Breaking NewsD5 specialNewsPress ReleasePunjabTop News

ਮੁੱਖ ਚੋਣ ਅਧਿਕਾਰੀ ਨੇ ਚੋਣਾਂ ਵਾਲੇ ਦਿਨ ਤੋਂ ਪਹਿਲਾਂ ਆਖਰੀ 72 ਘੰਟਿਆਂ ਲਈ ਐਸ.ਓ.ਪੀ ਜਾਰੀ ਕੀਤੇ

ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਬੁੱਧਵਾਰ ਨੂੰ ਪੰਜਾਬ ਵਿੱਚ ਚੋਣਾਂ ਵਾਲੇ ਦਿਨ ਤੋਂ ਪਹਿਲਾਂ ਆਖਰੀ 72 ਘੰਟਿਆਂ ਲਈ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸ.ਓ.ਪੀ.) ਜਾਰੀ ਕੀਤੀ।

BIG News : Deep Sidhu ਦੀ ਮਹਿਲਾ ਦੋਸਤ Reena Rai ਦੀ ਵੀਡੀਓ ਆਈ ਸਾਹਮਣੇ | D5 Channel Punjabi

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ: ਰਾਜੂ ਨੇ ਦੱਸਿਆ ਕਿ ਸਮੂਹ ਜਿ਼ਲ੍ਹਾ ਚੋਣ ਅਫ਼ਸਰਾਂ-ਕਮ-ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਪੋਲਿੰਗ ਅਮਲੇ ਦੀ ਤੀਸਰੀ ਰੈਂਡਮਾਈਜ਼ੇਸ਼ਨ, ਪੋਲਿੰਗ ਪਾਰਟੀ ਬਣਾਉਣ ਸਬੰਧੀ ਸਰਟੀਫਿਕੇਟ, ਪੋਲਿੰਗ ਪਾਰਟੀਆਂ ਲਈ ਰਿਹਾਇਸ਼ ਅਤੇ ਭੋਜਨ ਦੀ ਵਿਵਸਥਾ, ਮਾਈਕਰੋ-ਆਬਜ਼ਰਵਰਾਂ ਦੀ ਤਾਇਨਾਤੀ ,ਵੀਡੀਓ ਕੈਮਰੇ, ਸਟਿਲ ਕੈਮਰੇ, ਪੋਲਿੰਗ ਸਟੇਸ਼ਨਾਂ `ਤੇ ਵੈਬਕਾਸਟਿੰਗ ਲਈ ਲੋੜੀਂਦੇ ਪ੍ਰਬੰਧ ਕਰਨ।। ਉਨ੍ਹਾਂ ਨੇ ਚੋਣ ਅਮਲੇ, ਸੈਕਟਰ ਅਫਸਰਾਂ, ਈਵੀਐਮ ਪ੍ਰਬੰਧਨ ਨੂੰ ਸਿਖਲਾਈ ਦੇਣ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਚੋਣ ਖਰਚਾ ਨਿਗਰਾਨ ਟੀਮ ਜਿਵੇਂ ਫਲਾਇੰਗ ਸਕੁਐਡ ਟੀਮਾਂ (ਐਫ.ਐਸ.ਟੀ), ਸਟੈਟਿਕ ਸਰਵੇਲੈਂਸ ਟੀਮਾਂ (ਐਸ.ਐਸ.ਟੀ), ਵੀਡੀਓ ਨਿਗਰਾਨ ਟੀਮਾਂ (ਵੀਐਸਟੀ), ਵੀਡੀਓ ਦੇਖਣ ਵਾਲੀ ਟੀਮ (ਵੀਵੀਟੀਜ਼), ਆਬਕਾਰੀ ਨਿਗਰਾਨੀ ਟੀਮ (ਈਐਮਸੀ), ,ਐਮਸੀਐਮਸੀ ,ਡੀ.ਸੀ.ਐਮ.ਸੀ.,  ਲੇਖਾ ਟੀਮ ਅਤੇ 24 ਘੰਟੇ ਜਿ਼ਲ੍ਹਾ ਈਈਐਮ  ਟੀਮ, ਪਿਛਲੇ 72 ਘੰਟਿਆਂ ਦੌਰਾਨ ਕੰਟਰੋਲ ਰੂਮ ਆਦਿ ਨੂੰ ਮਜ਼ਬੂਤ ਕਰਨ ਲਈ ਵੀ ਕਿਹਾ।

Deep Sidhu ਦੀ ਮੌ+ਤ ’ਤੇ ਉੱਠੇ ਸਵਾਲ? ਪੁਲਿਸ ਨੇ ਕੀਤੀ ਵੱਡੀ ਕਾਰਵਾਈ, ਪੋਸਟਮਾਰਟਮ ਹੋਇਆ ਖ਼ਤਮ! |D5 Channel Punjabi

ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਫਲਾਇੰਗ ਸਕੁਐਡਜ਼ (ਐਫਐਸ) ਅਤੇ ਸਟੈਟਿਕ ਸਰਵੇਲੈਂਸ ਟੀਮਾਂ , ਬੂਥ ਲੈਵਲ ਜਾਗਰੂਕਤਾ ਸਮੂਹ ਤੋਂ ਸਹਾਇਤਾ, ਖਰਚੇ ਦੀ ਨਿਗਰਾਨੀ ਲਈ ਵਿਸ਼ੇਸ਼ ਫੋਕਸ ਦੇ ਖੇਤਰ ਦੀ ਨਿਗਰਾਨੀ ਵਿੱਚ ਤੇਜ਼ੀ ਲਿਆਉਣ ਲਈ ਹਦਾਇਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ  ਵਾਹਨ ਦੀ ਇਜਾਜ਼ਤ ਸਬੰਧੀ ਨਿਰਦੇਸ਼ ਦੇਣ ਤੋਂ ਇਲਾਵਾ ਸਾਰੇ ਪੋਲਿੰਗ ਸਟੇਸ਼ਨਾਂ `ਤੇ ਘੱਟੋ-ਘੱਟ ਸਹੂਲਤਾਂ ਯਕੀਨੀ ਬਣਾਉਣ ਅਤੇ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਵੋਟਰ ਸਿੱਖਿਆ ਕੈਂਪ ਲਗਾਏ ਜਾਣੇ ਚਾਹੀਦੇ ਹਨ।

Deep Sidhu ਦੇ ਪਿੰਡ ਵਾਸੀ ਆਏ ਸਾਹਮਣੇ, ਪਿੰਡ ‘ਚ ਹੋਇਆ ਵੱਡਾ ਇਕੱਠ | D5 Channel Punjabi

ਵਧੀਕ ਡਾਇਰੈਕਟਰ ਜਨਰਲ ਪੁਲਿਸ-ਕਮ-ਸਟੇਟ ਪੁਲਿਸ ਨੋਡਲ ਅਫ਼ਸਰ (ਏਡੀਜੀਪੀ-ਐਸਪੀਐਨਓ) ਨੂੰ ਸੀਏਪੀਐਫ ਅਤੇ ਹੋਰ ਸੁਰੱਖਿਆ ਦੀ ਸਰਵੋਤਮ ਵਰਤੋਂ ਬਾਰੇ ਵਾਧੂ ਨਿਰਦੇਸ਼ ਵੀੇ ਦਿੱਤੇ ਗਏ ਹਨ। ਮੁੱਖ ਚੋਣ ਅਧਿਕਾਰੀ ਡਾ: ਰਾਜੂ ਨੇ ਸੁਰੱਖਿਆ ਅਥਾਰਟੀਆਂ ਨੂੰ ਆਖਰੀ 72 ਘੰਟਿਆਂ ਲਈ ਅਗਾਊਂ ਪੁਲਿਸ ਤਾਇਨਾਤੀ ਯੋਜਨਾ, ਫਲਾਇੰਗ ਸਕੁਐਡਜ਼  ਅਤੇ ਸਟੈਟਿਕ ਸਰਵੀਲੈਂਸ ਟੀਮਾਂ  ਦੁਆਰਾ ਮੁਸਤੈਦ ਨਿਗਰਾਨੀ,ਖਰਚਾ ਨਿਗਰਾਨੀ ਕਾਨੂੰਨ ਅਤੇ ਵਿਵਸਥਾ/ਸੁਰੱਖਿਆ ਪ੍ਰਬੰਧਾਂ/ਸੀਏਪੀਐਫ ਅਤੇ ਧਨ ਸ਼ਕਤੀ ਦੀ ਦੁਰਵਰਤੋਂ ਨੂੰ ਰੋਕਣ ਲਈ ਵਿਸ਼ੇਸ਼ ਯਤਨਾਂ ਦੇ ਨਿਰਦੇਸ਼ ਦਿੱਤੇ।   ਡਾ. ਰਾਜੂ ਨੇ ਉਨ੍ਹਾਂ ਨੂੰ ਉਮੀਦਵਾਰਾਂ ਅਤੇ ਉਨ੍ਹਾਂ ਦੇ ਏਜੰਟਾਂ ਤੋਂ ਪੋਲਿੰਗ ਸਟੇਸ਼ਨਾਂ/ਸਥਾਨਾਂ ਦੀ ਵਰੀ ਲਿਸਟ ਪ੍ਰਾਪਤ ਕਰਨ ਤੋਂ ਇਲਾਵਾ ਅੰਤਰ-ਰਾਜੀ ਅਤੇ ਅੰਤਰਰਾਸ਼ਟਰੀ ਸਰਹੱਦ ਤੇ ਚੈਕਿੰਗ ਅਤੇ ਨਾਕਿਆਂ ਦੀ ਸਥਾਪਨਾ ਅਤੇ ਹਥਿਆਰਾਂ ਅਤੇ ਵਿਸਫੋਟਕਾਂ `ਤੇ ਚੌਕਸੀ ਰੱਖਣ ਲਈ ਵੀ ਕਿਹਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button