਾਵੁਕ ਹੋਏ ਭਗਵੰਤ ਮਾਨ

ਮੋਹਾਲੀ : ਪੰਜਾਬ ਵਿਧਾਨ ਸਭਾ ਚੋਣਾਂ ‘ਚ ਭਗਵੰਤ ਮਾਨ ‘ਆਪ’ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ। ਕੇਜਰੀਵਾਲ ਵਲੋਂ ਜੱਦ ਇਹ ਐਲਾਨ ਕੀਤਾ ਗਿਆ ਤਾਂ ਇਸ ਸਮੇਂ ਭਗਵੰਤ ਮਾਨ ਭਾਵੁਕ ਹੋ ਗਏ।
ਲਓ ਰਾਜੇਵਾਲ ਨੇ ਬਦਲਿਆ ਫੈਸਲਾ ,ਚੋਣਾਂ ਨੂੰ ਲੈ ਕਰਤਾ ਕਰਤਾ ਵੱਡਾ ਐਲਾਨ | D5 Channel Punjabi
ਦੱਸਣਯੋਗ ਹੈ ਕਿ ਆਮ ਆਦਮੀ ਪਾਟੀ ਨੇ ਮੁੱਖ ਮੰਤਰੀ ਚਿਹਰੇ ’ਤੇ ਜਨਤਾ ਤੋਂ ਸੁਝਾਅ ਲਈ ਪਾਰਟੀ ਨੇ ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ ਸੀ। ਆਮ ਆਦਮੀ ਪਾਰਟੀ ਦੇ ਦਾਅਵਾ ਕੀਤਾ ਸੀ ਕਿ 48 ਘੰਟਿਆਂ ਵਿਚ ਹੀ ਲਗਭਗ 11.5 ਲੱਖ ਤੋਂ ਵੱਧ ਲੋਕਾਂ ਨੇ ਇਸ ਨੰਬਰ ’ਤੇ ਆਪਣੀ ਪ੍ਰਤੀਕਿਰਿਆ ਦਰਜ ਕਰਵਾਈ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਚੀਮਾ ਨੇ ਕਿਹਾ ਸੀ ਕਿ ਪਾਰਟੀ ਵਲੋਂ ਜਾਰੀ ਨੰਬਰ ’ਤੇ 24 ਘੰਟਿਆਂ ਦਰਮਿਆਨ 3 ਲੱਖ ਤੋਂ ਵੱਧ ਵਟਸਐਪ ਮੈਸੇਜ, 4 ਲੱਖ ਤੋਂ ਵੱਧ ਫੋਨ, 1 ਲੱਖ ਤੋਂ ਜ਼ਿਆਦਾ ਵੁਆਇਸ ਮੈਸੇਜ ਆਏ ਹਨ। ਪਾਰਟੀ ਨੇ ਆਖਿਆ ਸੀ ਕਿ ਪੂਰਾ ਡਾਟਾ ਇਕੱਠਾ ਹੋਣ ਤੋਂ ਬਾਅਦ ਹੀ ਪਾਰਟੀ ਮੁੱਖ ਮੰਤਰੀ ਦੇ ਨਾਂ ’ਤੇ ਫ਼ੈਸਲਾ ਕਰੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.